ਅੱਲੇ-ਅੱਲੇ ਜ਼ਖ਼ਮਾਂ ’ਤੇ
ਨਿੰਮ੍ਹਾ-ਨਿੰਮ੍ਹਾ ਹੱਥ ਨਾ ਵੇ ਫੇਰ ।
ਦਿਲ ਵਿਚ ਉਠੱਦੇ ਉਬਾਲ ਕਈ ਹਿਜਰਾਂ ਦੇ
ਮੱਥੇ ਵਿੱਚ ਆਉਂਦੀ ਏ ਘੁੰਮੇਰ ।
ਅੱਧ ਸੁੱਕੀ ਟਹਿਣੀ ਲੱਗੇ
ਕੁਮਲਾਏ ਫੁੱਲਾਂ ਨੂੰ ਨਾ ਛੇੜ
ਇਨ੍ਹਾਂ ਦੇ ਪੱਤ ਸਾਰੇ ਝੜ ਜਾਣੇ ਆਪੇ ਯਾਰਾ
ਪੌਣ ਜਦੋਂ ਚੱਲੇਗੀ ਚੁਫ਼ੇਰ ।
ਮੇਰੇ ਚੰਨ ਯਾਰ ’ਤੇ ਤੂੰ ਹੱਥ ਨਾ ਧਰੀਂ ਐਵੇਂ
ਏਥੇ ਆਣੀ ਨਹੀਓਂ ਸੂਰਜੀ ਸਵੇਰ
ਮੈਨੂੰ ਕੀ ਗ਼ਰਜ਼ ਇਨ੍ਹਾਂ ਉਚੇ-ਲੰਮੇ ਬਿਰਖ਼ਾਂ ਤੋਂ
ਛਾਂ ਵੀ ਮੈਨੂੰ ਲਗਦੀ ਚੁੜੇਲ ।
ਕਹਿ ਦੇ ਕੋਈ ਪਾਣੀਆਂ ਨੂੰ ਮੁੜ ਜਾਣ ਪਿੱਛੇ ਇਹ
ਰੂਹ ਨੇ ਆਪੇ ਛੱਡ ਦੇਣੀ ਦੇਹ
ਸਾਡੇ ਜੰਗਲਾਂ ਨੂੰ ਪਾਣੀ ਲੱਗਿਆ ਏ ਬਿਰਹੇ ਦਾ
ਐਵੇਂ ਹੰਝੂਆਂ ਨੂੰ ਮੁੱਲ ਨਾ ਸਹੇੜ ।
ਹੌਲੇ-ਹੌਲੇ ਕਰ ਸਭ ਸੰਗੀ-ਸਾਥੀ ਟੁਰ ਗਏ
ਹੁਣ ਤਾਂ ਹੋ ਚੁੱਕੀ ਬੜੀ ਦੇਰ
ਕੀ ਵੈਰ ਤੇਰਾ ਮੇਰੇ ਨੈਣਾਂ ਨਾਲ ਪੈ ਗਿਆ ਵੇ
ਧੁਰੋਂ ਅੱਖਾਂ ਤੀਕ ਆਉਂਦਾ ਏ ਹਨੇਰ ।
ਅੱਲੇ-ਅੱਲੇ ਜ਼ਖ਼ਮਾਂ ’ਤੇ
ਨਿੰਮ੍ਹਾ-ਨਿੰਮ੍ਹਾ ਹੱਥ ਨਾ ਵੇ ਫੇਰ ।
ਦਿਲ ਵਿਚ ਉਠੱਦੇ ਉਬਾਲ ਕਈ ਹਿਜਰਾਂ ਦੇ
ਮੱਥੇ ਵਿੱਚ ਆਉਂਦੀ ਏ ਘੁੰਮੇਰ ।
ਨਿੰਮ੍ਹਾ-ਨਿੰਮ੍ਹਾ ਹੱਥ ਨਾ ਵੇ ਫੇਰ ।
ਦਿਲ ਵਿਚ ਉਠੱਦੇ ਉਬਾਲ ਕਈ ਹਿਜਰਾਂ ਦੇ
ਮੱਥੇ ਵਿੱਚ ਆਉਂਦੀ ਏ ਘੁੰਮੇਰ ।
ਅੱਧ ਸੁੱਕੀ ਟਹਿਣੀ ਲੱਗੇ
ਕੁਮਲਾਏ ਫੁੱਲਾਂ ਨੂੰ ਨਾ ਛੇੜ
ਇਨ੍ਹਾਂ ਦੇ ਪੱਤ ਸਾਰੇ ਝੜ ਜਾਣੇ ਆਪੇ ਯਾਰਾ
ਪੌਣ ਜਦੋਂ ਚੱਲੇਗੀ ਚੁਫ਼ੇਰ ।
ਮੇਰੇ ਚੰਨ ਯਾਰ ’ਤੇ ਤੂੰ ਹੱਥ ਨਾ ਧਰੀਂ ਐਵੇਂ
ਏਥੇ ਆਣੀ ਨਹੀਓਂ ਸੂਰਜੀ ਸਵੇਰ
ਮੈਨੂੰ ਕੀ ਗ਼ਰਜ਼ ਇਨ੍ਹਾਂ ਉਚੇ-ਲੰਮੇ ਬਿਰਖ਼ਾਂ ਤੋਂ
ਛਾਂ ਵੀ ਮੈਨੂੰ ਲਗਦੀ ਚੁੜੇਲ ।
ਕਹਿ ਦੇ ਕੋਈ ਪਾਣੀਆਂ ਨੂੰ ਮੁੜ ਜਾਣ ਪਿੱਛੇ ਇਹ
ਰੂਹ ਨੇ ਆਪੇ ਛੱਡ ਦੇਣੀ ਦੇਹ
ਸਾਡੇ ਜੰਗਲਾਂ ਨੂੰ ਪਾਣੀ ਲੱਗਿਆ ਏ ਬਿਰਹੇ ਦਾ
ਐਵੇਂ ਹੰਝੂਆਂ ਨੂੰ ਮੁੱਲ ਨਾ ਸਹੇੜ ।
ਹੌਲੇ-ਹੌਲੇ ਕਰ ਸਭ ਸੰਗੀ-ਸਾਥੀ ਟੁਰ ਗਏ
ਹੁਣ ਤਾਂ ਹੋ ਚੁੱਕੀ ਬੜੀ ਦੇਰ
ਕੀ ਵੈਰ ਤੇਰਾ ਮੇਰੇ ਨੈਣਾਂ ਨਾਲ ਪੈ ਗਿਆ ਵੇ
ਧੁਰੋਂ ਅੱਖਾਂ ਤੀਕ ਆਉਂਦਾ ਏ ਹਨੇਰ ।
ਅੱਲੇ-ਅੱਲੇ ਜ਼ਖ਼ਮਾਂ ’ਤੇ
ਨਿੰਮ੍ਹਾ-ਨਿੰਮ੍ਹਾ ਹੱਥ ਨਾ ਵੇ ਫੇਰ ।
ਦਿਲ ਵਿਚ ਉਠੱਦੇ ਉਬਾਲ ਕਈ ਹਿਜਰਾਂ ਦੇ
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ ( ਲੁਧਿ:)-142033
ਪੰਜਾਬ
ਮੋਬਾਈਲ: 81465-41700

0 comments:
Speak up your mind
Tell us what you're thinking... !