ਬੰਦਿਆ ਤੇਰੀ ਜਿੰਦਗੀ ਦਾ ਕਿਉ ਗੰਧਲਿਆ ਪਾਣੀ।
ਅਪਣੀ ਖਾਤਰ ਕਿਉ ਨਾ ਭਾਲੇਂ ਨਿਤਰਿਆ ਪਾਣੀ ।
ਮਨਸੂਰ ਹੋਣਾ ਜਾਂ ਹੋਣਾ ਸ਼ੁਕਰਾਤ ਉਹ ਯਾਰੋ,
ਜਿਸਦੇ ਦਿਕ ਦਾ ਸੂਲੀ ਵੇਖ ਨਾ ਬਦਲਿਆ ਪਾਣੀ।
ਧੁੰਨ ਕਲਾਧਾਰੀ ਨੇ ਛੇੜੀ ਬੰਸਰੀ ਦੀ ਜਦ,
ਪੌਣ ਨੱਚੀ, ਪੱਥਰ ਪਿਘਲ ਕੇ ਬਣ ਗਿਆ ਪਾਣੀ।
ਸੰਦਲ ਵਾਲਾ ਜੰਗਲ ਸਾਰਾ ਲੂਸਿਆ ਅੱਗ ਨੇ,
ਤਾਂਹੀਓ ਤਾਂ ਦਰਿਆ ਦਾ ਹੈ ਖੌਲਿਆ ਪਾਣੀ।
ਉਸਦੀ ਅਰਥੀ ਪਿੱਛੇ ਯਾਰੋ ਭੀੜ ਸੀ ਬਹੁਤੀ,
ਘਰ ਵਿਚ ਜਿਸਨੂੰ ਮਿਲਦਾ ਨਹੀਂ ਸੀ ਮੰਗਿਆ ਪਾਣੀ।
ਦਿਲ ਦੀ ਬੋਲੀ ਸਾਨੂੰ ਉਦੋਂ ਸਮਝ ਸੀ ਆਈ,
ਸਾਡੇ ਸੱਜਣਾਂ ਨੈਣਾਂ ਚੋਂ ਜਦ ਡ੍ਹੋਲਿਆ ਪਾਣੀ।
ਪੱਥਰ ਨਗਰੀ ਵਸਦਾ ਹੈ ਉਹ,ਫੇਰ ਵੀ ਵੇਖੋ,
ਖ਼ਾਦਿਮ ਦੇ ਦਿਲ ਸ਼ੀਸ਼ੇ ਦਾ ਨਾ ਬਦਲਿਆ ਪਾਣੀ।
ਅਪਣੀ ਖਾਤਰ ਕਿਉ ਨਾ ਭਾਲੇਂ ਨਿਤਰਿਆ ਪਾਣੀ ।
ਮਨਸੂਰ ਹੋਣਾ ਜਾਂ ਹੋਣਾ ਸ਼ੁਕਰਾਤ ਉਹ ਯਾਰੋ,
ਜਿਸਦੇ ਦਿਕ ਦਾ ਸੂਲੀ ਵੇਖ ਨਾ ਬਦਲਿਆ ਪਾਣੀ।
ਧੁੰਨ ਕਲਾਧਾਰੀ ਨੇ ਛੇੜੀ ਬੰਸਰੀ ਦੀ ਜਦ,
ਪੌਣ ਨੱਚੀ, ਪੱਥਰ ਪਿਘਲ ਕੇ ਬਣ ਗਿਆ ਪਾਣੀ।
ਸੰਦਲ ਵਾਲਾ ਜੰਗਲ ਸਾਰਾ ਲੂਸਿਆ ਅੱਗ ਨੇ,
ਤਾਂਹੀਓ ਤਾਂ ਦਰਿਆ ਦਾ ਹੈ ਖੌਲਿਆ ਪਾਣੀ।
ਉਸਦੀ ਅਰਥੀ ਪਿੱਛੇ ਯਾਰੋ ਭੀੜ ਸੀ ਬਹੁਤੀ,
ਘਰ ਵਿਚ ਜਿਸਨੂੰ ਮਿਲਦਾ ਨਹੀਂ ਸੀ ਮੰਗਿਆ ਪਾਣੀ।
ਦਿਲ ਦੀ ਬੋਲੀ ਸਾਨੂੰ ਉਦੋਂ ਸਮਝ ਸੀ ਆਈ,
ਸਾਡੇ ਸੱਜਣਾਂ ਨੈਣਾਂ ਚੋਂ ਜਦ ਡ੍ਹੋਲਿਆ ਪਾਣੀ।
ਪੱਥਰ ਨਗਰੀ ਵਸਦਾ ਹੈ ਉਹ,ਫੇਰ ਵੀ ਵੇਖੋ,
ਖ਼ਾਦਿਮ ਦੇ ਦਿਲ ਸ਼ੀਸ਼ੇ ਦਾ ਨਾ ਬਦਲਿਆ ਪਾਣੀ।
ਪਾਲੀ ਖ਼ਾਦਿਮ
ਅਹਿਮਦਗੜ੍ਹ
9914310063

0 comments:
Speak up your mind
Tell us what you're thinking... !