Headlines News :
Home » » ਹਰ ਕਿਰਦਾਰ ਨਾਲ ਇਨੰਸਾਫ ਕਰਨ ਵਾਲਾ ਬੀਨੂੰ ਢਿੱਲੌ - ਅਮਰਜੀਤ ਸੱਗੂ

ਹਰ ਕਿਰਦਾਰ ਨਾਲ ਇਨੰਸਾਫ ਕਰਨ ਵਾਲਾ ਬੀਨੂੰ ਢਿੱਲੌ - ਅਮਰਜੀਤ ਸੱਗੂ

Written By Unknown on Monday, 23 September 2013 | 22:37

ਬੀਨੂੰ ਢਿਲੌ ਇੱਕ ਮਿਹਨਤੀ , ਈਮਾਨਦਾਰ ਤੇ ਸੁਲਝਿਆਂ ਹੋਇਆਂ ਅਦਾਕਾਰ ਹੈ। ਉਹ ਏਸਾ ਇੱਕ ਐਕਟਰ ਹੈ ਜਿਸਨੇ ਨੈਗਟਿਵ ਰੌਲ ਦੇ ਨਾਲ ਨਾਲ ਕਾਮੇਡੀ ਰੌਲ ਵੀ ਬਾਖੂਬੀ ਨਿਭਾਏ। ਜਦੋ ਬੀਨੂੰ ਢਿਲੌ ਨੈਗਟਿਵ ਜਾਂ ਕਾਮੇਡੀ ਰੌਲ ਲਈ ਅਦਾਕਾਰੀ ਕਰਦਾ ਹੈ ਤਾਂ ਇਝੰ ਲੱਗਦਾ ਹੈ ਕਿ ਉਹ ਬਣਿਆਂ ਹੀ ਅਜਿਹੇ ਕਿਰਦਾਰਾ ਲਈ ਹੈ । ਪੰਜਾਬੀ ਫਿਲਮਾਂ ਵਿਚੱ ਜਦੋ ਖਲਨਾਇਕ ਦੀ ਭੂਮਿਕਾ ਨਿਭਾਉਦਾ ਹੈ ਤਾਂ ਉਹ ਪੂਰਾਂ ਪੂਰਾਂ ਇਨਸਾਫ ਕਰਦਾ ਹੈ । ਅਸਲ ਜਿਦੰਗੀ ਵਿਚੱ ਉਹ ਬਹੁਤ ਮਖੌਲੀਆਂ ਹੈ । ਉਹ ਕਿਸੇ ਦੀ ਗੱਲ  ਨੂੰ ਭੂਜੇ ਨਹੀ ਡਿਗਣ ਦਿਦੰਾ। ਪਿਡੰ ਧੂਰੀ ਦੇ ਜੰਮਪੰਲ ਤੇ ਪਟਿਆਲੇ ਸਹਿਰ ਦੇ ਵਸਨੀਕ ਤੇ ਪਿਤਾ ਸਰਦਾਰ ਹਰਬੰਸ ਸਿਘੰ ਢਿਲੌ ਤੇ ਮਾਤਾ ਨਰਿਦੰਰ ਕੌਰ ਜੀ ਦਾ ਹੋਣਹਾਰ ਪੁੱਤਰ ਬੀਨੂੰ ਢਿਲੌ ਨੇ ਸਭ ਤੋ ਪਹਿਲਾ ਸਹੀਦੇ ਆਜਮ ਭਗਤ ਸਿੰਘ ਫਿਲਮ ਕੀਤੀ । ਫਿਰ ਉਸ ਤੋ ਬਾਅਦ ਜਿਵੇ ਮਿਟੱੀ ਵਾਜਾਂ ਮਾਰਦੀ , ਕੌਣ ਕਿਸੇ ਦਾ ਬੇਲੀ , ਤੇਰਾ ਮੇਰਾ ਕੀ ਰਿਸਤਾਂ , ਮੁੰਡੇ ਯੂਕੇ ਦੇ , ਏਕਮ , ਮੇਲ ਕਰਾਦੇ ਰੱਬਾ, ਲੱਗਦਾ ਇਸਕ ਹੋ ਗਿਆਂ , ਲਵ ਯੂ ਬੇਬੀ , ਦੇਵ ਡੀ , ਮੂੰਡੇ ਪਟਿਆਲੇ ਦੇ, ਕੈਰੀ ਔਨ ਜੱਟਾ , ਕਬੱਡੀ ਔਨਸ ਅਗੇਨ , ਰੰਗੀਲੇ, ਜੀਹਨੇ ਮੇਰਾ ਦਿਲ ਲੁਟਿਆਂ , ਧਰਤੀ, ਤੂੰ ਮੇਰਾ ਬਾਈ ਮੈ ਤੇਰਾ ਬਾਈ , ਰੌਲਾ ਪੈ ਗਿਆਂ , ਸਾਡੀ ਵੱਖਰੀ ਏ ਸਾਨ ,ਟੌਹਰ ਮਿਤੱਰਾਂ ਦੀ , ਸਿਘੰ ਵਰਸਜ ਕੌਰ, ਉਏ ਹੋਏ ਪਿਆਰ ਹੋ ਗਿਆਂ ,ਜੱਟ ਇਨੰ ਗੌਲਮਾਲ , ਲੱਕੀ ਦੀ ਅਣਲੱਕੀ ਸਟੌਰੀ ,ਸਿਰ ਫਿਰੇ,ਬੈਸਟ ਔਫ ਲੱਕ ,ਨੌਟੀ ਜੱਟਸ ,ਪੰਜਾਬ ਬੋਲਦਾ,  ਆਦਿ ਹੋਰ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਵਿਖਾਉਣ ਵਾਲੇ ਬੀਨੂੰ ਢਿਲੌ ਨਵੀਆਂ ਫਿਲਮਾਂ ਜਿਵੇ    ਵਿਆਹ 70 ਕਿਲੌਮੀਟਰ , ਡੌਟ ਵੈਰੀ ਯਾਰਾ ,ਜੱਟ ੲੈਅਰਵੇਜ, ਆਦਿ ਕਈ ਹੋਰ ਫਿਲਮਾਂ ਨਾਲ ਚਰਚਾਂ ਵਿੱਚ ਹਨ ।   ਤੇ ਬੀਨੂੰ ਢਿਲੌ ਨਾਲ ਹੋਈ ਮੁਲਾਕਾਤ ਦੇ ਕੁੱਝ ਅੰਸ  ..  . . . . .. .

