![]() |
| ਸੁਖਵਿੰਦਰ ਅੰਮ੍ਰਿਤ |
ਕੋਈ ਹਰਫ਼ ਨਾ ਓਸ ਅਗਨੀ ਦਾ ਹਾਣੀ
ਖਾਮੋਸ਼ੀ ਚ ਡੁੱਬੀ ਰਹੀ ਪਿਆਸ ਮੇਰੀ
ਜਦੋ ਤੱਕ ਨਾ ਲੰਗਿਆ ਪੁਲਾਂ ਤੋਂ ਦੀ ਪਾਣੀ
ਇਹ ਹੀਰਾ ਉਦੋਂ ਤੀਕ ਜ਼ਾਹਰ ਨਾ ਹੋਇਆ
ਜਦੋਂ ਤੀਕ ਦੁੱਖਾਂ ਦੀ ਮਿੱਟੀ ਨਾ ਛਾਣੀ
ਬੜੀ ਰੇਤ ਉਡਦੀ ਹੈ ਪਲਕਾਂ ਦੇ ਪਿਛੇ
ਬੜਾ ਨੀਰ ਵਗਦਾ ਹੈ ਅਖੀਆਂ ਦੇ ਥਾਣੀ
ਉਹ ਤੱਕਦਾ ਰਿਹਾ ਰੋਮ ਧਰਤੀ ਤੇ ਸੜਦੇ
ਨਹੀ ਆਇਆ ਅੰਬਰਾਂ ਦੇ ਨੈਣਾ ਚ ਪਾਣੀ
ਕੋਈ ਤੁਰ ਗਿਆ ਭੇਟ ਕਰਕੇ ਅੰਗਾਰੇ
ਮਸਾਂ ਫੁੱਲਾਂ ਜੋਗੀ ਸੀ ਉਮਰ ਨਿਆਣੀ
ਅਜੇ ਵੀ ਜੇ ਟੋਹਵਾਂ ਤਾਂ ਦੁੱਖਦਾ ਕਲੇਜਾ
ਮੇਰੀ ਪੀੜ ਹੋਈ ਨਾ ਹਾਲੇ ਪੁਰਾਣੀ
ਹਯਾਤੀ ਨੇ ਭਰਿਆ ਹੈ ਫਿਰ ਉਹੀ ਹਉਕਾ
ਹਾਏ ਮੇਰਾ ਬਚਪਨ ਹਾਏ ਮੇਰੇ ਹਾਣੀ !!


0 comments:
Speak up your mind
Tell us what you're thinking... !