ਮੇਰਾ ਹਰ ਸ਼ਬਦ ਕਵਿਤਾ ਹੈ
ਸਮੁੰਦਰ ਤਾਂ ਸਿਆਹੀ ਏ
ਤੇ ਅੰਬਰ ਮੇਰਾ ਵਰਕਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਜਦੋਂ ਤੋਂ ਝੀਲ ਨੀਲੀ ਨੇ
ਬਲੌਰੀ ਅੱਖ ਖੋਹਲੀ ਹੈ
ਸੁਨਹਿਰੇ ਪਾਣੀਆਂ ਉੱਤੇ
ਸਮੇਂ ਦੀ ਕਿਸ਼ਤੀ ਡੋਲੀ ਹੈ
ਲਹਿਰ ਲਹਿਰਾ ਕੇ ਗਾਂਉਂਦੀ ਏ
ਮਨਾਂ ਵਿਚ ਆਸ ਉੱਗਦੀ ਏ
ਤੇ ਦਿਲ ਦਾ ਕਮਲ ਖਿੜਦਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਧਰੂ ਤਾਰੇ ਦੀ ਮਿੱਠੀ ਲੋਅ
ਸੁਪਨਾ ਬਣਕੇ ਚੱਲਦੀ ਹੈ
ਸਾਰਾ ਆਕਾਸ਼ ਮੱਲਦੀ ਏ
ਰੂਹ ਰੰਗਾਂ 'ਚ ਰਲਦੀ ਏ
ਜੋ ਸੁਰਖ਼ੀ ਸੋਚ ਬਣਦੀ ਏ
ਤੇ ਤਾਣਾ ਤਰੰਗ ਤਣਦੀ ਏ
ਮੌਲਦਾ ਪੱਤਾ ਪੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਜਿਉਂ ਦਿਓਦਾਰ ਨੂੰ ਦਿੱਤੀ
ਕਿਸੇ ਪਰਬਤ ਨੇ ਆ ਗੁੜਤੀ
ਵਿਸਾਰੇ ਚੇਤਿਆਂ ਵਿੱਚੋਂ
ਕੋਈ ਵਾਦੀ ਨਹੀਂ ਭੁੱਲਦੀ
ਜੋ ਝਰਨਾ ਝਰਝਾਉਂਦਾ ਏ
ਪੁਰਾਣੀ ਬਾਤ ਪਾਉਂਦਾ ਏ
ਹੁੰਗਾਰਾ ਰੱਤਾ ਰੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਰਾਪੀ ਰੁੱਤ ਆਂਉਂਦੀ ਏ
ਸੰਤਾਪੀ ਧਰਤ ਜਾਂਦੀ ਏ
ਜਦੋਂ ਵੀ ਪੱਤਿਆਂ ਉੱਤੇ
ਪਏ ਤੇਜ਼ਾਬ ਦੇ ਛਿੱਟੇ
ਤਾਂ ਜੰਗਲ ਕੂਕ ਉਠਦੇ ਨੇ
ਤੇ ਪਾਣੀ ਸ਼ੂਕ ਉੱਠਦੇ ਨੇ
ਤਦ ਪੱਥਰ ਬੋਲ ਪੈਂਦੇ ਨੇ
ਹੋ ਜਾਂਦਾ ਸ੍ਵਰ ਤੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਦੀਵਾਰਾਂ ਨੂੰ ਗਿਰਾ ਦੇਵੋ
ਲਕੀਰਾਂ ਨੂੰ ਮਿਟਾ ਦੈਵੋ
ਹੱਦ ਬੰਨੇ ਜੋ ਦਰਸਾਵਣ
ਉਹ ਨਕਸ਼ੇ ਹੀ ਮਿਟਾ ਦੇਵੋ
ਕਿਸੇ ਚਾਨਣ ਨੂੰ ਆਵਣ ਦਿਓ
ਨੂਰਾਨੀ ਨੂਰ ਆਵੇਗਾ
ਜੋ ਖ਼ਾਬਾਂ ਦਾ ਰਚੇਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਬ੍ਰਹਿਮੰਡ ਮੇਰਾ ਹੀ ਘਰ ਏ
ਅਸਮਾਨ ਇੱਕ ਚੌਬਾਰਾ ਏ
ਪਹਿਰੇਦਾਰੀਆਂ ਕਰਦਾ
ਸੂਰਜ ਚੰਨ ਸਿਤਾਰਾ ਏ
ਜੋ ਤਾਰਾ ਰਾਹ ਦਸੇਰਾ ਏ
ਸਾਰਾ ਆਕਾਸ਼ ਮੇਰਾ ਏ
ਬਸ ਕਿਣਕੇ ਦਾ ਨਾਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਮੁੰਦਰ ਤਾਂ ਸਿਆਹੀ ਏ
