Headlines News :
Home » » “ ਜਰ-ਜਮੀਰ” ," ਜਨਾਜ਼ਾ ਏ ਨਫ਼ਸ “ - ਰਣਜੀਤ ਕੋਰ

“ ਜਰ-ਜਮੀਰ” ," ਜਨਾਜ਼ਾ ਏ ਨਫ਼ਸ “ - ਰਣਜੀਤ ਕੋਰ

Written By Unknown on Friday, 25 October 2013 | 06:21

     ਜ-ਜੱਟ,ਜੋਰੂ,ਜਰ,ਜਮੀਨ ਦਾ ਨਹੁੰ ਮਾਸ ਦਾ ਰਿਸ਼ਤਾ ਹੈ।ਤਿੰਨੇ ਜੱਟ ਲਈ ਦਾਲ ਰੋਟੀ ਦੇ ਨਾਲ ਗੈਰਤ,
  ਇਜ਼ਤ,ਮਾਨ ਸਨਮਾਨ ਵੀ ਹਨ ਤੇ ਸਦੀਆ ਤੋਨ ਜੱਟ ਇਹਨਾ ਲਈ ਜੂਝਦਾ ਆ ਰਿਹਾ ਹੈ।ਪਰ ਇਸ ਨਵੀਂ
ਸਦੀ ਵਿੱਚ ਨਵਾਂ ਰਿਵਾਜ ਵੇਖਣ ,ਸੁਣਨ ਨੂੰ ਮਿਲਿਆ ਹੈ ਕਿ ਆਦਮੀ ਨੇ ਆਪਣੇ ਨਹੂੰ ਉਖਾੜ ਕੇ ਆਪ ਹੀ 
ਦੂਰ ਵਗਾਹ ਮਾਰੇ ਹਨ।ਜੋਰੂ ਆਪਣੀ ਹੀ ਨਹੀਂ,ਬੇਗਾਨੀਆ ਵੀ ਹੰਗਾਲ ਛੱਡੀਆਂ ਹਨ,ਧੀਆ,ਭੇਣਾ ਦੀ ਇਜ਼ਤ
ਨੀਲਾਮ ਕਰਨ ਤੋਂ ਵੀ ਗੇਰੇਜ਼ ਨਹੀਂ ਕੀਤਾ।
    “ ਪੁਰਖਾਂ ਨੇ ਫੁਰਮਾਇਆ ਸੀ,”
              “  ਔਰਤ,ਈਮਾਨ,ਪੁੱਤਰ,ਨਿਸ਼ਾਨ, ਧੰਨ  ਗੁਜਰਾਨ,,”।
ਈਮਾਨ ਬੇਈਮਾਨ,ਤੇ ਨਿਸ਼ਾਨ ,ਨਸ਼ਾ ਬਣ ਗਿਆ,ਤੇ ਜਮੀਂਨ ਪੀਤੀ ਗਈ ਹੈ।ਗੁਜਰਾਨ ਲਈ ਧੰਨ ਅੱਜ ਵੀ ਚਾਹੀਦਾ ਹੈ।ਇਸ ਰਿਵਾਜ ਦੀਆਂ ਨਵੀਆਂ ਪਿੜਾਂ ਜੋ ਵੇਖਣ ਸੁਣਨ ਨੂੰ ਅਣਹੋਣੀਆਂ ਲਗਦੀਆਂ ਹਨ,ਆਪਣੀ ਹੋਂਦ ਪਸਾਰ ਚੁੱਕੀਆ ਹਨ।ਨਿੱਕੇ ਹੁੰਦੇ ਸਾਥਣਾ ਤੋਂ ਕੋਈ ਚੀਜ਼ ਮੰਗਣੀ,ਭੈਣ ਭਰਾ ਤੋਂ ਕੁਝ ਲੈਣਾ ਹੁੰਦਾ ਤੇ ਉਹਨਾ ਚਿੜਾਉਣਾ,ਤਰਲੇ ਕਢਾਉਣੇ,ਤੇ ਫਿਰ ਬੜੀ ਮਿੰਨਤ ਨਾਲ ਵਾਸਤਾ ਪਾਉਣਾ ਪੈਣਾ ਕਿ ,” ਇੰਨੇ ਤਰਲਿਆ ਨਾਲ ਤੇ ਬੁੱਢਾ ਵੀ ਵਿਆਹ ਲਿਆ ਜਾਵੇ”।
ਪਿਛਲੇ ਕੁਝ ਸਾਲਾ ਤੋਂ ਬਜੁਰਗਾਂ ਨੂੰ ਬ੍ਰਿਧ ਘਰ ਭੇਜਣ ਦਾ ਰਿਵਾਜ ਪੈ ਗਿਆ ਸੀ,ਪਰ ਹੁਣ ਬੁੱਢਿਆ ਨੇ ਇਸ ਕੈਦ ਵਿਚੋਂ ਨਿਕਲਣ ਦਾ ਰਾਹ ਵੀ ਬਣਾ ਲਿਆ ਹੈ ਤੇ
