ਅਸੀਂ ਲਾਉਣੀਆਂ ਨੇ ਟਾਕੀਆਂ
ਨੋਚੇ ਹੋਏ ਅੰਬਰ ਨੂੰ
ਕਰਾਂਗੇ ਬਗਾਵਤ
ਤੁਹਾਡੀ ਸੇਵਾ ਦੇ ਖਿਲਾਫ਼
ਜੋ ਜਾਣਦੀ ਹੈ
ਚਿਰਾਂ ਤੋਂ ਰਾਜ਼ ਕਰਨਾ
ਤੁਹਾਡੀ ਸੇਵਾ ਨੇ
ਉਡਾਰ ਹੋਏ
ਬੋਟਾਂ ਦੇ ਨੋਚੇ ਸੁੱਟੇ ਨੇ ਖੰਭ
ਤੁਹਾਡੀਆਂ ਆਉਣ ਵਾਲੀਆਂ
੨੦ ਪੀੜੀਆਂ ਨਾ ਜਾਣ ਸਕਣਗੀਆਂ
ਕੇ ਕਿਵੇਂ ਚੁਲੇ ਵਿਚ ਬਲਦੀ ਅੱਗ
ਬਲੱਡ ਬੈੰਕ ਦਾ ਸਫਰ ਤੈ ਕਰਦੀ ਹੈ
ਰੰਬੀਆਂ ਤੇ ਆਰਿਆਂ ਦੇ ਆਸ਼ਿਕਾਂ
ਦੇ ਵਾਰਿਸ ਅੱਜ
ਝੂਠੇ ਸਰੂਰ ਵਿਚ ਗਲਤਾਨ ਹੋ
ਮੋਹਰਾ ਬਣ ਗਏ ਹਨ
ਕੋਝੀ ਚਾਲਾਂ ਦੇ
ਗੀਤਾਂ ਦੇ ਬੋਲਾਂ ਵਿਚ ਗਾਇਕ
ਜਾਤੀਵਾਦ ,ਹਿੰਸਾ , ਤੇ ਔਰਤ ਨੂੰ
ਵੇਚ ਕਰਦੇ ਹਨ ਕਮਾਈਆਂ
ਧਾੜਵੀਆਂ ਦੇ ਬਾਣੇ
ਲੁੱਟਦੇ ਨੇ ਬਾਬੇ ਭੋਲੇ ਲੋਕਾਂ ਨੂੰ
ਕਰਦੇ ਨੇ ਬਲਾਤਕਾਰ
ਧਰਮ ਦੀ ਚਾਦਰ ਦਾ
ਧਾੜਵੀਆਂ ਦੇ ਬਾਣੇ
ਚਿੱਟੀ ਖੇਪ ਵਰਗੇ ਉਜਲੇ ਨੇ
ਏਨਾ ਯਾਦ ਰਖਿਓ ਅਸੀਂ
ਇੱਕ ਜੰਗ ਹਾਰੇ ਹਾਂ
ਜਿੰਦਗੀ ਨਹੀਂ
ਸਿਰਾਂ ਦੇ ਮੁੱਲ ਨਹੀ ਤਾਰਦੇ
ਸਿਰ ਵਾਰਨ ਵਾਲੇ ਹਾਂ
ਰਾਖ ਕਰਨ ਲਈ
ਇੱਕ ਹੀ ਚੰਗਿਆੜੀ ਕਾਫੀ ਹੈ !!
ਨੋਚੇ ਹੋਏ ਅੰਬਰ ਨੂੰ
ਕਰਾਂਗੇ ਬਗਾਵਤ
ਤੁਹਾਡੀ ਸੇਵਾ ਦੇ ਖਿਲਾਫ਼
ਜੋ ਜਾਣਦੀ ਹੈ
ਚਿਰਾਂ ਤੋਂ ਰਾਜ਼ ਕਰਨਾ
ਤੁਹਾਡੀ ਸੇਵਾ ਨੇ
ਉਡਾਰ ਹੋਏ
ਬੋਟਾਂ ਦੇ ਨੋਚੇ ਸੁੱਟੇ ਨੇ ਖੰਭ
ਤੁਹਾਡੀਆਂ ਆਉਣ ਵਾਲੀਆਂ
੨੦ ਪੀੜੀਆਂ ਨਾ ਜਾਣ ਸਕਣਗੀਆਂ
ਕੇ ਕਿਵੇਂ ਚੁਲੇ ਵਿਚ ਬਲਦੀ ਅੱਗ
ਬਲੱਡ ਬੈੰਕ ਦਾ ਸਫਰ ਤੈ ਕਰਦੀ ਹੈ
ਰੰਬੀਆਂ ਤੇ ਆਰਿਆਂ ਦੇ ਆਸ਼ਿਕਾਂ
ਦੇ ਵਾਰਿਸ ਅੱਜ
ਝੂਠੇ ਸਰੂਰ ਵਿਚ ਗਲਤਾਨ ਹੋ
ਮੋਹਰਾ ਬਣ ਗਏ ਹਨ
ਕੋਝੀ ਚਾਲਾਂ ਦੇ
ਗੀਤਾਂ ਦੇ ਬੋਲਾਂ ਵਿਚ ਗਾਇਕ
ਜਾਤੀਵਾਦ ,ਹਿੰਸਾ , ਤੇ ਔਰਤ ਨੂੰ
ਵੇਚ ਕਰਦੇ ਹਨ ਕਮਾਈਆਂ
ਧਾੜਵੀਆਂ ਦੇ ਬਾਣੇ
ਲੁੱਟਦੇ ਨੇ ਬਾਬੇ ਭੋਲੇ ਲੋਕਾਂ ਨੂੰ
ਕਰਦੇ ਨੇ ਬਲਾਤਕਾਰ
ਧਰਮ ਦੀ ਚਾਦਰ ਦਾ
ਧਾੜਵੀਆਂ ਦੇ ਬਾਣੇ
ਚਿੱਟੀ ਖੇਪ ਵਰਗੇ ਉਜਲੇ ਨੇ
ਏਨਾ ਯਾਦ ਰਖਿਓ ਅਸੀਂ
ਇੱਕ ਜੰਗ ਹਾਰੇ ਹਾਂ
ਜਿੰਦਗੀ ਨਹੀਂ
ਸਿਰਾਂ ਦੇ ਮੁੱਲ ਨਹੀ ਤਾਰਦੇ
ਸਿਰ ਵਾਰਨ ਵਾਲੇ ਹਾਂ
ਰਾਖ ਕਰਨ ਲਈਇੱਕ ਹੀ ਚੰਗਿਆੜੀ ਕਾਫੀ ਹੈ !!
ਸੀਮਾ ਸੰਧੂ
- 2829 Krishna Nagar
- Amritsar, India 143001

0 comments:
Speak up your mind
Tell us what you're thinking... !