Headlines News :
Home » » ਮਾਫ਼ ਕਰੀਂ - GURPREET GEET

ਮਾਫ਼ ਕਰੀਂ - GURPREET GEET

Written By Unknown on Thursday, 19 September 2013 | 05:22

ਮਾਫ਼ ਕਰੀਂ...
ਮੈਂ ਕਦਮ - ਰਹਿਤ ਹੋ ਕੇ
ਕਿੰਝ ਮਿਲਾ ਤੈਨੂੰ !

ਅਜੇ ਦੋਵੇ ਪੈਰ ਮੇਰੇ ਤੋਂ ਵੱਖ ਹੋ
ਇੱਕ ਤਗੜੀ ਬਹਿਸ 'ਚ ਰੁਝੇ ਹੋਏ

ਇੱਕ ਪੈਰ ਬਹੁਤ ਭਾਰਾ
ਸਾਰੇ ਯੁਗ ਝਾਂਜਰ ਨਾਲ ਬੰਨੀ ਫਿਰਦਾ
ਖੁਸ਼ ਹੈ ਘੁੰਗਰੂ ਦੀ ਛਣ ਛਣ ਤੋਂ
ਉਮੀਦ ਹੈ ਉਸਨੂੰ
ਦਰਵਾਜ਼ੇ ਖੁਲਣਗੇ
ਇੱਕ ਦਿਨ ਆਪੇ

ਦੂਜਾ ਪੈਰ 'ਛਣ ਛਣ' ਦੇ
ਝੂਠੇ ਸੁੱਖ ਤੋਂ ਬਾਗੀ,
ਝਾਂਜਰ ਦਾ ਮਿੱਥ ਤੋੜਕੇ
ਟੱਪਣਾ ਚਾਹੁੰਦਾ ਕੰਧਾਂ ਸਭ

ਸੋਚ ਰਹੀਂ ਹਾਂ
ਉਦੋਂ ਮਿਲਾ ਤੈਨੂੰ
ਜਦੋਂ ਸਿਖ ਲੈਣਗੇ ਦੋਵੇਂ ਪੈਰ
ਮੱਧ ਮਾਰਗ ਵਰਗਾ ਕੁਝ

ਫਿਰ ਕਦਮ ਕਿਸੇ ਅਲੌਕਿਕ ਸੰਵਾਦ 'ਚ ਬੱਝੇ
ਤੁਰਨਗੇ ਤੇਰੇ ਵਲ
ਬਿਨਾ ਘੁਗਰੂੰ ਬਿਨਾ ਝਾਂਜਰ
ਹੋਵਾਂਗੀ ਮੈਂ ਸੁਰ ਤਾਲ 'ਚ
ਕਦਮਾਂ ਸਹਿਤ.............

GURPREET GEET
 JALANDHAR 
INDIA
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template