ਦੂਰ ਮੰਜਿਲ,ਪਹੁੰਚਣਾ, ਚੱਲਦੇ ਰਹੋ।
ਜਿੰਦਗੀ ਹੈ ਚੱਲਣਾ, ਚੱਲਦੇ ਰਹੋ।
ਫਿਰਕਿਆਂ ਦੀ ਕੈਦ 'ਚੋਂ ਹੋਕੇ ਬਰੀ,ਤੋੜਕੇ ਹਰ ਵਲਗਣਾ, ਚੱਲਦੇ ਰਹੋ।
ਰਾਤ ਕਾਲੀ ਹੈ ਹਨੇਰਾ ਘੁੱਪ ਹੈ,
ਪਰ ਕਦੇ ਤਾਂ ਮੁੱਕਣਾ,
ਚੱਲਦੇ ਰਹੋ।
ਆਦਮੀ ਹੁੰਦੇ ਕਦੇ ਨਾ ਬਦਲਦੇ,
ਮੌਸਮਾਂ ਨੇ ਬਦਲਣਾ,ਚੱਲਦੇ ਰਹੋ।
ਸਿਰ ਤਲੀ ਧਰ ਇਸ਼ਕ ਦੀ ਲੰਘਣੈ ਗਲੀ,
ਸਿਦਕ ਤੋਂ ਨਾ ਡੋਲਣਾ, ਚੱਲਦੇ ਰਹੋ।
ਲਾਲਚਾਂ ਨੇ ਹੈ ਜ਼ਮਾਨਾ ਮੋਹਿਆ,
ਰਸਤਿਉਂ ਨਾ ਭਟਕਣਾ,ਚੱਲਦੇ ਰਹੋ।
ਮੰਗਣੈ 'ਜ਼ਖ਼ਮੀ' ਸਦਾ ਸਭ ਦਾ ਭਲਾ,
ਪਿਆਰ ਸਭਨੂੰ ਵੰਡਣਾ,ਚੱਲਦੇ ਰਹੋ।
Karam Singh Zakhmi


0 comments:
Speak up your mind
Tell us what you're thinking... !