Headlines News :
Home » » ਟੁੱਟਦੀਆਂ ਤੰਦਾਂ - ਅੰਮ੍ਰਿਤਪਾਲ ਰਾਏ

ਟੁੱਟਦੀਆਂ ਤੰਦਾਂ - ਅੰਮ੍ਰਿਤਪਾਲ ਰਾਏ

Written By Unknown on Friday, 13 September 2013 | 02:10

         ਚੇਤਰ ਮਹੀਨੇ ਦੇ ਸੁਹਾਵਣੇ ਮੋਸਮ ਦੀ ਇੱਕ ਸ਼ਾਮ ਮੈਂ ਤੇ ਮੇਰੇ ਤੋਂ ਛੋਟੀ ਭੈਣ (ਰੀਟੂ) ਬਜਰੀ  ਦੀ ਢੇਰੀ ਤਾਏ ਘਰੇ ਖੇਡ ਰਹੇ ਸੀ। ਖੇਡ ਪਿਆਰੀ ਲੱਗੀ ਕਿ ਅਸੀਂ ਬੱਜਰੀ ਨੱਕ ਚ ਪਾਣ ਲਗੇ। ਇੱਕ ਵਾਰ ਮੈਂ ਨੱਕ ਚੋਂ ਬੱਜਰੀ ਦੀ ਰੋੜੀ ਕੱਢ ਲਈ ਪਰ ਦੂਜੀ ਵਾਰੀ ਨੱਕ ਚ ਹੀ ਫਸ ਗਈ। ਮੈਂ ਰੋਈ ਜਾਂ ਰਿਹਾ ਸੀ ਤੇ ਮੈਨੂੰ ਰੋਂਦੇ ਨੂੰ ਦੇਖ ਛੋਟੇ ਤਾਏ ਦੀ ਕੁੜੀ ਨੇ ਸਾਰਿਆਂ ਨੂੰ ਆਵਾਜ਼ ਦਿੱਤੀ,"ਛੇਤੀ ਆਓ ਚਾਚਾ, ਪਾਲੀ ਨੇ ਨੱਕ ਚ ਰੋੜੀ ਫਸਾ ਲਈ ਏ"।
 ਆਲੇ-ਦੁਆਲੇ ਖੜ ਗਏ। ਕੋਈ ਮੈਨੂੰ ਪਿਆਰ ਦੇਵੇ, ਕੋਈ ਮੱਤਾਂ ਪਰ ਬਾਪੂ ਬਸ ੜਕੀਂ ਜਾ ਰਿਹਾ ਸੀ । ਪੈਂਦੇ ਹਨੇਰੇ ਮੈਨੂੰ ਇੱਕ ਜੀਪ ਚ ਬੈਠਾ ਕੇ ਸ਼ਹਿਰ ਡਾਕਟਰ ਕੋਲ ਲਿਜਾ ਗਿਆ। ਡਾਕਟਰ ਨੇ ਮੈਨੂੰ ਗੱਲਾਂ ਲਾ ਕੇ ਕਚ ਬੱਜਰੀ ਦੀ ਰੋੜੀ ਕੱਡੀ ਤੇ ਜਾਂਦੀ ਵਾਰ ਫਿਰ ਤੋਂ ਅਜਿਹੀ ਸ਼ਰਾਰਤ ਨਾ ਕਰਨ ਲਈ ਸਮਝਿਆ। ਘਰ ਮੁੜਦਿਆਂ ਵੱਡੇ ਤਾਏ ਨੇ ਮੈਨੂੰ ਹਾਥੀ ਗੋਲੀਆਂ ਲੈ ਦਿੱਤੀਆਂ । ਘਰ ਪਹੁੰਚਦਿਆਂ ਹੀ ਸਾਰੇ ਮੈਨੂੰ ਪਿਆਰ ਨਾਲ ਸਮਝਾਣ ਲਗੇ। ਗਈ ਰਾਤ ਤੱਕ ਹੋਲੀ-ਹੋਲੀ ਸਾਰੀ ਆਪਣੇ-ਆਪਣੇ ਘਰੀਂ ਜਾਂ ਸੋ ਗਏ।
                     ਸਾਲ ਲੰਘੇ, ਕੁੱਝ ਦਿਨ, ਕੁੱਝ ਮਹੀਨੇ ਕਿ ਮੈਂ ਆਪਣੀ ਉਮਰ ਮੁਤਾਬੀਕ ਆਪਣੀ ਪੜ੍ਹਾਈ ਕਰ ਰਿਹਾ ਸੀ। ਉਸ ਸਮੇਂ ਮੈਂ ਪੰਜਵੀਂ ਜਮਾਤ ਚ ਪੜ੍ਹਦਾ ਸੀ ਕਿ ਮੇਰੇ ਅੱਖੀਂ ਰਿਸ਼ਤਿਆਂ ਚ ਤ੍ਰੇੜਾਂ ਪੈਣ ਲੱਗ ਗਈਆਂ ਸਨ। ਛੋਟੇ ਤਾਏ ਹੋਰੀਂ ਵੱਡੇ ਤਾਏ ਤੇ ਉਸਦੇ ਘਰਦਿਆਂ ਨੂੰ ਤੰਗ ਕਰਨ ਲਗੇ। ਇੱਕ ਦਿਨ ਤਾਈ ਘਾਹ ਲੈ ਆ ਰਹੀ ਸੀ ਕਿ ਛੋਟੇ ਤਾਇਆ ਦੀਆਂ ਬੁੜੀਆਂ ਨੇ ਉਸਨੂੰ ਕੁੱਟਣਾ ਸ਼ੁਰੂ ਕੀਤਾ। ਤਾਏ ਨੇ ਬੰਦੂਕ ਕੱਡ ਲੈ। ਦਾਦੀ ਨੇ ਤਾਏ ਨੂੰ ਅੱਗੋਂ ਕਹਿੰਦੇ ਹੋਏ ਰੋਕਿਆ," ਨਾ ਪੁੱਤਰਾਂ , ਪਿਛੇ ਹੱਟ ਜਾਂ ਨਹੀਂ ਤਾਂ ਗੱਲ ਵੱਧ ਜਾਏਗੀ। ਲੋਕੀਂ ਤਾਂ ਤਾੜੀਆਂ ਮਾਰਨਗੇ ,ਕਿ ਵਾਵਾ ਭਰਾ-ਭਰਾ ਸਿਰ ਪਾੜੀ ਜਾਂਦੇ ਨੇ। " ਵੱਡੇ ਤਾਏ ਦੇ ਮੁੰਡੇ (ਨਵੀ) ਨੇ ਮੈਨੂੰ ਰੋਂਦੇ ਨੂੰ ਆਪਣੀ ਬੁੱਕਲ ਚ ਲੈ ਕੇ ਚੁੱਪ ਕਰਾਨ ਲਗਾ । ਮੈਨੂੰ ਕੁੱਝ ਦਿਨਾਂ ਲਈ ਭੂਆ ਕੋਲ ਛੱਡ ਆਏ, ਕਿਉਂਕਿ ਮੈਂ ਬਹੁਤ ਡਰ ਗਿਆ ਸੀ । ਦਾਦੀ ਦੇ ਕਹਿਣ ਤੇ ਕੁੱਝ ਮਾਮਲਾ ਠੰਡਾ ਪੈ ਗਿਆ ਤੇ ਸਾਰੇ ਆਪੁ ਕੰਮੀ ਪੈ ਗਏ। ਹੁਣ ਅਸੀਂ ਚਾਰ ਘਰ ਦੋ ਧਿਰਾਂ ਚ ਵੰਡੇ ਗਏ, ਇੱਕ ਪਾਸੇ ਦੋ ਛੋਟੇ ਤਾਏ ਹੋਰੀਂ ਤੇ ਦੂਜੇ ਅਸੀਂ ਤੇ ਵੱਡੇ ਤਾਏ ਹੋਰੀਂ। ਵੱਡੇ ਤਾਏ ਦੇ ਕੁੜੀ-ਮੁੰਡੇ ਦੇ ਵਿਆਹਾਂ ਦਾ ਸਾਰਾ ਕੰਮ ਬਾਪੂ ਦੇ ਸਿਰ ਤੇ ਸੀ । ਅਸੀਂ ਦੋਵੇ ਵਿਆਹ ਬੜੀ ਖੁਸ਼ੀ ਤੇ ਸੂਚਜੇ ਢੰਗ ਨਾਲ ਕੀਤੇ।
                      ਕੁਝ ਸਮਾਂ ਬੀਤ ਜਾਣ ਤੇ ਵਿਚਕਾਰਲੀ ਤਾਈ ਨੇ ਚਾਲ ਚੱਲੀ,ਉਸਨੇ ਆਪਣੇ ਦੋਵੇ ਘਰਾਂ ਨੂੰ ਆਪਣੇ ਪਿਛੇ ਲਾ ਆ। ਉਹਨਾਂ ਨੇ ਸਾਨੂੰ ਵੱਡੇ ਤਾਏ ਤੋਂ ਦੂਰ ਕਰਨ ਲਈ ਆਪਣੇ ਨਾਲ ਮਿਲਾ ਲੈਣ ਲਈ ਸਾਡੇ ਨਾਲ ਗਾਂਡਾ ਗੰਡਣ ਲਗੇ। ਵੱਡਾ ਤਾਇਆ
