Headlines News :
Home » » ਉਸ ਦੇ ਜਾਣ ਮਗਰੋ - AVTAR SINGH ਮੰਗਾ

ਉਸ ਦੇ ਜਾਣ ਮਗਰੋ - AVTAR SINGH ਮੰਗਾ

Written By Unknown on Friday, 18 October 2013 | 03:51

ਕੁੱਝ ਵੀ ਤਾਂ ਨਹੀ ਬਦਲਿਆ
ਉਸ ਦੇ ਜਾਣ ਮਗਰੋ..
ਸਿਖਾ ਦਿੱਤਾ ਹੈ,
ਮੈਨੂੰ ਮੇਰੇ ਹਲਾਤਾਂ ਨੇ
ਉਸ ਤੋ ਬਿਨਾ ਜੀਣਾ..!!
ਮੈ ਹੁਣ ਓਵੇ ਰਹਿਣ ਲੱਗਾ ਹਾਂ,
ਜਿਵੇ ਕਦੇ ਮੈ ਉਸਦੇ
ਮਿਲਣ ਤੋ ਪਹਿਲਾ ਰਹਿੰਦਾ ਸੀ..!!
ਹਾਂ! ਇੱਕ ਭੂਚਾਲ ਜਿਹਾ
ਜਰੂਰ ਆਇਆ ਸੀ
ਮੇਰੀ ਜ਼ਿੰਦਗੀ 'ਚੋ,
ਜਦੋ ਉਹ ਮੈਨੂੰ ਛੱਡਕੇ ਗਏ ਸੀ..!!
ਇੱਕ ਵਾਰ ਤਾਂ ਮੇਰੇ ਸਾਰੇ
ਸੁਪਨੇ ਬਿਖਰ ਗਏ ਸੀ,
ਟੁੱਟ ਗਿਆਂ ਸਾਂ ਮੈ..
ਪਰ ਹੁਣ ਠੀਕ ਹਾਂ !
ਮੈ ਬਿਖਰੇ ਹੋਏ ਸੁਪਨਿਆਂ ਨੂੰ
ਦੁਬਾਰਾ ਸਮੇਟ ਕੇ,
ਮੁੜ ਤੋ ਜ਼ਿੰਦਗੀ ਜਿਉਣ ਲੱਗਾ ਹਾਂ,
ਪਹਿਲਾ ਵਾਂਗ ਮੁਸਕਰਾਉਣ ਲੱਗਾ ਹਾਂ,
ਫਿਰ ਤੋ ਸੁਪਨੇ ਸਜਾਉਣ ਲੱਗਾ ਹਾਂ,
ਹਾਂ! ਕੁੱਝ ਵੀ ਤਾਂ ਨਹੀ ਬਦਲਿਆ
ਉਸ ਦੇ ਜਾਣ ਮਗਰੋ.......!!

AVTAR SINGH ਮੰਗਾ
                                                                                             ਮੋ :98147-93108 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template