![]() |
| ਪਰਮਜੀਤ ਸਿੰਘ ਪੰਮੀ |
ਜਦੋ ਮੈਂ ਤਿੰਨ ਸਾਲ ਦਾ ਸੀ ਤਾਂ ਮੈਂ ਸੋਚਦਾ ਸੀ ਕਿ ਮੇਰੇ ਪਿਤਾ ਜੀ ਦੁਨੀਆਂ ਦੇ ਸਭ ਤੋਂ ਤਾਕਤਵਰ ਵਿਅਕਤੀ ਹਨ ।ਜਦੋਂ ਮੈਂ ਛੇ ਸਾਲਾਂ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਦੁਨੀਆਂ ਦੇ ਸਭ ਤੋਂ ਤਾਕਤਵਰ ਵਿਅਕਤੀ ਹੀ ਨਹੀਂ ਸਗੋ ਸਮਝਦਾਰ ਵਿਅਕਤੀ ਵੀ ਹਨ।ਜਦੋਂ ਮੈਂ 9 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਨੂੰ ਦੁਨੀਆਂ ਦੀ ਹਰ ਚੀਜ਼ ਬਾਬਤ ਜਾਣਕਾਰੀ ਹੈ ।ਜਦੋਂ ਮੈਂ 12 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕਰਨ ਲੱਗਾ ਕਿ ਮੇਰੇ ਮਿੱਤਰਾਂ ਦੇ ਪਿਤਾ ਮੇਰੇ ਪਿਤਾ ਨਾਲੋਂ ਜ਼ਿਆਦਾ ਸਮਝਦਾਰ ਹਨ।ਜਦੋ ਮੈਂ 15 ਸਾਲ ਦਾ ਹੋਇਆ ਤਾਂ ਮੈ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਨੂੰ ਦੁਨੀਆਂ ਦੇ ਨਾਲ ਚੱਲਣ ਲਈ ਕੁਝ ਹੋਰ ਗਿਆਨ ਦੀ ਜ਼ਰੂਰਤ ਹੈ ।ਜਦੋਂ ਮੇਰੀ ਉਮਰ 20 ਸਾਲ ਦੀ ਹੋਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪਿਤਾ ਜੀ ਜੀ ਦੇ ਵਿਚਾਰ ਕਿਸੇ ਹੋਰ ਜ਼ਮਾਨੇ ਦੇ ਹਨ,ਉਹ ਮੇਰੀ ਸੋਚ ਅਨੁਸਾਰ ਨਹੀਂ ਚੱਲ ਸਕਦੇ ਹਨ।ਜਦੋਂ ਮੈਂ 25 ਸਾਲ ਦਾ ਹੋਇਆ ਤਾਂ ਮੈਂ ਸੋਚਿਆ ਕਿ ਮੈਨੂੰ ਕਿਸੇ ਕੰਮ ਦੇ ਸੰਬੰਧ ਵਿੱਚ ਆਪਣੇ ਪਿਤਾ ਜੀ ਨਾਲ ਸਲਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੂੰ ਹਰ ਕੰਮ ਵਿੱਚ ਨੁਕਸ ਕੱਢਣ ਦੀ ਆਦਤ ਹੈ ।ਜਦੋਂ ਮੈਂ 30 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਨੂੰ ਮੇਰੀਆਂ ਕੋਸ਼ਿਸ਼ਾਂ ਸਦਕਾ ਜ਼ਮਾਨੇ
ਦੀ ਕੁਝ ਸਮਝ ਆ ਰਹੀ ਹੈ ।ਜਦੋਂ ਮੇਰੀ ਉਮਰ 35 ਸਾਲ ਦੀ ਹੋਈ ਤਾਂ ਮੈਂ ਮਹਿਸੂਸ ਕਰਨ ਲੱਗਾ ਕਿ ਮੈਨੂੰ ਕਿ ਮੈਨੂੰ ਆਪਣੇ ਪਿਤਾ ਜੀ ਤੋਂ ਛੋਟੀਆਂ- ਮੋਟੀਆਂ ਗੱਲਾਂ ਬਾਰੇ ਸਲਾਹ ਲੈ ਲੈਣੀ ਚਾਹੀਦੀ ਹੈ ।ਜਦੋ ਮੈ 40 ਸਾਲ ਦਾ ਹੋਇਆ ਤਾਂ ਮੰਨਿਆ ਕਿ ਕੁਝ ਜ਼ਰੂਰੀ ਮਸਲਿਆਂ ਬਾਬਤ ਵੀ ਪਿਤਾ ਜੀ ਤੋਂ ਸਲਾਹ ਲਈ ਜਾ ਸਕਦੀ ਹੈ । ਜਦੋਂ ਮੇਰੀ ਉਮਰ 50 ਸਾਲ ਦੀ ਹੋਈ ਤਾਂ ਮੈਂ ਫੈਸਲਾ ਕੀਤਾ ਕਿ ਮੈਨੂੰ ਆਪਣੇ ਪਿਤਾ ਜੀ ਦੀ ਸਲਾਹ ਤੋ ਬਿਨਾਂ ਕੁਝ ਨਹੀਂ ਕਰਨਾ ਚਾਹੀਦਾ ,ਕਿਉਂਕਿ ਹੁਣ ਮੇਰੀਆਂ ਇਸ ਬਾਬਤ ਅੱਖਾਂ ਖੁੱਲ੍ਹ ਚੁੱਕੀਆਂ ਹਨ ਕਿ ਮੇਰੇ ਪਿਤਾ ਜੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਸਮਝਦਾਰ ਵਿਅਕਤੀ ਹਨ,ਪਰ ਆਪਣੇ ਇਸ ਫੈਸਲੇ ‘ਤੇ ਅਮਲ ਕਰਨ ਤੋਂ ਪਹਿਲਾਂ ਮੇਰੇ ਪਿਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਅਤੇ ਮੈਂ ਆਪਣੇ ਪਿਤਾ ਜੀ ਦੀ ਹਰ ਸਲਾਹ ਅਤੇ ਤਜਰਬੇ ਤੋਂ ਸੱਖਣਾ ਰਹਿ ਗਿਆ ਹਾਂ।


0 comments:
Speak up your mind
Tell us what you're thinking... !