Headlines News :
Home » » ਗੁਰਗੱਦੀ ਦਿਵਸ ‘ਤੇ ਵਿਸ਼ੇਸ਼... ਸ੍ਰੀ ਹਰਿ ਕ੍ਰਿਸ਼ਨ ਧਿਆਈਐ ,ਜਿਸ ਡਿਠੈ ਸਭਿ ਦੁਖ ਜਾਇ।। -

ਗੁਰਗੱਦੀ ਦਿਵਸ ‘ਤੇ ਵਿਸ਼ੇਸ਼... ਸ੍ਰੀ ਹਰਿ ਕ੍ਰਿਸ਼ਨ ਧਿਆਈਐ ,ਜਿਸ ਡਿਠੈ ਸਭਿ ਦੁਖ ਜਾਇ।। -

Written By Unknown on Saturday, 19 October 2013 | 06:33

 ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਡਿਠੈ ਸਭਿ ਦੁਖ ਜਾਇ।। 
          ਆਪ ਨੇ ਸਾਵਣ ਵਦੀ 10 (8 ਸਾਵਣ) ਸੰਮਤ 1713 ਜੁਲਾਈ 7 ਸੰਨ 1656 ਈ: ਨੂੰ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ ਮਾਤਾ ਸ੍ਰੀ ਕ੍ਰਿਸ਼ਨ ਕੌਰ ਦੇ ਗ੍ਰਹਿ ਕੀਰਤਪੁਰ ਸਾਹਬ ਜਿਲ੍ਹਾ ਰੋਪੜ ਵਿਖੇ ਅਵਤਾਰ ਧਾਰਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਸ਼ਟਮ ਬਲਬੀਰਾ, ਬਾਲਾ ਪ੍ਰੀਤਮ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਗੁਰੂਆਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ। ਆਪ ਪੰਜ ਸਾਲ ਦੀ ਉਮਰ ਵਿੱਚ 1661 ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਤਿੰਨ ਸਾਲ ਗੁਰਗੱਦੀ ਦੇ ਸਮੇਂ ਦੌਰਾਨ ਆਪਣੇ ਆਪ ਨੂੰ  ਯੋਗ ਸਾਬਤ ਕੀਤਾ। ਪਿਤਾ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕਹਿਣ ਮੁਤਾਬਿਕ ਕਿ ‘ਔਰੰਗਜ਼ੇਬ ਦੇ ਮੱਥੇ ਨਹੀ ਲੱਗਣਾ’ ਤੇ ਔਰੰਗਜ਼ੇਬ ਦੇ ਦਿੱਲੀ ਬਲਾਉਣ ਤੇ ਵੀ ਦਿੱਲੀ ਜਾਣ ਤੋਂ ਨਾਂਹ ਕਰਕੇ ਆਪਣੇ ਆਪ ਨੂੰ ਸ਼ਾਹੀ ਡਰ ਤੋਂ ਬੇਪ੍ਰਵਾਹ ਸਾਬਤ ਕੀਤਾ। ਰਾਮਰਈਆਂ ਨੂੰ ਸਦਾ ਲਈ ਗੁਰੂ ਘਰ ਤੋਂ ਤ੍ਰਿਸਕਾਰ ਦਿੱਤਾ।   