ਜਦ ਸੂਰਜ ਚੜ੍ਹਦਾ ਏ ਕਿਰਤੀ ਦੇ ਵਿਹੜੇ ਵਿੱਚ।
ਇੱਕ ਹਲਚਲ ਹੋ ਜਾਂਦੀ ਯਾਰੋ ਚਾਰ ਚੁਫੇਰੇ ਵਿੱਚ।
ਅੰਮ੍ਰਿਤ ਪੀ ਬਾਟੇ ਦਾ ਚਿੜੀਆਂ ਲਲਕਾਰਦੀਆਂ,
ਫਿਰ ਕੰਬਣੀ ਛਿੜਦੀ ਹੈ ਬਾਜਾਂ ਦੇ ਡੇਰੇ ਵਿੱਚ।
ਇੱਕੋ ਨੂਰ ਤੋਂ ਉਪਜੇ ਨੇ ਆਖਿਆ ਗੁਰਬਾਣੀ ਨੇ,
ਫਿਰ ਫਰਕ ਦੱਸੋ ਕਾਹਦਾ ਤੇਰੇ ਤੇ ਮੇਰੇ ਵਿੱਚ।
ਤੂੰ ਝੂਠ ਨੂੰ ਜਰਦਾ ਨੀ ਸੱਚ ਮੂੰਹ ਤੇ ਕਹਿ ਦਿੰਨੈ
ਇਹ ਨੁਕਸ ਵਡੇਰਾ ਹੈ ਜਗਤਾਰ ਜੋ ਤੇਰੇ ਵਿੱਚ।
ਜਗਤਾਰ
9465196946
ਜਦ ਸੂਰਜ ਚੜ੍ਹਦਾ ਏ ਕਿਰਤੀ ਦੇ ਵਿਹੜੇ ਵਿੱਚ।
ਇੱਕ ਹਲਚਲ ਹੋ ਜਾਂਦੀ ਯਾਰੋ ਚਾਰ ਚੁਫੇਰੇ ਵਿੱਚ।
ਅੰਮ੍ਰਿਤ ਪੀ ਬਾਟੇ ਦਾ ਚਿੜੀਆਂ ਲਲਕਾਰਦੀਆਂ,
ਫਿਰ ਕੰਬਣੀ ਛਿੜਦੀ ਹੈ ਬਾਜਾਂ ਦੇ ਡੇਰੇ ਵਿੱਚ।
ਇੱਕੋ ਨੂਰ ਤੋਂ ਉਪਜੇ ਨੇ ਆਖਿਆ ਗੁਰਬਾਣੀ ਨੇ,
ਫਿਰ ਫਰਕ ਦੱਸੋ ਕਾਹਦਾ ਤੇਰੇ ਤੇ ਮੇਰੇ ਵਿੱਚ।
ਤੂੰ ਝੂਠ ਨੂੰ ਜਰਦਾ ਨੀ ਸੱਚ ਮੂੰਹ ਤੇ ਕਹਿ ਦਿੰਨੈ
ਇਹ ਨੁਕਸ ਵਡੇਰਾ ਹੈ ਜਗਤਾਰ ਜੋ ਤੇਰੇ ਵਿੱਚ।
ਜਗਤਾਰ
9465196946


0 comments:
Speak up your mind
Tell us what you're thinking... !