ਆਪਣੀ ਪਿੰਡ ਛੱਡ ਕਿਸੀ ਹੋਰ ਪਿੰਡ ਜਾਂ ਵੱਸਾ। ਅਜੇ ਇੱਕ ਸਾਲ ਹੀ ਨਹੀਂ ਲੰਘਾ ਸੀ ਕਿ ਉਹਨਾਂ ਨੇ ਆਪਣੀ ਚਾਲ ਮੁਤਾਬਿਕ ਸਾਡੇ ਨਾਲ ਵੀ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮੈਂ ਖੇਤ ਵਾਰੀ ਲਾ ਰਿਹਾ ਸੀ ਕਿ ਵਿਚਕਾਰਲੇ ਤਾਏ ਤੇ ਉਸਦੇ ਨਿੱਕੇ ਮੁੰਡੇ ਨੇ
ਮੈਨੂੰ ਢਮਕਾਇਆ,'"ਉਏ, ਅਗਲੀ ਵਾਰੀ ਪਾਣੀ ਲਾਵਣ ਆਈਂ । ਤੁਹਾਡੇ ਦੋਵਾਂ ਪਿਉ ਪੁੱਤਰ ਦੀ ਡਕਰੇ ਕੀਤੇ ਨਾ ਗੱਦੋਂ ਦੇ ਬੋੱਲ ਨਾਲ ਆ ਦਾੜੀ ਮੁੰਨ ਦੇਈਂ" ।
 ਮੈਂ ਇਹ ਕੋੜਾ ਘੁੱਟ ਕਰ
ਪੀ ਗਿਆ ।
                       ਮੈਂ ਜਦੋਂ ਬੀ.ਏ. ਦੀ ਪੜ੍ਹਾਈ ਕਰਨ ਲਗਿਆ ਸੀ ਤਾਂ ਵੱਡੇ ਤਾਏ ਨਾਲ ਸਾਡਾ ਵਿਗਾੜ ਪੈ ਗਿਆ। ਸ਼ਾਇਦ ਇਸ 
ਰ ਵੱਡਾ ਤਾਇਆ ਉਹਨਾਂ ਨਾਲ ਮਿਲ ਚੁੱਕਿਆ ਸੀ । ਛੋਟੇ ਤਾਏ ਤੇ ਵੱਡੇ ਨੇ ਮਿਲ ਕੇ ਦਾਦੀ ਦਾ ਹਿੱਸਾ ਜੋ ਅਸੀਂ ਵਾਹ ਰਹੇ ,ਕਿਉਂਕਿ ਇੱਕ ਹਲਫ਼ੀਆ ਬਿਆਨ ਚ ਲਿਖਿਆ ਸੀ "ਜਦੋਂ ਤੱਕ ਮਾਂ ਜਿਸ ਭਰਾ ਕੋਲ ਰਹੇਗੀ ਉਹ ਵਾਹੇਗਾ, ਵੀ ਸਾਡੇ ਤੋਂ ਧੱਕੇ ਨਾਲ ਖ਼ੋ ਕੇ ਵੇਚ ਦਿੱਤੀ ।" ਉਸ ਜ਼ਮੀਨ ਚ ਫਸਲ ਅਸੀਂ ਬੀਜੀ ਪਰ ਪੁਲਿਸ ਨੇ ਰਿਸ਼ਵਤ ਲੈ ਕੇ ਉਹਨਾਂ ਨੂੰ ਵਡਾ ਦਿਤੀ । ਅਸੀਂ ਦਰ-ਦਰ ਮੱਥਾ ਮਰਦੇ ਰਹੇ ਇਨਸਾਫ਼ ਲਈ ਪਰ ਕਿਸੀ ਨਾ ਸਾਡੀ ਸੁਣੀ । ਇਸ ਵੱਕਤ ਸਾਡੇ ਨਾਲ ਦੁਰੇਡੇ ਬੈਠੀ ਭੂਆ ਤੋਂ ਸਿਵਾ ਕੋਈ ਨਹੀਂ ਸੀ । ਤਿੰਨ ਦੂਜੀਆਂ ਭੂਆ ਹੋਰੀਂ ਵੀ ਬਾਪੂ ਨੂੰ ਬੁਰਾ-ਭਲਾ ਕਹਿੰਦੀਆਂ । ਇਸ ਤਰ੍ਹਾਂ ਮੈਂ ਕੁਝ ਹੋਰ ਰਿਸ਼ਤਿਆਂ ਦੀਆਂ ਤੰਦਾਂ ਨੂੰ ਟੁੱਟਦਿਆਂ
