Headlines News :
Home » » ਜ਼ਿੰਦਗੀ ਦੇ ਨਾਲ-ਨਾਲ - ਮੁਨੀਸ਼ ਸਰਗਮ

ਜ਼ਿੰਦਗੀ ਦੇ ਨਾਲ-ਨਾਲ - ਮੁਨੀਸ਼ ਸਰਗਮ

Written By Unknown on Saturday, 12 October 2013 | 05:00

ਕਰਦਾ ਏਂ ਕਿਉਂ ਫ਼ਿਕਰ ਗ਼ਮਾਂ ਦੀ
ਚੱਲ ਜ਼ਿੰਦਗੀ ਦੇ ਨਾਲ-ਨਾਲ ।
ਉਡ ਜਾਇਆ ਕਰਦੇ ਨੇ ਤਿਣਕੇ
’ਵਾਵਾਂ ਦੇ ਚੱਲਣ ਦੇ ਨਾਲ ।
ਬਿਰਹਾ, ਦੁੱਖ, ਮਿਲਨ, ਸੁੱਖ ਸਭ ’ਤੇ
ਆਉਂਦੇ ਰਹਿੰਦੇ ਵਾਰ-ਵਾਰ,
ਪਰ ਠਹਿਰਾਅ ਦੀ ਮੌਤ ਤੋਂ ਬਚ ਜਾਹ
ਭੱਜ ਕੇ ਰਲ ਜਾਹ ਸਮੇਂ ਦੇ ਨਾਲ ।
ਇਤਬਾਰ-ਸਬਰ ਘੁੱਟ ਭਰ ਕੇ ਵੇਖੇ
ਮੈˆ ਕਈ ਸਾਗਰ ਤਰ ਕੇ ਵੇਖੇ,
ਗ਼ਮ ਦੇ ਰੇਗਿਸਤਾਨੀਂ ਤੁਰਿਆਂ
ਕੋਈ ਨਾ ਚਲਦਾ ਕਿਸੇ ਦੇ ਨਾਲ ।
ਚਿੱਤ ਤਾਂ ਹਰ ਇੱਕ ਦਾ ਥੱਕ ਜਾਂਦੈ
ਖੇਡ ਖੇਡਦਿਆਂ ਜ਼ਿੰਦਗੀ ਦੀ,
ਪਰ ਜਿਨ੍ਹਾਂ ਨੂੰ ਜਿਉਣ ਦਾ ਚੱਜ ਹੈ
ਮਨ ਸਮਝਾਵਣ ਮਨ ਦੇ ਨਾਲ ।
ਹਰ ਇਕ ਦੀ ਸੁਣ ਪਰ ਮਨ ਦੀ ਕਰ
ਤੁਰਿਆ ਫਿਰ ਤੂੰ ਕੰਨ ਲਪੇਟੇ,
‘ਸਰਗਮ’ ਵਿਚ ਜਗਤ ਦੇ ਫਿਰਦਿਆਂ
ਆਪਣੀ ਥਿਰਕਣ ਰੱਖੀਂ ਸੰਭਾਲ ।

  ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ (142033) 
ਮੋਬਾਈਲ ਨੰਬਰ- 8146541700






Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template