ਸੱਚ ਕਹਿਣੋਂ ਨਾ ਡਰਦੀ ਹਾਂ।
ਸਭ ਪੀੜਾਂ ਮੈਂ ਜਰਦੀ ਹਾਂ।
ਮਾਰਨ ਭਾਵੇਂ ਕੁੱਖਾਂ ਵਿਚ,
ਮਰ ਕੇ ਵੀ ਨਾ ਮਰਦੀ ਹਾਂ।
ਨਾ ਕਮਜ਼ੋਰ ਕਿਸੇ ਪੱਖੋਂ,
ਅਰਸ਼ ਉਡਾਰੀ ਭਰਦੀ ਹਾਂ।
ਹਰ ਥਾਂ ਰੋੜ ਚੌਂ-ਨੁਕਰੇ ਨੇ,
ਸੋਚ-ਸੋਚ ਪੱਬ ਧਰਦੀ ਹਾਂ।
ਉੱਠਣ ਛੱਲਾਂ ਸਾਗਰ ਵਿਚ,
ਫਿਰ ਵੀ ਕੱਚੇ ਤਰਦੀ ਹਾਂ।
ਖਾ-ਖਾ ਪੱਥਰ ਦੁਸ਼ਮਣ ਦੇ,
ਉੱਕਾ ਸੀਅ ਨਾ ਕਰਦੀ ਹਾਂ।
ਵੇਖਣ ਨੂੰ ਮੈਂ ਜੀਵਤ ਹਾਂ,
ਪਲ-ਪਲ ਵੇਖੋ ਮਰਦੀ ਹਾਂ।
ਸਹਿ-ਸਹਿ ਹਰ ਇੱਕ ਪੀੜ ਮੈਂ,
ਸਭ ਤਲੀ ਸੁੱਖ ਧਰਦੀ ਹਾਂ।
ਪੀੜਾਂ-ਵਿੰਨ੍ਹੀ ਏ ‘ਲਾਡੀ’,
ਫਿਰ ਵੀ ਸੀ ਨਾ ਕਰਦੀ ਹਾਂ।
ਸਭ ਪੀੜਾਂ ਮੈਂ ਜਰਦੀ ਹਾਂ।
ਮਾਰਨ ਭਾਵੇਂ ਕੁੱਖਾਂ ਵਿਚ,
ਮਰ ਕੇ ਵੀ ਨਾ ਮਰਦੀ ਹਾਂ।
ਨਾ ਕਮਜ਼ੋਰ ਕਿਸੇ ਪੱਖੋਂ,
ਅਰਸ਼ ਉਡਾਰੀ ਭਰਦੀ ਹਾਂ।
ਹਰ ਥਾਂ ਰੋੜ ਚੌਂ-ਨੁਕਰੇ ਨੇ,
ਸੋਚ-ਸੋਚ ਪੱਬ ਧਰਦੀ ਹਾਂ।
ਉੱਠਣ ਛੱਲਾਂ ਸਾਗਰ ਵਿਚ,
ਫਿਰ ਵੀ ਕੱਚੇ ਤਰਦੀ ਹਾਂ।
ਖਾ-ਖਾ ਪੱਥਰ ਦੁਸ਼ਮਣ ਦੇ,
ਉੱਕਾ ਸੀਅ ਨਾ ਕਰਦੀ ਹਾਂ।
ਵੇਖਣ ਨੂੰ ਮੈਂ ਜੀਵਤ ਹਾਂ,
ਪਲ-ਪਲ ਵੇਖੋ ਮਰਦੀ ਹਾਂ।
ਸਹਿ-ਸਹਿ ਹਰ ਇੱਕ ਪੀੜ ਮੈਂ,ਸਭ ਤਲੀ ਸੁੱਖ ਧਰਦੀ ਹਾਂ।
ਪੀੜਾਂ-ਵਿੰਨ੍ਹੀ ਏ ‘ਲਾਡੀ’,
ਫਿਰ ਵੀ ਸੀ ਨਾ ਕਰਦੀ ਹਾਂ।
ਲਾਡੀ ਸੁਖਜਿੰਦਰ ਕੌਰ ਭੁੱਲਰ,
ਕਪੂਰਥਲਾ
ਫੋਨ ਨੰ:-97811-91910

0 comments:
Speak up your mind
Tell us what you're thinking... !