ਮੈਂ ਅਧਰਮੀ ਹਾਂ,
ਮੈਂ ਨਾਸਤਿਕ ਹਾਂ,
ਮੈਂ ਰੱਬ ਦਾ ਸ਼ਰੀਕ ਹਾਂ,
ਮੈ ਜੈਸਾ ਵੀ ਹਾਂ,
ਬੱਸ ਠੀਕ ਹਾਂ,
ਮੈਂ ਜਦ ਵੀ ਆਪਣੇ ਆਪ ਨੂੰ,
ਨਫ਼ਰਤ ਦੀ ਸੂਲੀ ਚਾੜਿਆ ਹੈ-
ਮੈਂ ਜਦ ਵੀ ਆਪਣੇ ਆਪ ਨੂੰ,
ਦੁੱਖ਼ ਦੀ ਅੱਗ ਵਿੱਚ ਸਾੜਿਆ ਹੈ-
ਤੂੰ ਕਦ ਆ ਕੇ ਮੈਨੂੰ ਟੋਕਿਆ ਏ,
ਮੈਨੂੰ ਭੜਕਣ ਤੋ ਕਦ ਰੋਕਿਆ ਏ,
ਅਣਸੁਣੀ ਕੀਤੀ ਜੋ ਮੈ ਐਸੀ ਚੀਕ ਹਾਂ,
ਮੈ ਜੈਸਾ ਵੀ ਹਾਂ,
ਬੱਸ ਠੀਕ ਹਾਂ,
ਬੱਸ ਠੀਕ ਹਾਂ,
ਮੇਰੀ ਦੁਆ ਦੇ ਚਿਰਾਗ ਨੂੰ,
ਬੱਤੀ ਨੀਂ ਲਗਾਈ ਤੇਰੇ ਰੱਬ ਨੇ,
ਮੇਰੀ ਕਮਲੀ ਮੇਰੀ ਝੋਲੀ,
ਨੀ ਪਾਈ ਤੇਰੇ ਰੱਬ ਨੇ,
ਸਭ ਦੂਰ ਹੋ ਗਏ,
ਹੋਇਆ ਜਿਸ ਦੇ ਨਜ਼ਦੀਕ ਹਾਂ,
ਮੈਂ ਜੈਸਾ ਵੀ ਹਾਂ,
ਬੱਸ ਠੀਕ ਹਾਂ,
ਬੱਸ ਠੀਕ ਹਾਂ,
ਮੈਂ ਨਾਸਤਿਕ ਹਾਂ,
ਮੈਂ ਰੱਬ ਦਾ ਸ਼ਰੀਕ ਹਾਂ,
ਮੈ ਜੈਸਾ ਵੀ ਹਾਂ,
ਬੱਸ ਠੀਕ ਹਾਂ,
ਮੈਂ ਜਦ ਵੀ ਆਪਣੇ ਆਪ ਨੂੰ,
ਨਫ਼ਰਤ ਦੀ ਸੂਲੀ ਚਾੜਿਆ ਹੈ-
ਮੈਂ ਜਦ ਵੀ ਆਪਣੇ ਆਪ ਨੂੰ,
ਦੁੱਖ਼ ਦੀ ਅੱਗ ਵਿੱਚ ਸਾੜਿਆ ਹੈ-
ਤੂੰ ਕਦ ਆ ਕੇ ਮੈਨੂੰ ਟੋਕਿਆ ਏ,
ਮੈਨੂੰ ਭੜਕਣ ਤੋ ਕਦ ਰੋਕਿਆ ਏ,
ਅਣਸੁਣੀ ਕੀਤੀ ਜੋ ਮੈ ਐਸੀ ਚੀਕ ਹਾਂ,
ਮੈ ਜੈਸਾ ਵੀ ਹਾਂ,
ਬੱਸ ਠੀਕ ਹਾਂ,
ਬੱਸ ਠੀਕ ਹਾਂ,
ਮੇਰੀ ਦੁਆ ਦੇ ਚਿਰਾਗ ਨੂੰ,
ਬੱਤੀ ਨੀਂ ਲਗਾਈ ਤੇਰੇ ਰੱਬ ਨੇ,
ਮੇਰੀ ਕਮਲੀ ਮੇਰੀ ਝੋਲੀ,
ਨੀ ਪਾਈ ਤੇਰੇ ਰੱਬ ਨੇ,
ਸਭ ਦੂਰ ਹੋ ਗਏ,
ਹੋਇਆ ਜਿਸ ਦੇ ਨਜ਼ਦੀਕ ਹਾਂ,ਮੈਂ ਜੈਸਾ ਵੀ ਹਾਂ,
ਬੱਸ ਠੀਕ ਹਾਂ,
ਬੱਸ ਠੀਕ ਹਾਂ,
ਹਰਪ੍ਰੀਤ ਜਟਾਣਾ ‘ਪ੍ਰੀਤ’
ਪਿੰਡ:-ਚਾਉਕੇ{ਬਠਿੰਡਾ}
94636-37758

0 comments:
Speak up your mind
Tell us what you're thinking... !