ਉਸ ਅਣਹੋਣੀ ਨੂੰ ਹੋਣੀ ਵਿਚ ਬਦਲ ਦਿੱਤਾ ਹੈ,ਜਿਸ ਲਈ ਤਰਲੇ ਕਰਨੇ ਪੈਂਦੇ ਸਨ।
1. ਛਿਆਸੀ ਸਾਲਾ ਅਮੀਰਜ਼ਾਦਾ,ਜਿਸਦੇ ਪੋਤਰੋ ਨੂੰਹਾ ਤੇ ਪੜਪੋਤੇ ਵੀ ਹਨ,ਤੇ ਘਰ ਵਿਚੋਂ ਬਿਨਾਂ ਕਿਸੇ ਸਵਾਰਥ ਤੋ ਰੱਜਵੀ,ਸੇਵਾ ਤੇ ਮਾਨ ਸਨਮਾਨ ਵੀ ਮਿਲਦਾ ਹੈ,ਉਸ ਨਂੂੰ ਜਰ,ਜਮੀਨ ਵਿਖਾਉਣ ਦਾ ਚਾਅ ਚੜ੍ਹ ਗਿਆ।ਉਸ ਨੂੰ ਇਕ ਅੱਧਖੜ੍ਹ ਉਮਰ ਦੀ ਬਾਲ ਬੱਚੇਦਾਰ ਔਰਤ ਨਾਲ ਪਿਆਰ ਪਾ ਲਿਆ,।
 ਦੋਨਾਂ ਨੇ ਬੱਚਿਆ ਤੋਂ ਚੋਰੀ ਬਾਲਗਾਂ ਵਾਗ ਅਦਾਲਤ ਵਿੱਚ ਵਿਆਹ ਕਰ ਲਿਆ।ਬੁੱਢੇ ਨੇ ਅਮੀਰਜ਼ਾਦਾ ਲਾੜੀ ਨੂੰ ਘਰ ਲਿਆ ਕੇ ਜਦ ਤਾਰੁਫ ਕਰਾਇਆ ਤਾ ਪੋਤਰੇ ਵਲੋਂ ਕੁਝ ਇਤਰਾਜ਼ ਜਾਹਰ ਕਰਨ ਤੇ ਬੁੱਢਾ
ਬੋਲਿਆ,ਮੈਂ ਤੁਹਾਨੂੰ ਕੱਖ ਨਹੀਂ ਦੇਣਾ,ਸੁਣਿਆ? ਨੂੰਹਾ ਨੇ ਕਿਹਾ ਬਾਪੂ ਠੀਕ ਹੈ,ਇਸ ਨੂੰ ਬਾਹਰ ਹੀ ਰੱਖੌ
ਬੁੱਢੇ ਨੇ ਨਵਾ ਮਕਾਨ ਖ੍ਰੀਦਿਆ ਨਵੀਂ ਲਾੜੀ ਲਈ,ਉਸ ਲਾੜੀ ਦੇ ਪੁੱਤ ਪੋਤਰੇ ਨੇ ਜਦੋਂ ਪਤਾ ਲਾਇਆ ਕਿ ਉਹ ਰਾਤੋ ਰਾਤ ਕਰੋੜਪਤੀ ਹੋ ਗਏ ਹਨ ਤੇ ਉਹਨਾ ਆਪਣੀ ਮਾ ਨੂੰ ਵਧਾਈਆ ਦਿੱਤੀਆ,ਤੇ ਸੱਭ ਸਮੇਟ ਕੇ ਚਾਲੇ ਪਾਉਣ ਦੀ ਵਾਹ ਲਾਈ।ਮਕਾਨ ਤੇ ਵਿਆਹ ਦੇ ਦਸਤਾਵੇਜ਼ ਤੇ ਹੋਰ ਬੈਂਕ ਦੇ ਕਾਗਜ਼ ਲੈ
ਲਾੜੀ ਆਪਣੇ ਬੱਚਿਆ ਚ ਰਹਿਣ ਲਗੀ ਹੈ ਤੇ ਸਾਰੇ ਮਿਲ ਕੇ ਬੁੱਢੈ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਹਨ 
ਕਿ ਕਦੋਂ ਲਾੜੀ ਦੇ ਨਾਮ ਸਰਕਾਰੀ ਪੈਂਸ਼ਨ ਆਉਣ ਲਗੇ।ਬੁੱਢੇ ਦੇ ਬੁਲਾਉਣ ਤੇ ਵੀ ਨਹੀਂ ਆਉਂਦੀ ਕਿ
ਕਿਤੇ ਮੁੱਦਾ ਹੀ ਗਲ ਨਾ ਪੈ ਜਾਵੇ,ਖੀਰ ਠੰਢੀ ਕਰ ਕੇ ਖਾਣ ਦੀ ਸਿਆਣਪ ਹੈ ਬੁੱਢੀ ਕੋਲ।ਵਿਚਾਰਾ ਬੁੱਢਾ...
ਇਕ ਹੋਰ ਮਿਹਰਬਾਨ ਬੁੱਢਾ,ਗਰੇਡ ਵਨ ਰਿਟਾੲਰਡ,ਅੱਧਾ ਲੱਖ ਪੈਨਸ਼ਨ ਅਪਨੀ ਵਧੀਆ ਸੈਟਲਡ ਫੇਮਲੀ -ਘਰ ਦੀ ਸਫਾਈ ਸੇਵਕਾ ਤੇ ਮਿਹਰਬਾਨ ਹੋ ਗਿਆ।ਬੁੱਢੈ ਨੂੰ ਆਪਣੀ ਫਰਿਆਦ ਲਾ ਕੇ ਉਸ ਕੋਲੋਂ ਮਕਾਨ ਵਿੱਚ ਰਹਿਣ ਦੀ ਆਗਿਆ ਲਈ ਤੇ ਫਿਰ ਬੱਸ ਅੱਗ ਲੈਣ ਆਈ ਤੇ ਸੈਣ ਬਣ ਬੈਠੀ ਵਾਲੀ ਗਲ
ਹੋਈ।ਉਸ ਨੇ ਮਕਾਨ ਤੇ ਕਬਜ਼ਾ ਕਰ ਬੁੱਢੈ ਨੂੰ ਭਜਾ ਦਿੱਤਾ।ਉਸੇ ਦੀ ਭੈਣ ਸਟੇਜ ਤੇ ਉਸ ਵਰਗਾ ਨਾਟਕ ਕਰਨ ਆ ਪਧਾਰੀ।ਉਸ ਨੇ ਆਪਣੇ ਪਤੀ ਦੇ ਘਰੋਂ ਨੱਠ ਜਾਣ ਦਾ ਨਾਟਕ ਕੀਤਾ ਜਦ ਕਿ ਉਹ ਵੀ ਉਸ ਨਾਲ ਰਲਿਆ ਸੀ ।ਪੰਜ ਬੱਚਿਆ ਦੀ ਮਾ ਨੇ ਬੁੱਢੈ ਨੂੰ ਜਵਾਨ ਕੁੜੀ ਨਾਲ ਵਿਆਹ ਕਰਾਉਣ ਲਈ ਸ਼ੀਸ਼ੇ
ਵਿੱਚ ਉਤਾਰ ਲਿਆ ਤੇ ਬਲੈਕ ਮੇਲ ਕਰਨ ਲਗੀ।ਬੈਂਕ ਖਾਲੀ ਹੋ ਗਿਆ ਪੈਨਸ਼ਨ ਦੀ ਰਕਮ ਹੋਟਲਾਂ ਚ ਦੋ ਦਿਨ ਚ ਉਡ ਜਾਂਦੀ,ਜਾਇਦਾਦ ਧੜਾਧੜਾ ਵਿਕਣ ਲਗੀ।ਬੁਢੈ ਦੀ ਫੇਮਲੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬੁੱਢਾ ਰਾਹੇ ਰਾਸ ਆ ਜਾਵੇ,ਪਰ “ ਚੜ੍ਹੀ ਜਵਾਨੀ ਬੁੱਢੈ ਨੂੰ”-ਉਸ ਨੇ ਸੇਵਕਾ ਨੂੰ ਵਿਆਹ ਦਾ ਸੰਦੇਸ਼ ਸੁਣਾ
ਦਿੱਤਾ,ਮਾਸ਼ੂਕਾ ਝੱਟ ਤਿਆਰ ਹੋ ਗਈ ਪਰ ਉਸ ਸ਼ਰਤ ਰੱਖੀ ਕਿ ਆਪਣੀ ਬੀਵੀ ਤੋਂ ਤਲਾਕ ਲੈ ਕੇ ਸੱਭ ਕੁਝ ਮੇਰੇ ਨਾਮ ਲਵਾ ਪਹਿਲਾਂ।ਸੱਤਰ ਸਾਲਾ ਬੁੱਢੇ ਦੀ ਅਕਲ ਨੂੰ ਜਿੰਵੇ ਜਿੰਦਰਾ ਲਗ ਚੁੱਕਾ ਸੀ ਉਸ ਪੈਂ੍ਹਠ
