ਆ ਮੈਂ ਤੇਰੇ ਕੋਲਬਹਿੰਦੀ ਹਾਂ, ਦੁੱਖ ਸੁੱਖ ਕਰਦੇ ਹਾਂ
ਤੂੰ ਹੁੰਗਾਰਾਂ ਭਰੀ,
ਮੈਨੂੰ ਤੂੰ ਬੜਾਂ
ਸੁਖੀ ਲੱਗਦਾਂ .....
ਆਦਮ ਤੋਂ ਤਾਂ ...ਵੱਧ
ਹੈ ਨਾ..........
ਕਿਨੀਆਂ ਬਹਾਰਾਂ ਮਾਣੀਆਂ
ਪਤਝੜਾਂ ਦਾ ਹਾਣੀ
ਰੁੱਤਾਂ ਨਾਲ ਗਿਲ੍ਹਾਂ
ਨੀ ਕੀਤਾ...
ਜਦੋ ਮੈਂ ਤੇਰੇ ਇਹ
ਬਚੇ ਵਾਜੂਦ ਕੋਲੋ
ਗੁਜ਼ਰਦੀ ਹਾਂ..........
ਝੁਰਦੀ ਹਾ ਅਸੀਂ
ਕਿਸ ਰਾਹ ਤੁਰੇ
ਜਾ ਰਹੇ ਹਾ.........
ਤੈਨੂੰ ਪਤਾ ਮੈਂ
ਕਿਥੋਂ ਦੀ ਰਹਿਣ ਵਾਲੀ ਹਾਂ
ਪੰਜਾਬ ਦੀ..............
ਤੇ ਅਸੀਂ ਪੰਜਾਬ ਵਾਸੀ
ਬੜੇ ਈ ਮਾਹਿਰ ਹਾਂ
ਰੁੱਖਾਂ ਤੇ ਕੁੱਖਾਂ ਦੇ ਕਾਤਿਲ
ਅੰਸ਼ ਤੇ ਵੰਛ ਨੂੰ
ਖਤਮ ਕਰਨ ਲੱਗੇ
ਜ਼ਰਾ ਵੀ ਤਰਸ ਨੀ....
ਕਰਦੇ ...........ਤੂੰ
ਮੈਨੂੰ ਭਾਗਾਂ ਵਾਲਾ ਲੱਗਦਾਂ
ਵੇਖ ਕਿਸੇ ਜਿਊਣ ਜੋਗੇ ਨੇ
ਤੇਰਾ ਵਾਂਜੂਦ ਖਤਮ
ਨੀ ਕੀਤਾ............
ਤੇਰੇ ਨਾਲ ਲਹਿਰਾਉਦੇ
ਏਸ ਬਾਰੂਟੇ ਨੇ
ਤੇਰੀ ਕੁੱਖ ਨੂੰ
ਬਾਂਝ ਨੀ ਹੋਣ ਦਿੱਤਾਂ............ਹੈ ਨਾਂ
ਤੇਰੇ ਇਹ ਵਾਜੂਦ ਤੋਂ
ਇਹ ਕਵਿਤਾਂ ਵੀ ਉੱਘ
ਪਈ ਹੈ ਨਾ............
ਇਹ ਸਾਰੇ ਲਫ਼ਜ
ਮੈਨੂੰ ਤੇਰੇ
ਧੀਆਂ ਪੁੱਤ ਲੱਗਦੇ ਨੇ......।।।।

ਜਸ ਬਰਾੜ

0 comments:
Speak up your mind
Tell us what you're thinking... !