ਆਪ ਦੇ ਵੱਡੇ ਭਰਾ ਰਾਮਰਾਇ ਗੁਰਬਾਣੀ ਦੀ ਤੁਕ ਬਦਲਣ ਕਾਰਨ ਪਿਤਾ ਗੁਰਦੇਵ ਦੇ ਮਨੋ ਲਹਿ ਗਏ ਸਨ। ਆਪ ਪੰਜ ਕੁ ਵਰਿਆ ਦੇ ਸਨ, ਜਦ ਪਿਤਾ ਗੁਰਗੱਦੀ ਦੀ ਜਿੰਮੇਵਾਰੀ ਸੌਂਪ ਕੇ ਜੋਤੀ ਜੋਤ ਸਮਾਂ ਗਏ। ਆਪ ਦਾ ਹਿਰਦਾ ਆਪਣੇ ਪਿਤਾ ਵਾਂਗ ਬੜਾ ਕੋਮਲ ਸੀ। ਆਪ ਸ਼ੁਰੂ ਤੋਂ ਹੀ ਤੀਖਣ ਬੁੱਧੀ ਦੇ ਮਾਲਿਕ ਸਨ। ਔਰੰਗਜ਼ੇਬ ਦੇ ਦਿੱਲੀ ਬਲਾਉਣ ਤੇ ਆਪ ਨੇ ਦਿੱਲੀ ਆਉਣ ਤੋਂ ਨਾਂਹ ਕਰ ਦਿੱਤੀ, ਪਰ ਸੰਗਤਾਂ ਦੇ ਬਲਾਉਣ ਤੇ ਝੱਟ ਹਾਂ ਕਰ ਦਿੱਤੀ। (ਭਾਵੇਂ ਔਰੰਗਜ਼ੇਬ ਦੀ ਇਸ ਪਿੱਛੇ ਚਾਲ ਸੀ, ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਜਾਣਦੇ ਸਨ) ਦਿੱਲੀ ਜਾਂਦਿਆਂ ਜਦ ਪੰਜੋਖਰੇ ਦੇ ਸਥਾਨ ਤੇ ਹੰਕਾਰੀ ਪੰਡਿਤ ਲਾਲ ਚੰਦ ਦੇ ਕਹਿਣ ਤੇ ਕਿ ‘ਆਪ ਤਾਂ ਸ੍ਰੀ ਕ੍ਰਿਸ਼ਨ ਤੋਂ ਵੀ ਵੱਡੇ ਬਣਦੇ ਹੋ, ਭਗਵਾਨ ਕ੍ਰਿਸ਼ਨ ਨੇ ਤਾਂ ਗੀਤਾ ਦੀ ਸਿਰਜਣਾ ਕੀਤੀ ਸੀ ਤੁਸੀ ਕੇਵਲ ਉਸਦੇ ਅਰਥ ਹੀ ਕਰ ਵਿਖਾਉ।’ ਤਾਂ ਬ੍ਰਹਮ ਗਿਆਨ ਦੇ ਪੁੰਜ ਸਰਬ ਕਲਾ ਸੰਪੂਰਨ ਸਤਿਗੁਰੂ ਜੀ ਨੇ ਫੁਰਮਾਇਆ ਕਿ ‘ਤੁਸੀ ਆਪਣੇ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਲੈ ਕੇ ਆਉ। ਉਹ ਤੁਹਾਡੇ ਹਰ ਪ੍ਰਸ਼ਨ ਦਾ ਉ ੱਤਰ ਦੇਵੇਗਾ।’ ਪੰਡਿਤ ਲਾਲ ਚੰਦ ਨੇ ਪਿੰਡ ਵਿੱਚੋਂ ਮੂਰਖ ਅਨਪੜ੍ਹ ਝੀਰ ਛੱਜੂ ਨੂੰ ਬੁਲਾਇਆ। ਗੁਰੂ ਜੀ ਨੇ ਉਸ ਦੇ ਸਿਰ ਉ ੱਪਰ ਆਪਣੀ ਛੜੀ ਰੱਖੀ ਤਾਂ ਉਸ ਮੂਰਖ ਝੀਰ ਨੇ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ। ਹੰਕਾਰੀ ਪੰਡਿਤ ਨੇ ਮਾਫੀ ਮੰਗੀ ਤੇ ਗੁਰੂ ਦਾ ਸਿੱਖ ਬਣ ਗਿਆ। ਦਿੱਲੀ ਪਹੁੰਚ ਕੇ ਆਪ ਨੇ ਆਪਣਾ ਨਿਵਾਸ ਰਾਜਾ ਜੈ ਸਿੰਘ ਦੇ ਬੰਗਲੇ ( ਜਿੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਸ਼ੁਸ਼ੋਭਿਤ ਹੈ) ਵਿੱਚ ਕੀਤਾ। ਜਿੱਥੇ ਆਪ ਨੇ ਹੰਕਾਰੀਆਂ ਦੇ ਹੰਕਾਰ ਤੋੜੇ ਤੇ ਰੋਗੀਆਂ ਦੇ ਰੋਗ ਦੂਰ ਕੀਤੇ। ਸੰਗਤ ਵੱਧਦੀ ਵੇਖ ਕੇ ਚੁਬੱਚਾ  ਬਣਵਾ ਕੇ ਸਭ ਲਈ ਜਲ ਦਾ ਪ੍ਰਬੰਧ ਕੀਤਾ ( ਕਿਉਂਕਿ ਆਪ ਆਪਣਾ ਅੰਗੂਠਾ ਧੋ ਕੇ ਜਲ ਦਿੰਦੇ ਸਨ। ਇਸ ਜਲ ਨੂੰ ਸੰਗਤਾਂ ਬੜੀ ਸ਼ਰਧਾ ਨਾਲ ਛੱਕਦੀਆਂ ਸਨ ਤੇ ਆਪਣੇ ਪੁਰਾਣੇ ਤੋਂ ਪੁਰਾਣੇ ਰੋਗ ਦੂਰ ਕਰਦੀਆਂ ਸਨ) ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਠਹਿਰਣ ਸਮੇਂ ਹੀ ਚੇਚਕ ਦੀ ਬੀਮਾਰੀ ਮਹਾਂਮਾਰੀ ਦੇ ਰੂਪ ਵਿੱਚ ਫੈਲ ਗਈ ਜੋ ਉਸ ਸਮੇਂ ਲਾ-ਇਲਾਜ ਬੀਮਾਰੀ ਸੀ। ਗੁਰੂ ਜੀ ਆਪ ਰੋਗੀਆਂ ਕੋਲ ਜਾ ਕੇ ਰੋਗੀਆਂ ਦਾ ਇਲਾਜ ਤੇ ਸੇਵਾ ਕਰਦੇ ਸਨ। ਇਹ ਬੀਮਾਰੀ ਛੂਤ ਦੀ ਹੋਣ ਕਰਕੇ ਬੱਚਿਆਂ ਤੇ ਵਧੇਰੇ ਅਸਰ ਕਰਦੀ ਹੈ। ਇੱਕ ਦਿਨ ਅਚਾਨਕ ਗੁਰੂ ਜੀ ਨੂੰ ਤੇਜ਼ ਬੁਖਾਰ ਹੋ ਗਿਆ ਜੋ ਚੇਚਕ ਵਿੱਚ ਬਦਲ ਗਿਆ, ਜਿਵੇਂ ਮਾਨੋ ਕਿ ਗੁਰੂ ਜੀ ਨੇ ਸਾਰੇ ਸ਼ਹਿਰ ਦੀ ਬੀਮਾਰੀ ਆਪਣੇ ੳ ੁੱਪਰ ਲੈ ਲਈ ਹੋਵੇ। ਗੁਰੂ ਜੀ ਨੇ ਆਪਣਾ ਟਿਕਾਣਾ ਰਾਜਾ ਜੈ ਸਿੰਘ ਦੇ ਬੰਗਲੇ ਤੋਂ ਬਦਲ ਕੇ ਜਮਨਾ ਦੇ ਕੰਢੇ ਲੈ ਆਂਦਾ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਕਿਹਾ ਕਿ ਸਾਡਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਹੈ। ਪੰਜ ਪੈਸੇ ਤੇ ਨਾਰੀਅਲ ਮੰਗਵਾ ਕੇ ਮੱਥਾ ਟੇਕ ਕੇ ‘ਬਾਬੇ ਬਕਾਲੇ’ ਵੱਲ ਸੰਕੇਤ ਕਰ ਦਿੱਤਾ। ਅੰਤ ਆਪ 30 ਮਾਰਚ 1664 ਈ: ਨੂੰ ਦਿੱਲੀ ਵਿੱਚ ਜੋਤੀ-ਜੋਤ ਸਮਾਂ ਗਏ। ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਦੀ ਵਾਰ ਪਾਤਸ਼ਾਹੀ ਦੱਸਵੀਂ ਦੀ ਪਹਿਲੀ ਪਉੜੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਫੁਰਮਾਇਆ ਹੈ ਕਿ:
  ਸ੍ਰੀ ਹਰਿ ਕ੍ਰਿਸ਼ਨ ਧਿਆਈਐ
 ਜਿਸ ਡਿਠੈ ਸਭਿ ਦੁਖ ਜਾਇ।। 

ਧਰਮਿੰਦਰ ਸਿੰਘ ਵੜ੍ਹੈਚ (ਚੱਬਾ), 
ਪਿੰਡ ਤੇ ਡਾਕ:ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ-143022
ਮੋਬਾ:97817-51690 


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template