ਸਾਲਾ ਬੀਵੀ ਤੋਂ ਤਲਾਕ ਮੰਗਿਆ।ਬਤਾਲੀ ਸਾਲ ਤੋਂ ਦੁੱਖ ਸੁੱਖ ਕਟਦੇ ਰਹਿਣ ਵਾਲੀ ਲੋਕ ਲੱਜ ਦੀ ਗ੍ਰਸੀ
ਬੀਵੀ ਸੱਤਕ ਗਈ ਤਲਾਕ ਦੇ ਸ਼ਬਦ ਤੇ।ਉਸ ਨੇ ਖੁਦ ਤੋਂ ਪੁਛਿਆ ਕੀ ਉਹ ਸਿੱਖ ਪਤੀਬਰਤਾ ਪਤਨੀ ਨਹੀਂ ਰਹੀ?ਕੇਸ ਅਦਾਲਤ ਵਿੱਚ ਪਹੁੰਚਾ,ਤੇ ਬੁੱਢਾ ਮਾਸ਼ੂਕਾ ਕੋਲ ਨਵੇਂ ਵਿਆਹ ਦੇ ਤਰਲੇ ਕਰ ਰਿਹਾ ਹੈ।
2. ਚਾਰ ਮਹੀਨੇ ਪਹਿਲੇ ਦੀ ਘਟਨਾ ਹੈ- ਬਾਹਠ ਸਾਲਾ ਦੋਨੋ ਜੀ ਅਧਿਆਪਕ ਸੇਵਾਮੁਕਤ ਹਨ।ਬੀਵੀ ਨੇ
ਰਿਪੋਰਟ ਕੀਤੀ ਕਿ ਉਸਦੇ ਪੁੱਤ ਪੋਤਰੇ ਹਨ ਤੇ ਉਸਦਾ ਪਤੀ ਨੂੰਹ ਦੀ ਉਮਰ ਦੀ ਪੁਰਾਣੀ ਕੁਲੀਗ
    ਨਾਲ ਸੰਬੰਧ ਨ੍ਹੀਂ ਛੱਡਦਾ,ਪੈਨਸ਼ਂਨ ਵੀ ਉਸੀ ਤੇ ਖਰਚ ਕਰ ਦੇਂਦਾ ਹੈ,ਉਸਦੇ ਦੋ ਬੱਚੇ ਹਨ ਤੇ ਉਸਦਾ ਪਤੀ
ਇਹ ਸੱਭ ਜਾਣ ਕੇ ਅਣਜਾਣ ਹੈ ਸ਼ਾਇਦ ਪੈਸੇ ਦੀ ਭੁੱਖ ਹੈ।ਸਾਰੇ ਪਰਿਵਾਰ ਵਾਲੇ ਕੋੀਸ਼ਸ਼ ਕਰ ਹਟੇ ਹਨ ਕਿ ਇਜ਼ਤ ਬਣੀ ਰਹੇ,ਪਰ ਅੱਜ ਅੱਤ ਤੋਂ ਅੱਕ ਕੇ ਪਰਦਾ ਚੁਕਣਾ ਪਿਆ,ਇਸ ਲਈ ਕਿ ਅਣਹੋਣੀ ਨਾ ਹੋ ਜਾਏ।
     ਰਿਟਾੲਰਡ ਲੇਡੀ ਹੈਲਥ ਵਿਜ਼ਟਰ ਭਰਿਆ ਪੂਰਾ ਪਰਿਵਾਰ,( ਪਤੀ ਬਾਰੇ ਪਤਾ ਨਹੀਂ )ਇਕ ਤਕੜੈ
ਜਿੰਮੀਦਾਰ ਨਾਲ .....।
ਜਵਾਨੀ ਵੇਲੇ ਦੀਆ ਲਗੀਆਂ ਬੁਢਾਪੈ ਅੱਜ ਵੀ ਤਾਜ਼ਾ ਹਨ।“ ਜਬ ਤੁਮ ਸਾਠ ਸਾਲ
ਕੇ ਔਰ ਹਮ ਹੋਂ ਗੇ ਪਚਪਨ ਕੇ ਤਬ ਭੀ ਪ੍ਰੀਤ ਬਾਖੂਬੀ ਨਿਭਾਈ ਜਾ ਰਹੀ ਹੈ।ਜਮੀਦਾਰ ਪਰਿਵਾਰ ਸਮੇਤ ਵਿਦੇਸ਼ ਸੈਟਲ ਹੋ ਗਿਆ ਸੀ ਕਿ ਪਰਿਵਾਰ ਛੱਡ ਕੇ ਮੁੜ ਆਇਆ ਹੈ,ਤੇ ਪੈਂਹਠ ਸਾਲਾ ਇਸ਼ਕ ਸਿਰ ਚੜ੍ਹ
ਬੋਲ ਪਿਆ ਹੈ।ਅਸਲੀ ਵਿਆਹੁਤਾ ਤੇ ਬੱਚਿਆ ਨੇ ਜਾਇਦਾਦ ਤਕਸੀਮ ਲਈ ਮੁਕੱਦਮਾ ਕਰ ਰੱਖਿਆ ਹੈ।
ਲੁਤਫ਼ ਦੀ ਗਲ ਹੈ ਕਿ ਤਰੀਕ ਭੁਗਤਣ ਵੇਲੇ,’ੇ ਬੁੱਢੀ ਘੋੜੀ ਲਾਲ ਲਾਗਾਮ ਹਾਜਰ ਹੁੰਦੀ ਹੈ।
ਕੁਝ ਕਹਿੰਦੇ ਹਨ “ ਕਲਯੁੱਗ ਹੈ ਤੇ ਕੁਝ ਕਹਿੰਦੇ ਹਨ,”ਲਾਹ ਲਈ ਲੋਈ ਤੇ ਕੀ ਕਰੇਗਾ ਕੋਈ”।
  ਜਰ ਜੋ ਮਾਂ ਬਰਾਬਰ ਸੀ ਵਿਕੀ,ਜਮੀਰ,ਰੂਪੀ  ਲਿਬਾਸ ਵੀ ਉਤਰ ਗਿਆ ਤੇ ਨਫ਼ਸ ਦਾ ਜਨਾਜ਼ਾ ਆਪ ਹੀ ਕੱਢ ਲਿਆ,ਜੋ ਕਿਸੇ ਦੀ ਨਫ਼ਸ ਨਫੀ ਹੁੰਦੀ ਨਾ ਸਹਿੰਦੀਆਂ ਸੀ,ਉਹ ਜਮੀਰਾਂ ਕਬਰਾ ਚ ਦਫ਼ਨ ਹੋ ਗਈਆਂ
          ਇਕ ਸਰਕਾਰੀ ਸੇਵਾ ਮੁਕਤ ਪੈਨਸ਼ਨਰ,ਨੇ ਘਰ ਦੀ ਮੁਲਾਜ਼ਮਾ ਨਾਲ ਪੇਚਾ ਪਾ ਲਿਆ ਤੇ ਇੰਨੀ ਲੰਬੀ ਡੋਰ ਛੱਡ ਦਿੱਤੀ ਕਿ ਦੋਨਾਂ ਦੀ ਵਾਪਸੀ ਨਾਮੁਮਕਿਨ ਹੋ ਗਈ,ਉਸ ਦੀ ਸਕੂਲ਼ ਟੀਚਰ ਬੀਵੀ ਨੇ ਜਦ
ਐਕਸ਼ਨ ਲਿਆ ਤਾਂ ਮੀਆ ਜੀ ਨੇ ਜਵਾਬ ਦਿੱਤਾ,”ਰਾਤ ਸ੍ਰੀ ਗੁਰੂ ਗੋਬਿਦ ਸਿੰਘ ਜੀ ਨੇ ਮੈਨੂੰ ਦਰਸ਼ਨ ਦਿੱਤੇ
ਤੇ ਹਦਾਇਤ ਕੀਤੀ ਕਿ ਇਹ ਔਰਤ ਤੇਰੇ ਜਿੰਮੇ ਹੈ ਤੂੰ ਇਸ ਨੂੰ ਤਾਹਫੁਜ਼ ਦੇਣਾ ਹੈ,ਮੈਂ ਆਪਣੇ ਗੁਰੂ ਦਾ
ਹੁਕਮ ਕਬੂਲ਼ ਕੀਤਾ ਹੈ,ਤੇ ਗੁਰੂ ਤੋਂ ਬੇ ਮੁਖ ਨਹੀਂ ਹੋਵਾਂਗਾ”।
ਉਸ ਦੂਸਰੀ ਔਰਤ ਦੀਆ ਕੁੜੀਆ ਮਾਂ ਨੂੰ
ਛੱਡ ਕੇ ਚਾਚੇ ਦੇ ਘਰ ਰਹਿਣ ਲਗੀਆ ਹਨ ਪਰ ਜਵਾਨ ਮੁੰਡਾ ਮਾਂ ਨਾਲ ਰਹਿ ਕੇ ਮਾਂ ਵਲੋਂ ਬਖ਼ਸੇ ਨਵੇਂ ਪਿਓ
ਦੀ ਕਮਾਈ ਤੇ ਐਸ਼ ਵਿਧ ਕੈਸ਼ ਕਰ ਰਿਹਾ ਹੈ।
              ਭੁਤ ਕਾਲ ਵਿੱਚ ਰਾਜੇ,ਮਹਾਰਾਜੇ ਇਕ ਤੇ ਕਈ ਕਈ ਵਿਆਹ ਕਰਾਉਂਦੇ ਸਨ।ਕੁਰਾਨ ਵਿੱਚ
ਦਰਸਾਇਆ ਗਿਆ ਹੈ ਕਿ ਇਕ ਮਰਦ ਇਕ ਵਕਤ ਤੇ ਚਾਰ ਔਰਤਾਂ ਨੂੰ ਸਪੋਰਟ ਕਰਨ ਦੇ ਸਮਰੱਥ ਹੈ,
ਿ
ਅਰਥਾਤ ਮਰਦ ਔਰਤ ਤੇ ਜੁਲਮ ਨਾਂ ਕਰੇ ਸਗੋਂ ਚਾਰ ਔਰਤਾਂ ਨੂੰ ਸਹਾਰਾ ਦੇ ਕੇ ਜੁਲਮ ਤੋਂ ਰੱਖਿਆ ਕਰੇ,
ਪਰੰਤੂ ਮੁਸਲਮਾਨ ਨੇ ਇਸ ਦਾ ਅਰਥ ਚਾਰ ਵਿਆਹ ਲੈ ਲਿਆ ਅਤੇ ਉਸ ਤੇ ਉਮਰ ਦੀ ਹੱਦ ਵੀ ਖੁਲ੍ਹੀ ਰੱਖੀ।ਮਰਦ ਚਲਾਕੀ ਮਾਰ ਗਿਆ,ਨਤੀਜਨ ਰੰਕ ਵੀ ਇਕ ਤੋਂ ਵੱਧ ਵਿਆਹਾ ਦੀ ਖਾਹਿਸ਼ ਕਰ ਬੈਠੇ।
ਨਵਾਬਾਂ ਵਾਲਾ ਇਹ ਸ਼ੌਕ ਦਰਮਿਆਨੇ ਵਰਗ ਨੂੰ ਹਨੇਰੀ ਗਲੀ ਵੱਲ ਲਿਜਾ ਰਿਹਾ ਹੈ,ਤੇ ਬੁੱਢਿਆ ਨੂੰ ਮੌਤ
ਤੋਂ ਪਹਿਲਾਂ ਅਣਆਈ ਮੌਤ ਵੱਲ ਧਕੇਲ ਰਿਹਾ ਹੈ।
ਸਮਾਜ ਸੇਵੀ ਸੰਸਥਾਵਾਂ ਸਾਂਝੈ ਪਰਿਵਾਰ ਫਿਰ ਬਣਾਉਣ ਤੇ ਜੋਰ ਪਾ ਰਹੀਆ ਹਨ ਕਿ ਪੁੱਤਰ ਵੀ ਸਪੁੱਤਰ ਬਣਨ ਦੀ ਰਾਹ ਤੇ ਲਿਆਉਣ ਦੀ ਕੋਸ਼ਿਸ ਕਰ ਰਹੀਆ ਹਨ,ਪਰ ਬੁੱਢਿਆਂ ਨੂੰ ਜਵਾਨੀ ਦਾ ਸ਼ੌਂਕ ਚੜ੍ਹ ਗਿਆ
ਹੈ,ਜਾਂ ਫਿਰ ਸ਼ੀਸੇ ਨੇ ਭੁਲੇਖਾ ਪਾ ਦਿੱਤਾ ਹੈ,” ਅਭੀ ਤੋ ਮੈਂ ਜਵਾਨ ਹੂੰ” (ਦਾ)
