Headlines News :
Home » » ਖ਼ਿਆਲ - ਮਨਪ੍ਰੀਤ ਕੌਰ ਭਾਟੀਆ

ਖ਼ਿਆਲ - ਮਨਪ੍ਰੀਤ ਕੌਰ ਭਾਟੀਆ

Written By Unknown on Friday, 20 September 2013 | 06:23

‘‘ਜੀਤ... ਮੈਂ ਤੈਨੂੰ ਬਹੁਤ ਪਿਆਰ ਕਰਦਾਂ...। 
ਜਦ ਵੀ ਤੂੰ ਪੇਕੇ ਜਾਨੀਂ ਏਂ ਤਾਂ ਮੈਂ ਹੀ ਜਾਣਦਾ ਹਾਂ ਕਿ ਮੈਂ ਤੇਰੇ ਬਿਨਾਂ ਇਕ-ਇਕ ਦਿਨ ਕਿਵੇਂ ਕਟਦਾ ਹਾਂ?’’
‘‘ਸੱਚੀਂ... ਵੇ ਮੇਰਿਆ ਚੰਨਾ...।’’ ਕਹਿੰਦੀ ਹੋਈ ਜੀਤ ਉਸ ਦੀ ਹਿੱਕ ਨਾਲ ਲੱਗ ਗਈ। ਕੁਲਦੀਪ ਨੇ ਉਸ ਨੂੰ ਬਾਹਵਾਂ ’ਚ ਘੁੱਟ ਲਿਆ।
‘‘ਵੇ ਪੁੱਤਰ..., ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਲਿਆ ਦੇਵਾਂ... ਬਾਜ਼ਾਰੋਂ...।’’ ਕੁਲਦੀਪ ਦੀ ਮਾਂ ਨੇ ਕੰਬਦੀ ਆਵਾਜ਼ ’ਚ ਬੂਹਾ ਖੋਲ੍ਹਦਿਆਂ ਕਿਹਾ।
ਪਰ ਉਹ ਦੋਵੇਂ ਇਕਦਮ ਮਾਂ ਨੂੰ ਦੇਖ ਕੇ ਸੜ-ਭੁੱਜ ਉਠੇ। ਰੰਗ ’ਚ ਭੰਗ ਜੁ ਪੈ ਗਈ ਸੀ।
‘‘ਓ ਹੋ.. ਮਾਂ! ਤੈਨੂੰ ਕਈ ਵਾਰ ਕਿਹੈ ਕਿ ਤੂੰ ਆਰਾਮ ਨਾਲ ਬੈਠੀ ਰਿਹਾ ਕਰ... ਸਾਡੇ ਕਮਰੇ ’ਚ ਹੀ ਨਾ ਐਵੇਂ ਬੇਵਕਤ ਤੁਰੀ ਰਿਹਾ ਕਰ...।’’ ਕੁਲਦੀਪ ਖਿੱਝ ਕੇ ਬੋਲਿਆ।
ਪੁੱਤਰ ਕੋਲੋਂ ਜ਼ਬਰਦਸਤ ਦਬਕਾ ਖਾ ਕੇ ਬੁੱਢੀ ਮਾਂ ਚੁੱਭ ਕਰ ਕੇ ਰਹਿ ਗਈ। ਅਪਣੇ ਝੁਰੜੀਆਂ ਵਾਲੇ ਚਿਹਰੇ ’ਤੇ ਡਿਗਦੇ ਗਰਮ ਹੰਝੂਆਂ ਨੂੰ ਚਿੱਠੀ ਚੁੰਨੀ ਦੀ ਨੁੱਕਰ ਨਾਲ ਪੂੰਝਦੀ ਹੋਈ ਬਾਹਰ ਵਿਹੜੇ ’ਚ ਪਈ ਢਿੱਲੀ ਜਿਹੀ ਮੰਜੀ ’ਤੇ ਜਾ ਪਈ। ਪਰ ਇਹ ਤਾਂ ਹਰ ਰੋਜ਼ ਦੀ ਗੱਲ ਸੀ।
ਕੁਲਦੀਪ ਦੀ ਮਾਂ ਦੇ ਅਰਮਾਨਾਂ ਦਾ ਗਲਾਂ ਤਾਂ ਉਦੋਂ ਦਾ ਹੀ ਘੁਟਿਾ ਗਿਆ ਸੀ, ਜਦੋਂ ਦਾ ਜੀਤੀ ਨੇ ਨੂੰਹ ਬਣ ਕੇ ਇਸ ਘਰ ਵਿਚ ਪੈਰ ਪਾਇਆ ਸੀ। ਪਹਿਲਾਂ ਕੁਲਦੀਪ ਕਿੰਨਾ ਪਿਆਰ ਤੇ ਲਾਡ ਕਰਦਾ ਹੁੰਦਾ ਸੀ ਉਸ ਨੂੰ। ਪਰ ਹੁਣ ਤਾਂ ਜ਼ਨਾਨੀ ਦਾ ਗ਼ੁਲਾਮ ਬਣਿਆ ਬੈਠਾ ਸੀ।
ਇਕ ਦਿਨ ਹਵੇਲੀ ’ਚੋਂ ਗੋਹਾ-ਕੂੜਾ ਕਰ ਕੇ ਮਾਂ ਘਰ ਵਿਚ ਦਾਖ਼ਲ ਹੋਈ ਤਾਂ ਉਸ ਨੂੰ ਪਤਾ ਲੱਗਾ ਕਿ ਨੂੰਹ ਦੇ ਰਿਸ਼ਤੇਦਾਰ ਆਏ ਹੋਏ ਨੇ। ਚਾਈਂ-ਚਾਹੀਂ ਉਸੇ ਤਰ੍ਹਾਂ ਹੀ ਗੰਦੇ ਕਪੜਿਆਂ ਨਾਲ ਉਹ ਕਮਰੇ ’ਚ ਚਲੀ ਗਈ। ਉਸ ਦੀ ਇਹ ਹਾਲਤ ਦੇਖ ਕੇ ਪੁੱਤਰ ਟੁੱਟ ਕੇ ਪੈ ਗਿਆ।
ਗਲੀ ਦੇ ਕੱਖਾਂ ਤੋਂ ਹੌਲੀ ਹੋਈ ਉਹ ਸ਼ਾਇਦ ਇਹ ਸਦਮਾ ਨਾ ਸਹਿ ਸਕੀ। ਐਸੀ ਢਿੱਲੀ ਹੋਈ ਕਿ ਇਕ ਜ਼ਬਰਦਸਤ ਦਿਲ ਦੇ ਦੌਰੇ ਨਾਲ ਚਲ ਵਸੀ।
