Headlines News :
Home » » ਅਪਣੇ ਹੇਠ੍ਹ ਬਲੈਰੋ ਹੋਵੇ - ਸੁਰਜੀਤ ਗੱਗ

ਅਪਣੇ ਹੇਠ੍ਹ ਬਲੈਰੋ ਹੋਵੇ - ਸੁਰਜੀਤ ਗੱਗ

Written By Unknown on Thursday, 17 October 2013 | 05:56

ਅਪਣੇ ਹੇਠ੍ਹ ਬਲੈਰੋ ਹੋਵੇ
ਜਾਂ ਫਿਰ ਯਾਰ ਪਜੈਰੋ ਹੋਵੇ।

ਸੁਪਨੇ ਵੱਡੇ ਵੇਖੀਦੇ ਆ
ਸਾਇਕਲ ਭਾਵੇਂ ਬਿਨ ਟਾਇਰੋਂ ਹੋਵੇ।

ਸਾਨੂੰ ਕਿਹੜਾ ਪੈਨਸ਼ਨ ਲਾ'ਤੀ
ਬਾਦਲ ਹੋਵੇ, ਕੈਰੋਂ ਹੋਵੇ।

ਸੱਚ ਨੂੰ ਸੱਚ ਕਰ ਜਾਣੀਏ ਬੇਲੀ
ਭਾਵੇਂ ਕੌੜਾ ਜ਼ਹਿਰੋਂ ਹੋਵੇ।

ਦਰ ਆਇਆ ਮਹਿਮਾਨ ਨਿਵਾਜੀਏ
ਭਾਵੇਂ ਨੰਗਾ ਪੈਰੋਂ ਹੋਵੇ।

ਰਾਤ ਨੂੰ ਰੱਜ ਕੇ ਘਰ ਵੜਦਾ ਏਂ
ਭੁੱਖਾ ਭਾਵੇਂ ਦੁਪਹਿਰੋਂ ਹੋਵੇ।

ਨੰਗਾਂ ਦਾ ਕੋਈ ਕੀ ਵਿਗਾੜੂ
ਛੜੀਆ ਹੋਵੇ, ਭੈਰੋਂ ਹੋਵੇ।

ਗੱਗ-ਬਾਣੀ ਵਿੱਚ ਸਭ ਚੱਲਦਾ ਏ
ਬਿਨ ਕਾਫੀਏ, ਬਹਿਰੋਂ ਹੋਵੇ।

       ਸੁਰਜੀਤ ਗੱਗ
94633-89628




                                                                                                    

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template