ਪ੍ਰ. ਪਹਿਲਾ ਸੁਣਦੇ ਸੀ ਕੇ ਮੇਹਰ ਮਿਤੱਲ ਸਾਹਬ ਬਿਨਾਂ ਫਿਲਮ ਨਹੀ ਸੀ ਚੱਲਦੀ ਪਰ ਅੱਜ ਕੱਲ ਸੁਣਨ ਵਿਚ ਆਂ ਰਿਹਾ ਕੇ ਬੀਨੂੰ ਢਿਲੌ ਬਿਨਾ ਫਿਲਮ ਚੱਲਨੀ ਅਸੱਭਵ ਹੈ । ਇਸ ਬਾਰੇ ਕੀ ਕਹੋਗੇ ।
ਉ . ਹੱਸਦੇ ਹੋਏ  ਮੈ ਤਾਂ ਜੀ ਨਿਮਾਣਾਂ ਜਿਹਾ ਕਲਾਕਾਰ ਆ । ਮੈਨੂੰ ਏਨਾ ਉਚਾਂ ਨਾ ਚੁਕੌ । ਮੇਹਰ ਮਿਤੱਲ ਸਾਬ ਸਾਡੇ ਪੰਜਾਬੀ ਦੇ ਮਹਾਨ ਕਲਾਕਾਰ ਨੇ । ਵਾਕਏ ਈ ਚੰਨ ਪਰਦੇਸੀ ਫਿਲਮ ਇਕੱ ਉਦਾਹਰਣ ਹੈਗੀ ਕਿ ਚੰਨ ਪਰਦੇਸੀ ਫਿਲਮ ਪੂਰੀ ਬਣ ਗਈ ਸੀ । ਇਸ ਨੂੰ ਇਸਟੀਬੂਟਰ ਖ੍ਰੀਦ ਨਹੀ ਰਹੇ ਸੀ ਕਹਿਦੇ ਸੀ ਪਹਿਲਾ ਮੇਹਰ ਮਿਤੱਲ ਸਾਬ ਦਾ ਕਰੈਕਟਰ ਪਾਉ । ਬੇਕਾਇਦਾ ਫਿਲਮ ਸੂਟ ਹੋਣ ਤੋ ਬਾਅਦ ਉਹਨਾਂ ਦਾ ਕਰੈਕਟਰ ਲਿਖਿਆਂ ਗਿਆਂ ਤੇ ਸੂਟ ਹੋਇਆਂ ਤੇ ਫਿਲਮ ਫਿਰ ਵਿਕੀ ਸੀ । ਇਹ ਉਨਾਂ ਹਾਸਲ ਕੀਤਾ । ਤੇ ਫਿਲਮ ਅੱਜ ਤੱਕ ਦਾ ਰਿਕਾਰਡ ਬਣਾ ਗਈ ਤੇ ਉਸ ਫਿਲਮ ਨੂੰ ਕਈ ਐਵਾਰਡ ਮਿਲੇ । ਜਿਥੇ ਮੇਰੀ ਰਹੀ ਗੱਲ ਮੈ ਤਾਂ ਉਹਨਾਂ ਦੇ ਪੈਰਾਂ ਬਰਾਬਰ ਵੀ ਨਹੀ । ਉਹਨਾਂ ਕਿਢੇ ਕਿਢੇ ਮੁਕਾਮ ਹਾਸਿਲ ਕੀਤੇ ਲੈਜੇਟ ਨੇ ਸਾਡੇ ਪੰਜਾਬੀ ਫਿਲਮਾ ਦੇ ਮੇਹਰ ਮਿਤੱਲ ਸਾਬ ਪਰ ਦਰਸਕ ਏਦਾ ਕਮਪੈਅਰ ਕਰਦੇ ਨੇ ਤਾ ਮੈ ਖੁਸੀ ਮਹਿਸੂਸ ਕਰਦਾ ਮੈ ਤਾਂ ਜੀ ਇਕ ਨਿਮਾਣਾਂ ਜਿਹਾ ਕਲਾਕਾਰ ਆਂ ਪੰਜਾਬੀ ਇਡੰਸਟਰੀ ਦਾ ਇਕੱ ਅੰਸ ਆਂ ਮੈ ਆਪਣੇ ਵੱਲੌ ਪੂਰੀ ਮਿਹਨਤ ਕਰਦਾ ਤੇ ਪ੍ਰਮਾਤਮਾ ਮੇਰੀ ਮਿਹਨਤ ਨੂੰ ਭਾਗ ਲਾ ਰਿਹਾ ਮੈ ਪ੍ਰਮਾਤਮਾ ਦਾ ਧੰਨਵਾਦ ਕਰਦਾ । ਮੈਨੂੰ ਨਹੀ ਪਤਾ ਮੈ ਕਿਨੇ ਜੌਗਾ ਪਰ ਮੈ ਹਜੇ ਫਿਲਮ ਚਲਾਉਣ ਜੌਗਾ ਨਹੀ ਹੌਇਆਂ ।