ਪੁੱਤ,ਕਪੁੱਤ ਸੁਣੇ ਸਨ,ਪਰ ਇਕੀਵੀਂ ਸਦੀ ਦੇ ਮਾਪੇ,ਕੁਮਾਪੇ ਹੋ ਗੁਜਰੇ ਹਨ।
    ਪਰ ਉਹ ਜੋ ਤਮਾਸ਼ਾ ਸੀ ਨਾ ,”ਇੰਨੇ ਤਰਲਿਆ ਨਾਲ ਬੁੱਢਾ ਵੀ ਜਵਾਨ ਨਾਲ ਵਿਆਹ ਲਈ ਦਾ”-ਉਹ
ਵਿਦੇਸ਼ੀ ਬੁੱਢੈ ਲਾੜਿਆਂ ਨੇ ਕੱਟ ਕਰ ਦਿੱਤਾ ਹੈ।ਇਸੇ ਸੰਦਰਭ ਵਿੱਚ ਦੇਸੀ ਬੁੱਢਿਆਂ ਨੇ ਵੀ ਗੱਪ ਦਾ ਸੱਚ ਬਣਾ ਦਿੱਤਾ ਹੈ।
ਸ਼ਰਤਾਂ ਹੁਣ ਵੀ ਉਹੋ ਨੇ ਢਿੱਲ ਸਿਰਫ ਇੰਨੀ ਹੈ ਕਿ ਤਰਲੇ ਨਹੀਂ ਮਾਰਨੇ ਪੈਂਦੇ ਪੈਸਾ ਚੁੰਬਕ ਦਾ ਕੰਮ ਕਰ ਜਾਂਦਾ ਹੈ।ਉਮਰ ਦੇ ਕਿਸੇ ਹਿੱਸੇ ਵਿੱਚ ਵੀ ਅਖਬਾਰ ਵਿੱਚ “ਜੀਵਨ ਸਾਥਣ ਦੀ ਲੋੜ “ ਦਾ ਇਸ਼ਤਿਹਾਰ ਦੇ ਕੇ ਕੁੰਡੀ ਅੜਾਈ ਜਾ ਸਕਦੀ ਹੈ,ਜਾਤੀ ਰੰਗ ਰੂਪ ਵੀ ਆੜੈ ਨਹੀਂ ਆਉਣ ਦਿੱਤੇ ਜਾਦੇ।ਬ੍ਰਿਧ ਘਰਾਂ ਚੋਂ ਨਿਕਲ
ਸ਼ੁਬਹ,ਸ਼ਾਮ ਸੈਰ ਕਰਨ ਵੇਲੇ ਪਾਰਕ ਵਿੱਚ ਅੱਖ ਲੜ ਜਾਵੇ ਤੇ ਦੂਜੀ ਅੱਖ ਮਾਰ ਕੇ ਗਲ ਰਿੰਗ ਸੇਰੇਮਨੀ ਤੇ
ਫਿਰ ਵਰ ਮਾਲਾ- ਤੇ ਸੱਭ ਕੁਝ ਬਦਲ ਜਾਦਾ ਹੈ।ਉਮਰ,ਜਾਤ,ਨਫ਼ਸ,ਜਮੀਰ ਸੱਭ ਨੁਕਰੇ ਰਹਿ ਜਾਂਦੇ ਹਨ। 
      ਨਫ਼ਸ ਦਾ ਦੂਜਾ ਪਾਸਾ---ਮਹਾਂਨਗਰ ਸਥਿਤ ਬੰਗਲਾ-ਪਰਿਵਾਰ ਹੈ ਇਕ ਰਿਟਾਇਰਡ ਫੋਜੀ ਆਫਸਰ ਦਾ,ਜਿਸਦਾ ਬੇਟਾ ਗਜਟਿਡ ਅਫਸਰ ਹੈ,ਬਹੂ,ਸਮਾਜ ਸੇਵਕਾ ਮਹਿਲਾ ਮੰਡਲ ਦੀ ਕਾਰਿਆਕਰਤਾ,ਦੋ ਪੋਤੇ ਸਕੂਲ ਜਾਦੇਹਨ।ਤਨਖਾਹ ਕਟ ਜਾਣ ਦੇ ਡਰ ਤੋਂ ਅਫਸਰ ਪੁੱਤ ਆਪਣੇ ਪ੍ਰਵਿਾਰ ਸਾਹਿਤ, ਮਾਂ ਬਾਪ ਨਾਲ ਰਹਿੰਦਾ ਹੈ।ਇਕ ਦਿਨ-”ਕਾਰ ਬਾਹਰ ਖੜੀ ਹੋ ਸਕਦੀ ਹੈ,ਪਿਤਾ ਜੀ ਦਾ ਬੈੱਡ ਗੈਰਿਜ ਵਿੱਚ ਲਗਵਾ ਦੋ ਸਾਡੀ
