Headlines News :
Home » » ਮੈ ਰਾਹ ਦੀ ਉੱਡਦੀ ਮਿੱਟੀ - ਦਿਉਲ ਪਰਮਜੀਤ

ਮੈ ਰਾਹ ਦੀ ਉੱਡਦੀ ਮਿੱਟੀ - ਦਿਉਲ ਪਰਮਜੀਤ

Written By Unknown on Monday, 21 October 2013 | 03:56

ਮੈ ਰਾਹ ਦੀ ਉੱਡਦੀ ਮਿੱਟੀ
ਚੱਲ ਘਰ ਤੇਰੇ ਜੋ ਆਈ
ਤੂੰ ਧੂੜ ਸਮਝ ਕੇ ਸ਼ੀਸ਼ੇ ਤੋ
ਪੂੰਝਾ ਫੜ ਕੇ ਲਾਈ

ਮੈ ਹਾਸੇ ਵੰਡਦੀ ਫਿਰਦੀ ਹਾ
ਬਣ ਖ਼ੁਸ਼ੀ ਚਿਹਰਿਆ ਛਾਈ
ਅਣਖ਼ਾ ਰੱਖਾ ਸਾਭ ਕੇ
ਮੈ ਅਣਖ਼ੀ ਬਾਬਲ ਜਾਈ

ਮੈ ਗਰੀਬ ਦੇ ਚੁੱਲੇ ਬਲਦੀ
ਬਲਦੀ ਸੁੱਕੀ ਕਾਈ
ਮੈ ਉਕਰੀ ਥੋਡੇ ਮਨਾ ਤੇ
ਪੱਕੀ ਜੋ ਸਿਆਹੀ

ਮੈ ਟੇਡਿਆ ਮੇਢਿਆ ਪੈਡਿਆ ਦਾ
ਤੁਰਦਾ ਫਿਰਦਾ ਰਾਹੀ
ਹਿੱਸੇ ਆਪਣੇ ਦਾ ਚੋਗ ਚੁੰਗੇਦੀ
ਜਿਹੜੀ ਕਾਵਾ ਹੱਥੋ ਡਰਾਈ

ਮੈ ਕਰਜ਼ਾ ਉਸ ਗਰੀਬ ਦਾ
ਜੀਹਦੇ ਗਲ ਪੈ ਜਾਦੀ ਫ਼ਾਹੀ
ਮੈ ਧਰਤੀ ਉਹਨਾ ਰੋਹੀਆ ਦੀ
ਜੋ ਮੁੱਦਤਾ ਤੋ ਤਿ੍ਹਾਈ

ਮੈ ਰਾਹ ਦੀ ਉੱਡਦੀ ਮਿੱਟੀ
ਚੱਲ ਘਰ ਤੇਰੇ ਆਈ
ਤੂੰ ਧੂੜ ਸਮਝ ਕੇ ਸ਼ੀਸ਼ੇ ਤੋ
ਪੂੰਝਾ ਫੜ ਕੇ ਲਾਈ

ਦਿਉਲ ਪਰਮਜੀਤ
BRANPTON,
ONTARIO

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template