ਅੱਜ ਸਸਕਾਰ ਵਾਲੇ ਦਿਨ ਕੁਲਦੀਪ ਦੇ ਘਰ ਰਿਸ਼ਤੇਦਾਰਾਂ ਦੀ ਭੀੜ ਲੱਗੀ ਹੋਈ ਸੀ। ਸੱਭ ਪਾਸੇ ਪਿੱਟ-ਸਿਆਪਾ ਪਿਆ ਹੋਇਅ ਸੀ, ਪਰ ਜੀਤੀ ਨੂੰ ਅੱਜ ਵੀ ਅਪਣੇ ਪੇਕਿਆਂ ਦੀ ਖ਼ਾਤਰਦਾਰੀ ਤੋਂ ਵਿਹਲ ਨਹੀਂ ਸੀ ਮਿਲ ਰਹੀ। ਕੁਲਦੀਪ ਨੂੰ ਅੱਜ ਪਹਿਲੀ ਵਾਰ ਉਸ ’ਤੇ ਬਹੁਤ ਗੁੱਸਾ ਆਇਆ, ‘‘ਕੀ ਕਰਦੀ ਏਂ ਜੀਤ...? ਅੱਰਜ ਤਾਂ ਕੁੱਝ ਸ਼ਰਮ ਕਰ?’’ ਉਸ ਨੇ ਹੌਲੀ ਜਿਹੇ ਉਸ ਨੂੰ ਕਿਹਾ।
‘‘ਸ਼ਰਮ ਕਾਹਦੀ...? ਮੈਂ ਅਪਣੇ ਮਾਂ-ਪਿਉ ਦਾ ਖ਼ਿਆਲ ਨਾ ਰੱਖਾਂ...? ਉਹ ਭੁੱਖੇ ਮਰ ਜਾਣ...?’’ ਜੀਤ ਮੱਥੇ ’ਤੇ ਤਿਊੜੀਆਂ ਪਾਉਾਂਦੀ ੋਈ ਬੋਲੀ।
‘‘ਖ਼ਿਆਲ...?’’ ਕੁਲਦੀਪ ਦਾ ਗੱਚ ਭਰ ਆਇਆ। ਅੱਖਾਂ ’ਚ ਹੰਝੂ ਉਤਰ ਆਏ। ਇਹ ਸ਼ਬਦ ਵਾਰ-ਵਾਰ ਉਸ ਦੇ ਦਿਮਾਗ਼ ’ਚ ਗੂੰਜਣ ਲੱਗਾ। ਸਿਰ ਚਕਰਾਅ ਗਿਆ। ਅਪਣੇ ਵਲੋਂ ਮਾਂ ਨੂੰ ਸਤਾਉਣ ਵਾਲਾ ਇਕ-ਇਕ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ।
‘‘ਓਏ ਰੱਬ... ਇਹ ਮੈਂ ਕੀ ਕਰ ਬੈਠਾ...? ਮਾਂ ਵਾਪਸ ਆ ਜਾ... ਵਾਪਸ ਆ ਜਾ ਮਾਂ...।’’ ਕੁਲਦੀਪ ਜ਼ੋਰ-ਜ਼ੋਰ ਨਾਲ ਰੋ ਪਿਆ।
ਸਾਰੇ ਰਿਸ਼ਤੇਦਾਰ ਉਸ ਦੁਆਲੇ ਇਕੱਠੇ ਹੋ ਗਏ। ਉਸ ਨੂੰ ਵਰ੍ਹਾਉਣ ਲੱਗ ਪਏ, ‘‘ਪੁੱਤਰ ਮਾਂ ਦੇ ਗ਼ਮ ਨੂੰ ਬਹੁਤਾ ਦਿਲ ਨੂੰ ਨਾ ਲਾ... ਉਸ ਨੇ ਉਮਰ ਭੋਗ ਲਈ ਤੇ ਚਲੀ ਗਈ... ਐਵੇਂ ਝੋਰਾ ਨਾ ਕਰ...।’’
ਕੁਲਦੀਪ ਇਕੱਲਾ ਲਗਾਤਾਰ ਮਾਂ ਦੀ ਲਾਸ਼ ’ਤੇ ਲੇਟ ਕ ਵਿਲਕ ਰਿਹਾ ਸੀ, ਪਰ ਕੋਈ ਵੀ ਉਸ ਨੂੰ ਸਮਝ ਨਹੀਂ ਸੀ ਪਾ ਰਿਹਾ...!

                                                                                                                                                                                                                
                                                                                         ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, 
ਐਕਸਟੈਂਸ਼ਨ : 2,
 ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template