ਮੀਟਿੰਗ ਲਈ ਕਮਰਾ ਚਾਹੀਦਾ ਹੈ{ਬਹੂ ਨੇ ਹੁਕਮ ਕੀਤਾ”।
ਸ਼ਾਮ ਨੂੰ ਨੌਕਰਾ ਨੁੰ ਕਹਿ ਕੇ ਕਮਰਾ ਖਾਲੀ ਕਰਾ ਲਿਆ ਗਿਆ,ਤੇ ਪਿਤਾ ਜੀ ਸਬਰ ਕਰ ਗੈਰਿਜ ਵਿੱਚ ਛਿਪਟ ਹੋ ਗਏ।ਪਿਤਾ ਜੀ ਨੇ ਪਾਰਕ ਵਿਚ ਇਹ ਕਿੱਸਾ ਆਪਣੇ ਦੋਸਤ ਨਾਲ ਸ਼ੇਅਰ ਕੀਤਾ,ਦੋਨਾ ਨੇ ਮਿਲ ਕੇ ਪਲੈਨ ਕੀਤਾ।ਪਿਤਾਜੀ ਨੇ ਬੇਟੇ ਨੂੰ ਕਿਹਾ ਮੈਂ ਤੁਹਾਡੇ ਸੱਭ ਲਈ ਗੋਆ ਬੁਕਿੰਗ ਕਰਾ ਦਿੱਤੀ ਹੈ,ਜਾਓ ਇੰਜਾਏ ਕਰੋ।ਬੜੈ ਖੁਸ਼ ਸਾਰੇ ਗੋਆ ਨਿਕਲ ਗਏ,ਪਿਤਾਜੀ ਨੇ
ਬੰਗਲਾ ਵੇਚ ਦਿੱਤਾ ਤੇ ਆਪ ਹੋਟਲ ਵਿੱਚ ਰਹਿਣ ਲਗੇ।ਗੋਆ ਤੋਂ ਵਾਪਸੀ ਤੇ ਚਾਂਈ ਚਾਂਈ ਸੱਭ ਘਰ ਦਾਖਲ ਹੋਏ,ਨਵੇਂ ਮਾਲਕ ਨੇ ਪੁਛਿਆ ਕੋਣ ਹੋ,ਐਸੇ ਅੰਦਰ ਕਿਵੇਂ ਚਲੇ ਆਏ?ਉਹ ਹੈਰਾਨ ਪਰੇਸ਼ਾਨ-ਇਹ ਸਾਡਾ ਘਰ ਹੈ,ਬਹੂ ਬੋਲੀ।ਤੁਹਾਡਾ ਸਮਾਨ ਗੈਰਿਜ ਵਿੱਚ ਪਿਆ ਹੈ,ਚੁੱਕ ਲਓ,ਇਹ ਮਕਾਨ ਅਸੀਂ ਖ੍ਰੀਦ ਲਿਆ ਹੈ। 
    ਰਣਜੀਤ ਕੋਰ                 
  ਤਰਨ ਤਾਰਨ                 
  97802-82816
                            










Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template