ਕਿਹੋ ਜਿਹਾ ਰਿਵਾਜ਼ ਬਈ ਲੋਕੋ ਬਦਲ ਗਿਆ ਸਮਾਜ,
ਸ਼ਕਲਾਂ ਸੂਰਤਾਂ ਬਦਲ ਗਈਆਂ ਹਰ ਥਾਂ ਪੈਸਾ ਸਿਰਤਾਜ।
ਗੁੱਤਾ ਮੁੰਡਿਆਂ ਨੇ ਵਾਲ ਬੌਬੀ ਕੱਟ ਕੁੜੀਆਂ ਨੇ ਕਰ ਲਏ,
ਬੋਹੜਾਂ ਥੱਲੇ ਲਗਦੇ ਮੇਲੇ ਅੱਜ-ਕੱਲ੍ਹ ਚੈਨਲਾਂ ਨੇ ਫੜ੍ਹ ਲਏ।
ਤ੍ਰਿੰਝਣਾਂ, ਵਿਆਹਾਂ ਦਾ ਹੋ ਗਿਆ ਪੈਲਸਾ ਵਿੱਚ ਰਿਵਾਜ਼,
ਕਿਹੋ ਜਿਹਾ ਰਿਵਾਜ਼ ਬਈ ਲੋਕੋ...............................।
ਸੁੱਕ ਗਈ ਧਰਤੀ ਪੰਜ ਦਰਿਆਵਾਂ ਵਾਲੀ ਬੰਜ਼ਰ ਹੋ ਗਏ ਖਾਲ,
ਫ਼ੈਸਨਾਂ ਵਿੱਚ ਤੁਰ ਪਈ ਜਵਾਨੀ ਭੁੱਲ ਗਈ ਆਪਣੀ ਹੀ ਚਾਲ।
ਮੁੰਡੇ ਕੁੜੀਆਂ ਦਾ ਅੱਜ-ਕੱਲ੍ਹ ਹੋ ਗਿਆ ਫੇਸ ਬੁੱਕ ਤੇ ਰਾਜ,
ਕਿਹੋ ਜਿਹਾ ਰਿਵਾਜ਼ ਬਈ ਲੋਕੋ................................।
ਸਰੋਂ ਦਾ ਸਾਗ ਮੱਕੀ ਦੀ ਅਸੀਂ ਚੁੱਲੇ ਵਾਲੀ ਖਾਣੀ ਭੁੱਲ ਗਏ,
ਪੀਜੇ, ਬਰਗਰ ਚਾਇਨੀ ਖਾਣੇ ਕੋਲਡ ਡ੍ਰਕਿੰਸ ਤੇ ਡੁੱਲ ਗਏ।
ਤੂੰਬਾ, ਬਗਦੂ, ਢੋਲ-ਢਮੱਕੇ ਦੀ ਥਾਂ ਪਿਆਨੋ ਕੱਢਦੀ ਅਵਾਜ਼,

ਚਾਚੀ, ਮਾਸੀ, ਮਾਮੀ ਵਾਲੇ ਰਿਸ਼ਤੇ ਆਂਟੀ ਬਣ ਕੇ ਰਹਿ ਗਏ,
ਭੁੱਲ ਗਏ ਸਭਿਆਚਾਰ ਸਭ ਲੋਕੀ ਨਕਲੀ ਬਣਕੇ ਬਹਿ ਗਏ।
ਦਸਤਾਰਾਂ ਸਿਰ ਤੋਂ ਲਹਿ ‘‘ਨਰਿੰਦਰਾਂ” ਟੋਪੀ ਬਣ ਗਈ ਤਾਜ,

ਨਰਿੰਦਰ ਸਿੰਘ, ਧੂਰੀ
89685-00390
ਸ.ਪ.ਸ.ਬਾਦਸ਼ਾਹਪੁਰ (ਧੂਰੀ)

0 comments:
Speak up your mind
Tell us what you're thinking... !