ਤੇ ਅੰਬਰ ਮੇਰਾ ਵਰਕਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਜਦੋਂ ਤੋਂ ਝੀਲ ਨੀਲੀ ਨੇ
ਬਲੌਰੀ ਅੱਖ ਖੋਹਲੀ ਹੈ
ਸੁਨਹਿਰੇ ਪਾਣੀਆਂ ਉੱਤੇ
ਸਮੇਂ ਦੀ ਕਿਸ਼ਤੀ ਡੋਲੀ ਹੈ
ਲਹਿਰ ਲਹਿਰਾ ਕੇ ਗਾਂਉਂਦੀ ਏ
ਮਨਾਂ ਵਿਚ ਆਸ ਉੱਗਦੀ ਏ
ਤੇ ਦਿਲ ਦਾ ਕਮਲ ਖਿੜਦਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਧਰੂ ਤਾਰੇ ਦੀ ਮਿੱਠੀ ਲੋਅ
ਸੁਪਨਾ ਬਣਕੇ ਚੱਲਦੀ ਹੈ
ਸਾਰਾ ਆਕਾਸ਼ ਮੱਲਦੀ ਏ
ਰੂਹ ਰੰਗਾਂ 'ਚ ਰਲਦੀ ਏ
ਜੋ ਸੁਰਖ਼ੀ ਸੋਚ ਬਣਦੀ ਏ
ਤੇ ਤਾਣਾ ਤਰੰਗ ਤਣਦੀ ਏ
ਮੌਲਦਾ ਪੱਤਾ ਪੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਜਿਉਂ ਦਿਓਦਾਰ ਨੂੰ ਦਿੱਤੀ
ਕਿਸੇ ਪਰਬਤ ਨੇ ਆ ਗੁੜਤੀ
ਵਿਸਾਰੇ ਚੇਤਿਆਂ ਵਿੱਚੋਂ
ਕੋਈ ਵਾਦੀ ਨਹੀਂ ਭੁੱਲਦੀ
ਜੋ ਝਰਨਾ ਝਰਝਾਉਂਦਾ ਏ
ਪੁਰਾਣੀ ਬਾਤ ਪਾਉਂਦਾ ਏ
ਹੁੰਗਾਰਾ ਰੱਤਾ ਰੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਰਾਪੀ ਰੁੱਤ ਆਂਉਂਦੀ ਏ
ਸੰਤਾਪੀ ਧਰਤ ਜਾਂਦੀ ਏ
ਜਦੋਂ ਵੀ ਪੱਤਿਆਂ ਉੱਤੇ
ਪਏ ਤੇਜ਼ਾਬ ਦੇ ਛਿੱਟੇ
ਤਾਂ ਜੰਗਲ ਕੂਕ ਉਠਦੇ ਨੇ
ਤੇ ਪਾਣੀ ਸ਼ੂਕ ਉੱਠਦੇ ਨੇ
ਤਦ ਪੱਥਰ ਬੋਲ ਪੈਂਦੇ ਨੇ
ਹੋ ਜਾਂਦਾ ਸ੍ਵਰ ਤੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਦੀਵਾਰਾਂ ਨੂੰ ਗਿਰਾ ਦੇਵੋ
ਲਕੀਰਾਂ ਨੂੰ ਮਿਟਾ ਦੈਵੋ
ਹੱਦ ਬੰਨੇ ਜੋ ਦਰਸਾਵਣ
ਉਹ ਨਕਸ਼ੇ ਹੀ ਮਿਟਾ ਦੇਵੋ
ਕਿਸੇ ਚਾਨਣ ਨੂੰ ਆਵਣ ਦਿਓ
ਨੂਰਾਨੀ ਨੂਰ ਆਵੇਗਾ
ਜੋ ਖ਼ਾਬਾਂ ਦਾ ਰਚੇਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
![]() |
ਸਿਮਰਤ ਸੁਮੈਰਾ
Batala,Punjab
|
ਬ੍ਰਹਿਮੰਡ ਮੇਰਾ ਹੀ ਘਰ ਏ
ਅਸਮਾਨ ਇੱਕ ਚੌਬਾਰਾ ਏ
ਪਹਿਰੇਦਾਰੀਆਂ ਕਰਦਾ
ਸੂਰਜ ਚੰਨ ਸਿਤਾਰਾ ਏ
ਜੋ ਤਾਰਾ ਰਾਹ ਦਸੇਰਾ ਏ
ਸਾਰਾ ਆਕਾਸ਼ ਮੇਰਾ ਏ
ਬਸ ਕਿਣਕੇ ਦਾ ਨਾਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।


0 comments:
Speak up your mind
Tell us what you're thinking... !