Headlines News :
Home » » ਕ੍ਰਾਈਮ ਤੇ ਪੇਂਡੂ ਜੀਵਨ ’ਤੇ ਕੇਂਦਰਿਤ ਹੁੰਦਾ ਜਾ ਰਿਹਾ ਭਾਰਤੀ ਟੀਵੀ ਜਗਤ - ਸੰਦੀਪ ਜੈਤੋ

ਕ੍ਰਾਈਮ ਤੇ ਪੇਂਡੂ ਜੀਵਨ ’ਤੇ ਕੇਂਦਰਿਤ ਹੁੰਦਾ ਜਾ ਰਿਹਾ ਭਾਰਤੀ ਟੀਵੀ ਜਗਤ - ਸੰਦੀਪ ਜੈਤੋ

Written By Unknown on Monday, 21 October 2013 | 07:24

ਲਗਭਗ 8-10 ਸਾਲ ਪਹਿਲਾਂ ਭਾਰਤੀ ਟੀਵੀ ਜਗਤ ਸੱਸ ਨੂੰਹ ਤੇ ਸਾਜਿਸ਼ ਦੀ ਇੰਟਰਟੇਨਮੈਂਟ ਉਪਲਬਧ ਕਰਾਉਂਦਾ ਸੀ। ਹੁਣ ਉਸੇ ਛੋਟੇ ਪਰਦੇ ਨੇ ਸਾਡੀ ਆਮ ਜ਼ਿੰਦਗੀ ’ਚ ਇੱਕ ਨਵਾਂ ਤੂਫਾਨ ਲਿਆ ਦਿੱਤਾ ਹੈ। ਜਿਸਦਾ ਕਾਰਨ ਹੈ ਛੋਟੇ ਪਰਦੇ ’ਤੇ ਪ੍ਰਸਾਰਿਤ ਹੋਣ ਵਾਲੇ ਕ੍ਰਾਈਮ, ਕਮੇਡੀ ਸ਼ੋਅ, ਰਿਏਲਿਟੀ ਸ਼ੋਅ ਤੇ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਸੀਰੀਅਲ। ਇਨ੍ਹਾਂ ਸੀਰੀਅਲਾਂ ਨੂੰ ਵੇਖਣ ਵਾਲਾ ਇੱਕ ਵੱਡਾ ਦਰਸ਼ਕ ਵਰਗ ਭਾਰਤੀ ਨੌਜਵਾਨ ਹਨ। ਕੁਝ ਸਮਾਂ ਪਹਿਲਾਂ ਸਿਰਫ ਔਰਤਾਂ ਤੇ ਕੇਂਦਰਿਤ ਸੀਰੀਅਲਾਂ ਦਾ ਹੀ ਨਿਰਮਾਣ ਕੀਤਾ ਜਾਂਦਾ ਸੀ। ਜਿਨ੍ਹਾਂ ਦੀ ਟੀਆਰਪੀ ਠੀਕ ਠਾਕ ਹੁੰਦੀ ਸੀ। ਕਿਉਂਕਿ ਔਰਤਾਂ ਜਾਂ ਸੱਸ ਨੂੰਹ ’ਤੇ ਅਧਾਰਿਤ ਟੀਵੀ ਸੀਰੀਅਲਾਂ ਦਾ ਨੌਜਵਾਨ ਵਰਗ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੀ। ਜਦੋਂ ਤੋਂ ਟੀਵੀ ਜਗਤ ਨੇ ਨੌਜਵਾਨਾਂ ਨੂੰ ਕੇਂਦਰਿਤ ਕਰਕੇ, ਕ੍ਰਾਈਮ ਜਾਂ ਸੱਚੀਆਂ ਘਟਨਾਵਾਂ ਵਰਗੇ ਟੀਵੀ ਸੀਰੀਅਲ ਸ਼ੁਰੂ ਕੀਤੇ ਹਨ, ਸੱਸ ਨੂੰਹ ਦੇ ਸੀਰੀਅਲਾਂ ਦੀ ਟੀਆਰਪੀ ਬਹੁਤ ਘਟ ਗਈ ਹੈ ਤੇ ਅਜਿਹੇ ਸੀਰੀਅਲਾਂ ਨੂੰ ਵੇਖਣ ਵਾਲਾ ਇੱਕ ਵੱਡਾ ਦਰਸ਼ਕ ਵਰਗ ਬਣ ਗਿਆ ਹੈ।