ਪ੍ਰ . ਇਸ ਤਰਾਂ ਦੀ ਕਾਮਯਾਬੀ ਕਿਸੇ ਕਿਸੇ ਨੂੰ ਨਸੀਬ ਹੁੰਦੀ ਆਂ ਕਿ ਸੁਪਨਾ ਸੀ ਜਦੌ ਇਸ ਲਾਈਨ ਵੱਲ ਆਏ ਕਿ ਯਾਰ ਉਥੇ ਤੱਕ ਪਹੁੰਚਣਾਂ ।
ਉ .  ਜਦੋ ਮੈ ਐਮ ਏ ਥੀਏਟਰ ਟੇਲੀਵਿਜੱਨ ਕਰਦਾ ਸੀ ਤਾਂ ਚਾਰ ਪੰਜ ਜਾਣੇ ਹੁੰਦੇ ਸੀ । ਤੇ ਜਦੋ ਵੀ ਬਾਜਾਰ ਜਾਦੇ ਤਾ ਸਾਹਰੁਖ ਜਾਂ ਅਮਿਤਾਬ ਸਾਬ ਦਾ ਪੋਸਟਰ ਦੇਖਣਾਂ ਲੱਗਿਆਂ ਹੋਇਆਂ । ਉਦੋ ਹਾਸੇ ਮਜਾਕ ਵਿਚੱ ਇਕ ਦੂਜੇ ਨੂੰ ਕਹਿਦੰੇ ਕਿ ਯਾਰ ਆਪਣਾ ਵੀ ਲੱਗਿਆਂ ਹੋਉ ਇਕ ਨਾ ਇਕ ਦਿਨ ਉਹ ਮਜਾਕ ਸੀਗਾ ਜਿਦੰਗੀ ਦਾ ਪਰ ਮਜਾਕ ਸੱਚ ਹੁੰਦਾਂ ਮੈ ਆਪਣੇ ਅੱਖੀ ਦੇਖਿਆਂ । ਮੈਨੂੰ ਯਾਦ ਆਂ ਜਦੋ ਮੇਰੀ ਪਹਿਲੀ ਵਾਰ ਜਦੋ ਮੇਰੀ ਫਿਲਮ , ਮਿਟੱੀ ਵਾਜਾਂ ਮਾਰਦੀ , ਦੇ ਪੋਸਟਰ ਤੇ ਫੋਟੌ ਲੱਗੀ ਸੀ । ਤੇ ਰਿਸਤੇਦਾਰਾਂ ਨੂੰ ਫੋਨ ਕਰ ਕਰ ਦੱਸਦੇ ਸੀ ਕਿ ਮੇਰੀ ਫੋਟੌ ਲੱਗੀ ਆਂ । ਮੇਰਾ ਚਾਅ ਨੀ ਚੱਕਿਆਂ ਜਾਂ ਰਿਹਾ ਸੀ । ਬੜੀ ਖੁਸੀ ਹੋਈ ਸੀ । ਬਾਕੀ ਹੁਣ ਪ੍ਰਮਾਤਮਾਂ ਦੀ ਮੇਹਰ ਨਾਲ ਜਿਹੜੀ ਵੀ ਫਿਲਮ ਚ ਹੋਈਏ ਉਹ ਲਾਂ ਦਿਦੇ ਨੇ ਫੋਟੌ । ਬਾਕੀ ਦਰਸਕਾਂ ਦੇ ਚਰਨਾਂ ਚ ਸਲਾਮ ਕਰਦਾਂ ਕੇ ਜਿਨੰਾਂ ਨੇ ਮੇਰੀ ਕਲਾਂ ਨੂੰ ਰੱਜ ਕੇ ਪਿਆਰ ਕੀਤਾਂ । ਅੱਜ ਬੀਨੂੰ ਢਿਲੌ ਜੋ ਵੀ ਆਂ ਇਹ ਸਭ ਉਹਨਾਂ ਕਰਕੇ ਆਂ । 





                                                                                         ਅਮਰਜੀਤ ਸੱਗੂ 
ਤਲਵੰਡੀ ਜੱਲੇ ਖਾਂ  
ਜੀਰਾਂ  
98881 08384



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template