ਵੇਖਿਆ ਤੇ ਦਿਲ ਭਾਰੀ ਹੋ ਗਿਆ।
                        ਚਾਰ ਸਾਲ ਬੀਤ ਜਾਣ ਤੇ ਵੱਡਾ ਤਾਇਆ ਵੀ ਵਾਪਸ ਆਂ ਗਿਆ ਸੀ। ਉਥੇ ਵੀ ਉਹਨਾਂ ਦੋਵੇ ਪਿਉ-ਪੁੱਤ ਦੀ ਨਾ ਬਣਦੀ । ਵੱਡੇ ਤਾਏ ਦੇ ਮੁੰਡੇ ਦੇ ਬੱਚੇ ਸਾਡੇ ਘਰ ਹਮੇਸ਼ ਖੇਡਦੇ , ਹੱਸਦੇ ਤੇ ਸਾਨੂੰ ਵੀ ਚੰਗਾ ਲਗਦਾ । ਵੱਡੇ ਵੀਰ ਵੀ ਨਹੀਂ ਰੋਕਦੇ ਸੀ ਸਗੋਂ ਆਪ ਭਏ ਦਿੰਦਾ ਸੀ। ਜਿਸ ਕਾਰਨ ਮੇਰੇ ਦੂਜੇ ਤਾਏ ਹੋਰੀਂ ਸੜਨ ਲੱਗੇ ਕਿ ਇਹ ਫਿਰ ਮਿਲ ਜਾਣਗੇ । ਉਹਨਾਂ ਨੇ ਵੱਡੇ ਤਾਏ ਨੂੰ ਫਿਰ ਆਪਣੇ ਮਗਰ ਲਾ ਲਿਆ ਤੇ ਓਦੋਂ ਪੰਜਾਬ ਸੂਬੇ ਚ ਹਰ ਘਰ ਬਿਜਲੀ ਕਰਨੀ ਲਾਜਮੀ ਸੀ । ਉਹਨਾਂ ਕਿਸੀ ਰਹੀ ਸਾਡੇ ਤੱਕ
ਸੁਨੇਹਾ ਭੇਜਾਂ ਕਿ ਤੁਸੀਂ ਵੀ ਢਾਈ ਹਜ਼ਾਰ ਦੇਵੋ ਤਾਂ ਤੁਹਾਡੀ ਬਿਜਲੀ ਚਲੇਗੀ। ਪਰ ਬਾਪੂ ਕਾਨੂਨ ਤੋਂ ਜਾਣੂ ਸੀ । ਅਸੀਂ ਬਿਨਾ ਸ਼ਵਤ ਦਿਤੇ ਆਪਣੀ ਬਿਜਲੀ ਕਾਨੂਨੀ ਤਰੀਕੇ ਛਲਵਾਂ ਲਈ। ਇੱਕ  ਦਿਨ ਛੋਟਾ ਤਾਇਆ ਬਾਪੂ ਨੂੰ ਬੋਲਾ, " ਤੇਰੀ ਬਿਜਲੀ ਦੀ ਸ਼ਾਮੀਂ ਵਡੀ
ਲੈ" ।
 " ਬਾਪੂ ਹੱਸ ਕੇ,"ਤੂੰ ਵੱਡ ਕੇ ਦੇਖ ਨਜ਼ਾਰਾ ਫਿਰ"।
 ਤਿੰਨ ਮਹੀਨੇ ਬੀਤ ਜਾਣ ਤੇ ਅਸੀਂ ਆਪਣੇ ਨਵੇਂ ਮਕਾਨ ਪਾਣਲਗੇ ਹੀ ਸੀ ਕਿ ਛੋਟੇ ਤਾਏ ਨੇ ਬਾਪੂ ਦੇ ਸਿਰ ਤੇ ਸੱਟ ਕਰੀ ।  ਮੈਂ ਗੁਸੈ ਚ ਆ ਕੇ ਜਦੋਂ ਖਰੀਆਂ -ਖਰੀਆਂ ਸੁਣਾਈਆਂ ਤਾਂ ਆਪਣੀ ਕੀਤੀ ਤੇ ਪੜਦੇ ਪਾਉਣ ਲੱਗੇ ।  