ਅੱਜ ਸਾਇੰਸ ਦੀ ਅਧਿਆਪਕਾ ਨਵਾਂ ਸੂਟ ਪਾ ਕੇ ਆਈ। ਨਾਲ ਵਾਲੀ ਅਧਿਆਪਕਾ ਨੇ ਸੂਟ ਦੀ ਤਾਰੀਫ਼ ਕਰਦੇ ਹੋਏ ਕਿਹਾ, ‘‘ਵਾਹ! ਅੱਜ ਤਾਂ ਬੜਾ ਸੋਹਣਾ ਸੂਟ ਪਾਇਐ। ਕਿਤੇ ਭਾਈ ਸਾਹਬ ਨਾਲ ਕੋਈ ਵਿਆਹ ਜਾਂ ਪਾਰਟੀ ਅਟੈਂਡ ਕਰਨ ਤਾਂ ਨਹੀਂ ਜਾ ਰਹੇ?’’
‘‘ਨਹੀਂ ਯਾਰ! ਜਾਣਾ ਤਾਂ ਕਿਤੇ ਨਹੀਂ। ਇਹ ਤਾਂ ਕੱਲ੍ਹ ਨੂੰ ਸ਼ਰਾਧ ਚੜ੍ਹ ਜਾਣਗੇ ਨਾ, ਇਸੇ ਕਰਕੇ ਅੱਜ ਪਾ ਕੇ ਆਈ ਆਂ। ਮੈਂ ਸੋਚਿਆ ਚਲੋ ਸ਼ਰਾਧ ਚੜ੍ਹਨ ਤੋਂ ਪਹਿਲਾਂ-ਪਹਿਲਾਂ ਇੱਕ ਵਾਰੀ ਨਵਾਂ ਸੂਟ ਪਾ ਹੀ ਲਵਾਂ।’’
ਰਾਜ ਕੌਰ ਕਮਾਲਪੁਰ

0 comments:
Speak up your mind
Tell us what you're thinking... !