ਮੈਂ ਦੁਨੀਆਂ ਨੂੰ ਸੋਚ ਦਿੱਤੀ
ਜ਼ਿੰਦਗੀ ਦਿੱਤੀ।
ਇਸ ਬੇਦਰਦ ਜ਼ਮਾਨੇ ਦੇ ਲੋਕ
ਮੇਰੀ ਕੁੱਖੋਂ ਜੰਮੇ।
ਅੱਗੇ ਤਾਂ ਮਰਦੀ ਸੀ ਮੈਂ
ਜੰਮਣ ਤੋਂ ਬਾਅਦ
ਪਰ ਮਾਰਨ ਲੱਗੇ ਨੇ ਮੈਨੂੰ
ਅਣਜੰਮੀ ਨੂੰ
ਇਸ ਬੇਦਰਦ ਜ਼ਮਾਨੇ ਦੇ ਲੋਕ।
ਮੇਰੇ ਦੁਨੀਆਂ ‘ਚ
ਆਉਣ ਦਾ ਖਿਆਲ
ਕਰ ਦਿੰਦਾ ਏ ਉਦਾਸ
ਮੇਰੀ ਹੀ ਮਾਂ ਨੂੰ।
ਜੰਮਦੀ ਹਾਂ
ਪਾਲੀ ਜਾਂਦੀ ਹਾਂ
ਮਜਬੂਰੀ ਵਸ
ਭਰਾ ਪੜ੍ਹਦਾ ਹੈ
ਪਬਲਿਕ ਸਕੂਲ ਵਿੱਚ
ਮੇਰਾ ਨਾਂ ਲਿਖਾਇਆ ਜਾਂਦਾ ਹੈ
ਸਰਕਾਰੀ ਸਕੂਲ ਵਿੱਚ।
ਵੱਡੀ ਹੁੰਦੀ ਹਾਂ
ਤੋਰ ਦਿੱਤੀ ਜਾਂਦੀ ਹਾਂ
ਸਹੁਰੇ ਘਰ।
ਰਹਿੰਦੀ ਹਾਂ ਉੱਥੇ ਵੀ
ਪਰਾਈ ਹੀ
ਪਰਾਈ ਧੀ ਜੋ ਹੋਈ।
ਭਾਲੀਆਂ ਜਾਂਦੀਆਂ ਨੇ
ਮੇਰੀਆਂ ਖਾਮੀਆਂ
ਘੜੇ ਜਾਂਦੇ ਨੇ ਬਹਾਨੇ
ਸੁਰਖਰੂ ਹੋਣ ਦੇ।
ਭੁੱਲ ਜਾਂਦੇ ਨੇ ਕਮਲੇ
ਉਨ੍ਹਾਂ ਦੀ ਧੀ ਵੀ
ਕਿਸੇ ਹੋਰ ਘਰ ਦੀ
ਸਰਦਲ ਤੇ
ਸੁਬਕ ਰਹੀ ਹੋਵੇਗੀ
ਮੇਰੇ ਵਾਂਗ
ਕਿਸਮਤ ਨੂੰ ਕੋਸਦੀ ਹੋਈ।
ਨਾ ਕੋਈ ਆਪਣਾ
ਨਾ ਕੋਈ ਦਿਲ ਦਾ ਦਰਦੀ
ਫ਼ਿਕਰਾਂ ਦੀ ਚੱਕੀ ਵਿੱਚ
ਪਿਸਦੀ ਹੋਈ
ਆਪੇ ਵਿੱਚ ਗੁਆਚੀ
ਨਿਰਮਲ ਰਾਹਾਂ ਦੀ
ਪਾਂਧੀ ਬਣ
ਤੁਰ ਜਾਂਦੀ ਹਾਂ
ਇਸ ਬੇਦਰਦ ਦੁਨੀਆਂ ਚੋਂ।
ਜ਼ਿੰਦਗੀ ਦਿੱਤੀ।
ਇਸ ਬੇਦਰਦ ਜ਼ਮਾਨੇ ਦੇ ਲੋਕ
ਮੇਰੀ ਕੁੱਖੋਂ ਜੰਮੇ।
ਅੱਗੇ ਤਾਂ ਮਰਦੀ ਸੀ ਮੈਂ
ਜੰਮਣ ਤੋਂ ਬਾਅਦ
ਪਰ ਮਾਰਨ ਲੱਗੇ ਨੇ ਮੈਨੂੰ
ਅਣਜੰਮੀ ਨੂੰ
ਇਸ ਬੇਦਰਦ ਜ਼ਮਾਨੇ ਦੇ ਲੋਕ।
ਮੇਰੇ ਦੁਨੀਆਂ ‘ਚ
ਆਉਣ ਦਾ ਖਿਆਲ
ਕਰ ਦਿੰਦਾ ਏ ਉਦਾਸ
ਮੇਰੀ ਹੀ ਮਾਂ ਨੂੰ।
ਜੰਮਦੀ ਹਾਂ
ਪਾਲੀ ਜਾਂਦੀ ਹਾਂ
ਮਜਬੂਰੀ ਵਸ
ਭਰਾ ਪੜ੍ਹਦਾ ਹੈ
ਪਬਲਿਕ ਸਕੂਲ ਵਿੱਚ
ਮੇਰਾ ਨਾਂ ਲਿਖਾਇਆ ਜਾਂਦਾ ਹੈ
ਸਰਕਾਰੀ ਸਕੂਲ ਵਿੱਚ।
ਵੱਡੀ ਹੁੰਦੀ ਹਾਂ
ਤੋਰ ਦਿੱਤੀ ਜਾਂਦੀ ਹਾਂ
ਸਹੁਰੇ ਘਰ।
ਰਹਿੰਦੀ ਹਾਂ ਉੱਥੇ ਵੀ
ਪਰਾਈ ਹੀ
ਪਰਾਈ ਧੀ ਜੋ ਹੋਈ।
ਭਾਲੀਆਂ ਜਾਂਦੀਆਂ ਨੇ
ਮੇਰੀਆਂ ਖਾਮੀਆਂ
ਘੜੇ ਜਾਂਦੇ ਨੇ ਬਹਾਨੇ
ਸੁਰਖਰੂ ਹੋਣ ਦੇ।
ਭੁੱਲ ਜਾਂਦੇ ਨੇ ਕਮਲੇ
ਉਨ੍ਹਾਂ ਦੀ ਧੀ ਵੀ
ਕਿਸੇ ਹੋਰ ਘਰ ਦੀ
ਸਰਦਲ ਤੇ
ਸੁਬਕ ਰਹੀ ਹੋਵੇਗੀ
ਮੇਰੇ ਵਾਂਗ
ਕਿਸਮਤ ਨੂੰ ਕੋਸਦੀ ਹੋਈ।
ਨਾ ਕੋਈ ਆਪਣਾ
ਨਾ ਕੋਈ ਦਿਲ ਦਾ ਦਰਦੀ
ਫ਼ਿਕਰਾਂ ਦੀ ਚੱਕੀ ਵਿੱਚ
ਪਿਸਦੀ ਹੋਈ
ਆਪੇ ਵਿੱਚ ਗੁਆਚੀ
ਨਿਰਮਲ ਰਾਹਾਂ ਦੀਪਾਂਧੀ ਬਣ
ਤੁਰ ਜਾਂਦੀ ਹਾਂ
ਇਸ ਬੇਦਰਦ ਦੁਨੀਆਂ ਚੋਂ।
ਨਿਰਮਲ ‘ਸਤਪਾਲ’
ਸੈਲ ਨੰ: 95010-44955.

0 comments:
Speak up your mind
Tell us what you're thinking... !