ਮੌਜ਼ੂਦਾ ਸਮੇਂ ’ਚ ਲਗਭਗ ਹਰ ਚੈਨਲ ’ਤੇ ਹੀ ਕੋਈ ਨਾ ਕੋਈ ਅਜਿਹਾ ਸੀਰੀਅਲ ਪ੍ਰਸਾਰਿਤ ਕੀਤਾ ਜਾਂਦਾ ਹੈ ਜਿਸ ਦਾ ਸੰਬੰਧ ਜਾਂ ਤਾਂ ਪੇਂਡੂ ਜੀਵਨ ਨਾਲ ਹੁੰਦਾ ਹੈ, ਜਾਂ ਕ੍ਰਾਈਮ ’ਤੇ ਜਾਂ ਫਿਰ ਨੌਜਵਾਨਾਂ ’ਤੇ। ਇਨ੍ਹਾਂ ਤੋਂ ਇਲਾਵਾ ਕਮੇਡੀ ਸ਼ੋਅ, ਰਿਏਲਿਟੀ ਸ਼ੋਅ ਆਦਿ ਵੀ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਪੇਂਡੂ ਜੀਵਨ, ਕ੍ਰਾਈਮ, ਨੌਜਵਾਨਾਂ ਤੇ ਕੇਂਦਰਿਤ ਤੇ ਜਾਂ ਫਿਰ ਕਮੇਡੀ ਸ਼ੋਅ ਤੇ ਰਿਏਲਿਟੀ ਸ਼ੋਅ ਦੀ ਟੀਆਰਪੀ ਆਮ ਸੀਰੀਅਲਾਂ ਨਾਲੋਂ ਚਾਰ ਗੁਣਾਂ ਜ਼ਿਆਦਾ ਹੁੰਦੀ ਹੈ। ਟੀਵੀ ’ਤੇ ਪ੍ਰਸਾਰਿਤ ਹੋਣ ਵਾਲਾ ਕੌਨ ਬਨੇਗਾ ਕਰੋੜਪਤੀ, ਬਿੱਗ ਬੌਸ, ਕਮੇਡੀ ਸਰਕਸ, ਡਾਂਸ ਇੰਡੀਆ ਡਾਂਸ ਤੇ ਸੱਚੀਆਂ ਘਟਨਾਵਾਂ ਜਾਂ ਕ੍ਰਾਈਮ ’ਤੇ ਅਧਾਰਿਤ ਟੀਵੀ ਸੀਰੀਅਲ ਤੇ ਰਿਏਲਿਟੀ ਸ਼ੋਅ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। 
ਸਭ ਤੋਂ ਪਹਿਲਾਂ ਜਦੋਂ ਕੌਨ ਬਨੇਗਾ ਕਰੋੜ ਪਤੀ ਸ਼ੁਰੂ ਹੋਇਆ ਤਾਂ ਇਸ ਸ਼ੋਅ ਦੇ ਨਾਲ ਜਿਵੇਂ ਅਮਿਤਾਭ ਬੱਚਨ ਨੇ ਛੋਟੇ ਪਰਦੇ ਤੇ ਇੰਟਰੀ ਕੀਤੀ ਇਸ ਸ਼ੋਅ ਨੇ ਵੀ ਲੋਕਾਂ ਦੇ ਦਿਲਾਂ ’ਚ ਘਰ ਪਾ ਲਿਆ ਤੇ ਇਸਦੀ ਟੀਆਰਪੀ ਨੇ ਆਮ ਟੀਵੀ ਸੀਰੀਅਲਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ। ਫਿਰ ਕਮੇਡੀ ਸਰਕਸ, ਡਾਂਸ ਇੰਡੀਆ ਡਾਂਸ, ਝਲਕ ਦਿਖਲਾ ਜਾ ਆਦਿ ਸ਼ੋਅ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ’ਚ ਕਾਮਯਾਬ ਹੋਏ। ਹਾਲਾਂਕਿ ਕਮੇਡੀ ਸਰਕਸ ’ਚ ਕੁਝ ਹੱਦ ਤੱਕ ਭੱਦੇ ਚੁਟਕਲਿਆਂ ਤੇ ਦੋ ਅਰਥੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਫਿਰ ਵੀ ਲੋਕਾਂ ਨੇ ਇਸਨੂੰ ਪਸੰਦ ਕੀਤਾ ਤੇ ਇਹ ਸ਼ੋਅ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ। ਡਾਂਸ ਇੰਡੀਆ ਡਾਂਸ ਤੇ ਇਸੇ ਤਰ੍ਹਾ ਦੇ ਹੋਰ ਸ਼ੋਅ ਵੀ ਲੋਕਾਂ ਨੂੰ ਖੂਬ ਪਸੰਦ ਆਏ। ਇਨ੍ਹਾਂ ਸ਼ੋਆਂ ਦੀ ਵਧੀਆ ਟੀਆਰਪੀ ਵੀ ਇਨ੍ਹਾਂ ਸ਼ੋਆਂ ਦੀ ਕਾਮਯਾਬੀ ਦਾ ਹੀ ਨਤੀਜ਼ਾ ਸੀ।
ਫਿਰ ਕ੍ਰਾਈਮ ਪੈਟਰੋਲ, ਸੀਆਈਡੀ ਆਦਿ ਸ਼ੋਅ ਸ਼ੁਰੂ ਹੋਏ। ਜਿਹੜੇ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਸਨ। ਇਨ੍ਹਾਂ ਸ਼ੋਆਂ ਨੇ ਵੀ ਹਰ ਵਰਗ ’ਤੇ ਆਪਣੀ ਛਾਪ ਛੱਡੀ। ਸੱਚੀਆਂ ਘਟਨਾਵਾਂ ’ਤੇ ਅਧਾਰਿਤ ਇਨ੍ਹਾਂ ਟੀਵੀ ਸੀਰੀਅਲਾਂ ਨੇ ਵੀ ਲੋਕਾਂ ਨੂੰ ਟੀਵੀ ਮੂਹਰੇ ਬੈਠਣ ਲਈ ਮਜ਼ਬੂਰ ਕਰ ਦਿੱਤਾ। ਇਨ੍ਹਾਂ ਸੀਰੀਅਲਾਂ ਪ੍ਰਤੀ ਲੋਕਾਂ ਦੀ ਚਾਹ ਐਨੀ ਵਧ ਗਈ ਕਿ ਇਨ੍ਹਾਂ ਸ਼ੋਆਂ ਰਿਪੀਟ ਟੈਲੀਕਾਸਟ ਵੀ ਕੀਤਾ ਜਾਣ ਲੱਗਾ। ਇਸੇ ਤਰ੍ਹਾਂ ਬਿੰਦਾਸ ਟੀਵੀ ’ਤੇ ਸ਼ੁਰੂ ਹੋਏ ਸ਼ੋਅ ਨੇ ਵੀ ਅੱਜ ਦੇ ਮੌਜ਼ੂਦਾ ਦੌਰ ਦੇ ਮੁੰਡੇ-ਕੁੜੀਆਂ ਦੇ ਪਿਆਰ ’ਚ ਹੋਣ ਵਾਲੇ ਧੋਖੇ ਨੂੰ ਇਸ ਤਰ੍ਹਾਂ ਪ੍ਰਸਾਰਿਤ ਕੀਤਾ ਜਿਵੇਂ ਵੇਖਣ ਵਾਲੇ ਨੂੰ ਇੰਝ ਜਾਪਦਾ ਹੋਵੇ ਕਿ ਇਹ ਘਟਨਾ ਤਾਂ ਮੇਰੇ ਨਾਲ ਵੀ ਵਾਪਰ ਚੁੱਕੀ ਹੈ। ਇਸ ਸ਼ੋਅ ਨੇ ਵੀ ਨੌਜਵਾਨਾਂ ’ਤੇ ਆਪਣੀ ਗਹਿਰੀ ਛਾਪ ਛੱਡੀ ਤੇ ਪਿਆਰ ’ਚ ਮਿਲਣ ਵਾਲੇ ਧੋਖੇ ਨੂੰ ਉਜ਼ਾਗਰ ਕੀਤਾ। ਰਾਖੀ ਦਾ ਇਨਸਾਫ ਤੇ ਕਿਰਨ ਬੇਦੀ ਦੇ ਸ਼ੋਅ ਨੇ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ’ਚ ਕਾਮਯਾਬ ਰਹੇ। ਇਹ ਦੋਵੇਂ ਸ਼ੋਅ ਮਰਦਾਂ ਤੋਂ ਸਤਾਈਆਂ ਔਰਤਾਂ ਨੂੰ ਇਨਸਾਫ ਦਵਾਉਣ ਲਈ ਸ਼ੁਰੂ ਕੀਤੇ ਗਏ ਸੀ। ਜਿਸ ’ਚ ਔਰਤਾਂ ਵੀ ਖੁੱਲ੍ਹ ਕੇ ਸਾਹਮਣੇ ਆਈਆਂ। ਇਸੇ ਤਰ੍ਹਾਂ ਹੀ ਸਾਵਧਾਨ ਇੰਡੀਆ-ਸੱਚੀਆਂ ਅਪਰਾਧਿਕ ਘਟਨਾਵਾਂ ’ਤੇ ਅਧਾਰਿਤ ਸੀਰੀਅਲ, ਸ਼ੈਤਾਨ-ਦਿ ਕ੍ਰਿਮਿਨਲ ਮਾਇੰਡ ਆਦਿ ਅਪਰਾਧਿਕ ਘਟਨਾਵਾਂ ’ਤੇ ਅਧਾਰਿਤ ਟੀਵੀ ਸੀਰੀਅਲਾਂ ਨੇ ਵੀ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।
ਸਪਲਿਟਸਵਿਲਾ ਤੇ ਰੋਡੀਜ਼ ਵਰਗੇ ਸ਼ੋਆਂ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਨ੍ਹਾਂ ਸ਼ੋਆਂ ’ਚ ਭਾਗ ਲੈਣ ਲਈ ਨੌਜ਼ਵਾਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਡੀਸ਼ਨ ਦੇਣ ਪਹੁੰਚਦੇ ਹਨ। ਇਨ੍ਹਾਂ ਸ਼ੋਆਂ ’ਚ ਭਾਗ ਲੈਣ ਵਾਲੇ ਜ਼ਿਆਦਾਤਰ ਨੌਜ਼ਵਾਨ ਵੱਡਿਆਂ ਘਰਾਂ ਨਾਲ ਸੰਬੰਧਿਤ ਤੇ ਪੜ੍ਹੇ ਲਿਖੇ ਹੁੰਦੇ ਹਨ। ਪਰ ਇਨ੍ਹਾ ਸ਼ੋਆਂ ’ਚ ਮੁੰਡੇ-ਕੁੜੀਆਂ ਵੱਲੋਂ ਵਰਤੀ ਗਈ ਭਾਸ਼ਾ ਇਨ੍ਹਾਂ ਨੂੰ ਨਾਂ ਤਾਂ ਪੜ੍ਹੇ ਲਿਖੇ ਸਾਬਤ ਕਰਦੀ ਹੈ ਤੇ ਨਾ ਹੀ ਵੱਡਿਆਂ ਘਰਾਂ ਨਾਲ ਸੰਬੰਧਿਤ ਹੋਣ ਦਾ ਦਾਅਵਾ। ਕਿਉਂਕਿ ਇਨ੍ਹਾਂ ਸ਼ੋਆਂ ’ਚ ਵੀ ਗਾਲੀ ਗਲੋਚ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਇਸ ਸਭ ਤੋਂ ਬਾਅਦ ਵੀ ਇਨ੍ਹਾਂ ਸ਼ੋਆਂ ਦੀ ਟੀਆਰਪੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਸਗੋਂ ਇਨ੍ਹਾਂ ਸ਼ੋਆਂ ਨੂੰ ਵੇਖਣ ਵਾਲਿਆਂ ਦੀ ਗਿਣਤੀ ’ਚ ਵਾਧਾ ਹੀ ਹੋਇਆ ਤੇ ਟੀਆਰਪੀ ਵੀ ਵਾਧੂ ਰਹੀ।
