Headlines News :
Home » » ਲੋਕ - ਬਲਵਿੰਦਰ ਖਹਿਰਾ

ਲੋਕ - ਬਲਵਿੰਦਰ ਖਹਿਰਾ

Written By Unknown on Wednesday, 18 September 2013 | 06:29

ਮੁੱਢ ਤੋਂ ਲੈ ਕੇ ਹੁਣ ਤੱਕ ਯਾਰੋ,
ਦੁਨੀਆਂ ’ਤੇ ਬੜੇ ਆਏ ਲੋਕ।
ਕੰਡਿਆਂ ਵਰਗੇ ਕੁਝ ਲੋਕਾਂ ਨੇ,
ਬਹੁਤ ਹੀ ਨੇ ਤੜਫ਼ਾਏ ਲੋਕ।
ਪਰ ਫੁੱਲਾਂ ਵਰਗੇ ਕੁਝ ਲੋਕਾਂ ਨੇ,
ਬਹੁਤ ਹੀ ਨੇ ਮਹਿਕਾਏ ਲੋਕ।
ਹਰ ਬੰਦੇ ਦੀ ਆਪਣੀ ਹਸਤੀ,
ਧੁਰੋਂ ਲਿਖਾ ਕੇ ਲਿਆਏ ਲੋਕ।
ਦਿਲਾਂ ਵਿਚ ਖੌਰੇ ਕੀ-ਕੀ ਲੈ ਕੇ,
ਫਿਰਦੇ ਭਰੇ-ਭਰਾਏ ਲੋਕ।
ਉਨ੍ਹਾਂ ਨੂੰ ਵੀ ਭੁੱਲਗੇ ਲੋਕੀ,
ਜਿਨ੍ਹਾਂ ਜੰਮੇ-ਜਾਏ ਲੋਕ।
ਦਿਲਾਂ ਦੇ ਅੰਦਰ ਦਹਿਸ਼ਤ ਵੱਸੀ,
ਫਿਰਦੇ ਨੇ ਘਬਰਾਏ ਲੋਕ।
ਕੁਝ ਤਾਂ ਬਣ ਬੱਸ ਬੈਲ ਕੋਹਲੂ ਦੇ,
ਭਾਰ ਢੋਹਣ ਨੇ ਆਏ ਲੋਕ।
ਵਹਿਮਾਂ ਭਰਮਾਂ ਦੇ ਵਿਚ ਪੈ ਕੇ,
ਪਏ ਫਿਰਨ ਕੁਰਾਹੇ ਲੋਕ।
ਯੁੱਗ ਬਦਲ ਜਾਂਦੇ ਨੇ ਜਦ ਵੀ,
ਆਪਣੀ ਆਈ ’ਤੇ ਆਏ ਲੋਕ।


ਬਲਵਿੰਦਰ ਖਹਿਰਾ, 
ਪਿੰਡ: ਅਮਰਜੀਤ ਪੁਰਾ (ਮੋਰੀਵਾਲਾ)
ਜਿਲ੍ਹ ਤੇ ਤਹਿ. ਸਰਸਾ (ਹਰਿ.)-125055
ਮੋ. 94664-50456

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template