ਇਹ ਖੱਤ ਮੇਰੇ ਉਹਨਾਂ ਵੀਰਾਂ-ਭੈਣਾਂ ਦੇ ਨਾਂ ਜੋ ਤੀਰਥ ਯਾਤਰਾ ਅਤੇ ਟੂਰ ਤੇ ਜਾ ਰਹੇ ਹਨ ਜਾਂ ਜਾਣ ਦੇ ਵਿਚਾਂਰਾਂ ਵਿੱਚ ਹਨ
ਵਾਹਿਗੁਰ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ!
ਵਾਹਿਗੁਰ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ!
ਉਤਰਾਖੰਡ ਵਿੱਚ ਆਏ ਭੁਚਾਲ ਲਈ ਕਿ ਅਸੀ ਵੀ ਜਿਮੇਵਾਰ ਹਾਂ? ਕਈ ਲੌਕਾਂ ਦਾ ਜਵਾਬ ਹੋਵੇਗਾ ‘‘ਨਹੀ ਅਸੀ ਕਿੰਉ!‘‘ ਅਗਲਾ ਸਵਾਲ ਕਿ ਅਸੀ ਕਿਸੇ ਤੀਰਥ ਤੇ ਜਾਂਦੇ ਹੌਏ ਪਲਾਸਟਿਕ ਦੀ ਬੌਤਲ ਜਾ ਲਿਫਾਫੇ ਨਹੀ ਵਰਤੀਆਂ? ਤਾਂ ਸਾਡਾ ਜਵਾਵ ਹੋਵੇਗਾ ਕੇ ‘‘ ਹਾਂ ਵਰਤੀਆਂ ਹਨ ‘‘ ਤੀਸਰਾ ਤੇ ਆਖਰੀ ਸਵਾਲ ਕੀ ਅਸੀ ਵਰਤਣ ਤੌ ਵਾਅਦ ਅਸੀ ਉਸਨੂੰ ਕੁੜੇ ਵਾਲੇ ਡਬੇ ਵਿੱਚ ਪਾਈਆਂ ਹਨ ਤਾਂ ਸਾਡਾ ਜਵਾਬ ਹੋਵੇਗਾ ‘‘ਨਹੀ ਅਸੀ ਤਾਂ ਐਵੇ ਸੜਕ ਤੇ ਸੁੱਟ ਦਿਤਿਆਂ ਸਨ‘‘ ਸਾਇਦ ਇਹ ਸਾਰੇ ਜਵਾਬ ਦਿਲੌ ਸਹੀ ਇੰਝ ਹੀ ਨਿਕਲਦੇ ਹੋਣਗੇ।
ਇਸਦਾ ਮਤਲਬ ਤਾਂ ਇਹ ਹੋਇਆ ਕਿ ਉਤਰਾਖੰਡ ਵਿੱਚ ਆਈ ਇਹ ਕੁਦਰਤੀ ਆਫਤ ਦਾ ਅਸੀ ਬਰਾਬਰ ਦੇ ਹਕਦਾਰ ਹਾਂ ਇਹ ਸਥਾਨ ਭਾਗੀਰਥੀ ਅਲਕਨੰਦਾ ਗੰਗਾ ਯਮੁਨਾ ਆਦਿ ਨਦੀਆਂ ਦਾ ਮਿਲਨ ਸਥਾਨ ਹੈ।
ਇਸੇ ਲਈ ਹੀ ਇਸ ਪਵੀਤਰ ਸਥਾਨ ਨੂੰ ਦੇਵਭੂਮੀ ਵੀ ਕਿਹਾ ਗਿਆ ਹੈ, ਸੌਚਨ ਵਾਲੀ ਗਲ ਤਾਂ ਇਹ ਹੈ ਕਿ ਹਰੀ ਭਰੀ ਧਰਤੀ ਅਜ ਬੰਜਰ ਕਿੰਉ!? ਕਹਿੰਦੇ ਹਨ ਜਦੌ ਉਤਰਾਖੰਡ ਸਵਤੰਤਰ ਰਾਜ ਨਹੀ ਸੀ ਉਦੋ ਇਥੇ ਦਰਖਤ ਕਟਨ ਅਤੇ ਨਦੀ ਕਿਨਾਰੇ ਘਰ ਬਣਾਉਣ ਦੀ ਸਰਕਾਰ ਵਲੌ ਇਜਾਜਤ ਨਹੀ ਸੀ। ਪਰ ਵਖਰਾ ਰਾਜ ਬਣਣ ਉਪਰੰਤ ਸਰਕਾਰੀ ਅਧਕਾਰੀਆਂ ਦੁਆਰਾ ਲਖਾਂ ਰੁਪਏ ਖਰਚ ਕੇ ਇਥੇ ਬਹੁਮੰਜਿਲੀ ਹੌਟਲ ਅਤੇ ਸਾਨਦਾਰ ਇਮਾਰਤਾਂ ਬਣਾਈਆਂ ਫਿਰ ਉਸ ਉਪਰੰਤ ਇਹ ਇਲਾਕਾ ਬਹੁਤ ਉਨੱਤ ਹੋਇਆ ਅਤੇ ਫਿਰ ਇਥੋ ਹੀ ਸੁਰੂ ਹੋਈ ਵਾਤਾਵਰਣ ਦੀ ਲੁੱਟ, ਹਰ ਰੋਜ ਲਖਾਂ ਯਾਤਰੀ ਇਥੇ ਆਉੰਦੇ ਜੋ ਕਿ ਨਾਲ ਲਖਾਂ ਪਲਾਸਟਿਕ ਦੀਆਂ ਬੋਤਲਾਂ ਲਿਫਾਫੇ ਆਦਿ ਭੇਟ ਵਜੌ ਉਤਰਾਖੰਡ ਦੀਆਂ ਨਦੀਆਂ ਨੂੰ ਦੇ ਜਾਂਦੇ । ਸਰਕਾਰ ਦੁਆਰਾ ਵੀ ਕਈ ਉਪਰਾਲੇ ਕੀਤੇ ਗਏ ਇਸ ਆਉਣ ਵਾਲੀ ਆਫਤ ਤੌ ਬਚਣ ਦੇ ਲਈ ਪਰ ਸਾਡੇ ਉੱਤੇ ਇਕ ਵੀ ਉਪਾਰਲਾ ਰਮਜ ਸਮਜ ਵਿਚ ਨ ਆ ਸਕਿਆ ਜੋਰਾਂ ਸੌਰਾਂ ਤੇ ਇਹ ਸਭ ਚਲਦਾ ਰਿਹਾ ਕੁਦਰਤ ਦੇ ਕਹਿਰ ਉਪਰ ਕਿਸ ਦਾ ਜੌਰ ।
ਕਾਰਖਾਨਿਆਂ ਦੇ ਕੈਮੀਕਲਾਂ ਪਾਣੀ ਨਾਲ ਅਤੇ ਆਪਣੀਆਂ ਇਹੋ ਜਿਹੀਆਂ ਹਰਕਤਾਂ ਦੀ ਵਜਾ ਨਾਲ ਗੰਦਾ ਹੇਇਆ ਇੰਨਾ ਪਵਤਿਰ ਨਦੀਆਂ ਦਾ ਪਾਣੀ ਇਨਸਾਨ ਦੀਆਂ ਦਾਂਤਾਂ ਨਾਲ ਹੋਰ ਵੀ ਗੰਧਾ ਹੋ ਗਿਆ ਤੇ ਅਜ ਵੀ ਲਗਾਤਾਰ ਗੰਧਾ ਹੁੰਦਾ ਜਾ ਰਿਹਾ ਹੈ। ਸਟੇ ਵਜੌ ਉਤਰਾਖੰਡ ਦੀਆਂ ਨਾਲੀਆਂ ਨਦੀਆਂ ਰੂਪ ਧਾਰਣ ਕਰ ਗਈਆਂ ਤੇ ਸਾਇਦ ਇਹ ਹੁਣ ਵੀ ਲਗਾਤਾਰ ਜਾਰੀ ਹੈ।
ਉਤਰਾਖੰਡ ਵਿਚ ਆਈ ਇਹ ਆਫਤਾ ਤੌ ਸਾਨੁੰ ਕੁਝ ਪ੍ਰੇਰਣਾ ਲੈਣੀ ਚਾਹੀਦੀ ਹੈ ਦਿਨੋ ਦਿਨ ਵਧ ਰਹੀ ਅਬਾਧੀ ਘਟ ਰਹੇ ਜੰਗਲ ਵੱਧ ਰਿਹਾ ਪਲਾਸਟਿਕ ਦਾ ਉਪਯੋਗ ਸਾਡੇ ਲਈ ਕਿੰਨਾ ਭਿਅੰਕਰ ਹੁੰਦਾ ਜਾ ਰਿਹਾ ਹੈ। ਅਗਰ ਉਤਰਾਖੰਡ ਦਾ ਫਿਰ ਤੌ ਵਿਗਆਣਕ ਰਸਿਆਨਕ ਤਰਕਿਆਂ ਨਾਲ ਵਿਕਾਸ ਹੋਇਆ ਤਾਂ ਸੌਚੋ ਵਾਤਾਵਰਣ ਦਾ ਕਿਂਨਾ ਨੁਕਸਾਨ ਹੋਵੇਗਾ। ਫਿਰ ਤੌ ਇਕ ਕਿਲੌਮੀਟਰ ਤੱਕ ਸੜਕ ਬਣਾਉਣ ਲਈ ਕਿੰਨੇ ਪਹਾੜ ਤੇ ਦਰਖੱਤ ਕੱਟੇ ਜਾਣਗੇ। ਸੋਚਣ ਵਾਲੀ ਤਾ ਗਲ ਇਹ ਹੈ ਕਿ ਅਸੀ ਵਾਤਾਵਰਣ ਨਾਲ ਛੇੜਛਾੜ ਸਾਨੁੰ ਲਖਾਂ ਜਾਂਨਾਂ ਦੇ ਕੇ ਚੁਕਾਉਣੀ ਪੈੰਦੀ ਹੈ ਅਸੀ ਫਿਰ ਵੀ ਸਿਰਫ ਤੇ ਸਿਰਫ ਵਿਨਾਸ ਵੱਲ ਹੀ ਲਗਾਤਾਰ ਜਾ ਰਹੇ ਹਾਂ।
ਦਾਸ ਵਲੌ ਕਿਸੇ ਵੀ ਹੋਈ ਗਲਤੀ ਦੀ ਖਿਮਾਂ ਕੁਝ ਰੋਜ ਪਹਿਲਾਂ ਵੇਖਿਆ ਉਹ ਮੰਜਰ ਅਜ ਵੀ ਉ ੰਜ ਹੀ ਜਿਵੇ ਬੀਤ ਰਿਹਾ ਹੋਵੇ ਤੇ ਉਹਨਾ ਮੇਰੀਆਂ ਮਾਂਵਾਂ ਦਾ ਜਿਨਾ ਦਾ ਇਕੌ ਇਕ ਕਮਾਉ ਪੁੱਤ ,ਉਹਨਾ ਭੈਣਾ ਦਾਂ ਭਾਈ ਜਿਹੜੀਆਂ ਰਖੜੀਆਂ ਹਥਾਂ ਵਿਚ ਫੜ ਕੇ ਨਾ ਆਉਣ ਵਾਲੇ ਭਾਈ ਦੀ ਅਜ ਵੀ ਉਡੀਕ ਕਰ ਰਹੀਆਂ ਹਨ,ਨਵੇ ਵਿਆਹੇ ਜੋੜੇ ਜਿਨਾਂ ਨੇ ਜਿੰਦਗੀ ਦੀ ਸੁਰੂਆਤ ਭਿਆਣਕ ਅੰਤ ਦੁਆਰਾ ਕੀਤੀ ਤੇ ਹੋਰ ਕਏ ਘਰਾਂ ਦੀ ਰੌਣਕ ਅਜ ਹਨੇਰੇ ਵਿਚ ਖੌ ਗਈ ਉਹਨਾਂ ਲਈ ਆਂਪਾਂ ਸਾਰੇ ਇੱਕ ਪ੍ਰਣ ਕਰੀਏ ਕਿ ਜਦੌ ਵੀ ਕਿੱਤੇ ਤੀਰਥ ਤੇ ਜਾਈਏ ਉਸ ਕੁਦਰਤੀ ਜਗਾ ਦਾ ਸਤਿਕਾਰ ਉਪਰੌਕਤ ਪਲੱਾਸਟਿਕ ਦੀ ਅਤੇ ਹੋਰ ਇਹੌ ਜਿਹੀਆਂ ਵਸਤੂਆਂ ਤੌ ਪਰਹੇਜ ਕਰਾਗਾਂ ਜਿਸ ਨਾਲ ਕੁਦਰਤ ਦਾ ਨੁਕਸਾਨ ਹੁੰਦਾ ਹੌਵੇ ਇਹ ਇਕ ਇਹੌ ਜਿਹੀ ਸਰਧਾਂਜਲੀ ਹੋਵੇਗੀ ਉਹਨਾਂ ਲਖਾਂ ਜਾਂਨਾਂ ਦੀ ਜਿਸ ਦੀ ਮਿਸਾਲ ਆਪਣੇ ਆਪ ਵਿਚ ਵਖਰੀ ਹੌਵੇਗ਼ੀ ਵੱਖਰਾ ਸਕੂਨ ਪ੍ਰਾਪਤ ਹੋਵੇ ਗਾ ਜਿਸ ਨੂੰ ਬਿਆਨ ਨਹੀ ਕਿਤਾ ਜਾ ਸਕਦਾ ਇਹਨਂਾਂ ਸਬਦਾਂ ਨਾਲ ਆਪ ਸਾਰਿਆਂ ਦਾ ਅਤਿ ਧਨਵਾਦੀ
ਹਰਮਿੰਦਰ ‘‘ਭੱਟ‘‘
09914062205

0 comments:
Speak up your mind
Tell us what you're thinking... !