ਇਨ੍ਹਾਂ ਸਾਰੇ ਟੀਵੀ ਸ਼ੋਆਂ ’ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸੀਰੀਅਲਾਂ ’ਚ ਨੌਜਵਾਨਾਂ ਨਾਲ ਸੰਬੰਧਿਤ ਸ਼ੋਅ, ਕਮੇਡੀ ਸ਼ੋਅ, ਕ੍ਰਾਈਮ ਅਧਾਰਿਤ ਤੇ ਪੇਂਡੂ ਜੀਵਨ ਨੂੰ ਕੇਂਦਰਿਤ ਕਰਕੇ ਬਣਾਏ ਗਏ ਟੀਵੀ ਸੀਰੀਅਲ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ’ਚ ਕਾਮਯਾਬ ਹੋਏ। ਹੁਣ ਘਰਾਂ ’ਚ ਸੱਸ ਨੂੰਹ ਦੇ ਸੀਰੀਅਲਾਂ ਨਾਲੋਂ ਜ਼ਿਆਦਾ ਪਹਿਲ ਨੌਜਵਾਨਾਂ ਨਾਲ ਸੰਬੰਧਿਤ ਸ਼ੋਅ, ਕਮੇਡੀ ਸ਼ੋਅ, ਕ੍ਰਾਈਮ ਅਧਾਰਿਤ ਤੇ ਪੇਂਡੂ ਜੀਵਨ ਨੂੰ ਕੇਂਦਰਿਤ ਕਰਕੇ ਬਣਾਏ ਗਏ ਟੀਵੀ ਸੀਰੀਅਲਾਂ ਨੂੰ ਦਿੱਤੀ ਜਾਂਦੀ ਹੈ। ਇਨ੍ਹਾਂ ਟੀਵੀ ਸੀਰੀਅਲਾਂ ਦੀ ਟੀਆਰਪੀ ਵੀ ਆਮ ਸੀਰੀਅਲਾਂ ਨਾਲੋਂ ਚੌਗੁਣੀ ਹੈ ਤੇ ਦਰਸ਼ਕ ਵੀ ਇਨ੍ਹਾਂ ਸੀਰੀਅਲਾਂ ਨੂੰ ਵੇਖਣ ਲਈ ਉਤਸੁਕ ਰਹਿੰਦੇ ਹਨ। ਅਜਿਹੇ ਸੀਰੀਅਲਾਂ ਕਰਕੇ ਆਮ ਸੀਰੀਅਲਾਂ ਦੀ ਟੀਆਰਪੀ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ ਕਿਉਂਕਿ ਇੱਕ ਵੱਡਾ ਦਰਸ਼ਕ ਵਰਗ ਹੁਣ ਅਜਿਹੇ ਸੀਰੀਅਲਾਂ ਨੂੰ ਪਹਿਲ ਦੇ ਰਿਹਾ ਹੈ। ਮੌਜ਼ੂਦਾ ਸਮੇਂ ’ਚ ਅਜਿਹੇ ਟੀਵੀ ਸੀਰੀਅਲ ਹਰ ਵਰਗ ’ਤੇ ਭਾਰੂ ਹੋ ਰਹੇ ਹਨ। ਅਜਿਹੇ ’ਚ ਇਹੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ’ਚ ਲਗਭਗ ਹਰ ਟੀਵੀ ਚੈਨਲ ’ਤੇ ਕ੍ਰਾਈਮ ਤੇ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਇੱਕ ਦੋ ਸ਼ੋਅ ਪ੍ਰਸਾਰਿਤ ਕੀਤੇ ਹੀ ਜਾਇਆ ਕਰਨਗੇ।





ਸੰਦੀਪ ਜੈਤੋ
81465-73901
ਮਕਾਨ ਨੰਬਰ 413,
ਮਿਲਕ ਕਲੋਨੀ ਧਨਾਸ,
 ਚੰਡੀਗੜ੍ਹ - 160014

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template