ਇੱਕ ਦੂਜੇ ਤੇ ਪਰਚੇ ਹੋਏ। ਪਰ ਪਹਿਲਾਂ ਵਾਂਗੂੰ ਉਹਨਾਂ ਪੁਲਿਸ ਨੂੰ ਅੱਜ ਵੀ ਖਰੀਦ ਲਿਆ । ਇਹ ਜੁਲਮ ਵਧਣ ਲਗਾ। ਕਰੀਬ ਦੋ ਮਹੀਨੇ ਬੀਤ ਜਾਣ ਤੇ ਪੁਲਿੱਸ ਸਾਨੂੰ ਤੰਗ ਕਰਨ ਲਗੀ । ਉਹ ਸੱਚ ਨੂੰ ਝੂਠਾਂ ਦੇ ਸਹਾਰੇ ਲੁਕਾਣਾ ਚਾਹੁੰਦੇ । ਇਸ ਵਾਰ ਵੀ ਸਾਡੀ ਬਾਂਹ ਕਿਸੀ ਨਾ ਫੜੀ ਨਾ ਪਿੰਡ ਵਾਲਿਆਂ, ਨਾ ਰਿਸ਼ਤੇਦਾਰਾਂ। ਇੰਝ ਲਗਦਾ ਕਿ ਸਾਰੀ ਦੁਨੀਆ ਵੈਰੀ ਹੋ ਗਈ ਹੋਵੇ। ਇੱਕ ਦੁਰੇਡੇ ਦੀ ਭੂਆ ਹੀ ਸੀ ਇੱਕ ਸਾਡੀ ਜਾਂ ਮੇਰੇ ਮਾਮੇ। ਘਰ ਵੀ ਇੱਕ ਦੂਜੇ ਨਾਲ ਮੂੰਹ ਵਟੇ-ਵਟੇ ਰਹਿਣ ਲੱਗੇ। "ਸ਼ੇਖੂ, ਜਿਹੜੇ ਮੈਨੂੰ ਕਦੀ ਕਿੰਨਾ ਪਿਆਰ ਕਰਦੇ ਸੀ ਤੇ ਅੱਜ ਉਹੀ ਮੇਰੀ ਜਾਨ ਦੇ ਵੈਰੀ। ਬਸ ਹੋਲੀ-ਹੋਲੀ ਜ਼ਮੀਨਾਂ ਵਿਕਦੀਆਂ ਤੇ ਦੋਸਤੀ-ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਗਈਆਂ....ਟੁੱਟਦੀਆਂ ਗਈਆਂ....ਬਸ ਟੁੱਟਦੀਆਂ ਹੀ ਗਈਆਂ । " ਅਸੀਂ ਸਭ ਰਿਸ਼ਤਿਆਂ ਤੋਂ ਦੂਰ ਇਕਲੇ ਰਿਸ਼ਤੇਦਾਰੀ ਤੋਂ ਵਾਂਝੇ ਜਾ ਵੱਸੇ।

                                                                                                                                           









                                                                                                                                           ਅੰਮ੍ਰਿਤਪਾਲ ਰਾਏ

ਫ਼ਾਜ਼ਿਲਕਾ
ਮੋਬਾਇਲ-97796-02891
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template