Headlines News :
Home » » ਰਾਵਣ ਸਾੜੇ ਰਾਵਣ ਨੂੰ - ਰਮੇਸ਼ ਸੇਠੀ ਬਾਦਲ

ਰਾਵਣ ਸਾੜੇ ਰਾਵਣ ਨੂੰ - ਰਮੇਸ਼ ਸੇਠੀ ਬਾਦਲ

Written By Unknown on Friday, 11 October 2013 | 04:59

ਬੱਚਿਆਂ ਦੀ ਜਿਦ੍ਹ ਅੱਗੇ  ਝੁਕਦੇ ਹੋਏ ਮੈਨੂੰ ਵੀ ਬਦੀ ਉਤੇ ਨੇਕੀ ਦੀ ਵਿਜੈ ਦਾ ਤਿਉਹਾਰ ਦਸ਼ਹਿਰਾ ਵੇਖਣ ਜਾਣਾ ਪਿਆ। ਹਰ ਸਾਲ ਦੇਸ਼ ਵਿੱਚ ਦਿਵਾਲੀ ਤੋ ਲਗਭਗ ਵੀਹ ਦਿਨ ਪਹਿਲਾਂ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਵਿਸੇਸ਼ ਮਹੱਤਵ ਹੈ। ਕਹਿੰਦੇ ਹਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨਰੇਸ਼ ਰਾਵਣ ਨੂੰ ਮਾਰ ਕੇ ਬਦੀ (ਬੁਰਾਈ) ਉੱਪਰ ਨੇਕੀ ਦੀ ਜਿੱਤ ਦਾ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਹੈ। ਹਰ ਸਾਲ ਇਸ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਅਸੀਂ ਦੁਸ਼ਿਹਰਾ ਮਨਾਉਂਦੇ ਹਾਂ। ਸ੍ਰੀ ਰਾਮ ਜੀ ਦੇ ਬਾਨਰ ਸੈਿਨਕ ਜੈ ਸ੍ਰੀ ਰਾਮ ਕਰਦੇ ਹੋਏ  ਸ਼ਰਾਬ ਦੇ ਨਸੇ ਵਿੱਚ ਮਸਤ ਲੰਕਾਪਤੀ ਰਾਵਣ ਦੇ ਸੈਨਿਕਾ ਨਾਲ ਯੁੱਧ ਕਰਦੇ ਹਨ ਅਤੇ ਅੰਤ ਵਿੱਚ ਰਾਵਣ ਨੂੰ ਖਾਨਦਾਨ ਸਮੇਤ ਮਾਰ ਦਿੱਤਾ ਜਾਂਦਾ ਹੈ। ਫਿਰ ਬੁਰਾਈ ਦੇ ਪ੍ਰਤੀਕ ਰਾਵਣ ਕੁੰਭਕਰਣ ਤੇ ਮੇਘ ਨਾਥ ਦੇ ਪਟਾਕਿਆਂ ਨਾਲ ਭਰੇ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ।  
ਰਾਮ ਲੀਲਾ ਵਿੱਚ ਸ੍ਰੀ ਰਾਮ ਜੀ ਦਾ ਰੋਲ ਅਦਾ ਕਰਨ ਵਾਲਾ ਪਾਤਰ ਹੀ ਇਹਨਾਂ ਪੁਤਲਿਆਂ ਨੂੰ ਅੱਗ ਲਾਉਂਦਾ ਹੈ। ਕਹਿੰਦੇ ਹਨ ਕਿ ਰਾਮ ਲੀਲਾ ਵਿੱਚ ਭਗਵਾਨ ਸ੍ਰੀ ਰਾਮ, ਅਨੁਜ ਲਛਮਣ, ਮਾਤਾ ਸੀਤਾ ਜੀ ਤੇ ਵੀਰ ਪੁਰਸ਼ ਹਨੂਮਾਨ ਜੀ ਦਾ ਰੋਲ ਕਰਨ ਵਾਲੇ ਪਾਤਰ ਇਹਨਾਂ ਰਾਮ ਲੀਲਾ ਦੇ ਦਿਨਾਂ ਵਿੱਚ ਪੂਰੇ ਭਗਤੀ ਭਾਵ ਵਿੱਚ ਹੁੰਦੇ ਹਨ। ਉਹ ਪੂਰੀ ਤਰ੍ਰਾਂ ਧਰਮ ਦਾ ਪਾਲਣ ਕਰਦੇ ਹਨ। ਮਾਸ ਮਦਿਰਾ ਤੋ ਦੂਰ ਰਹਿੰਦੇ ਹਨ। ਇਹ ਵੀ ਸੁਣਿਆ ਹੈ ਕਿ ਵੀਰ ਹਨੂਮਾਨ ਜੀ ਦਾ ਰੋਲ ਕਰਨ ਵਾਲੇ ਕਈ ਪਾਤਰ ਤਾਂ ਪੂਰੀ ਤਰ੍ਹਾਂ ਬ੍ਰਹਮਚਾਰਿਆਂ ਦਾ ਪਾਲਨ ਵੀ ਕਰਦੇ ਹਨ। ਚਾਹੇ ਥੋੜੇ ਸਮੇ ਲਈ ਹੀ ਹੋਵੇ ਮਰਿਆਦਾ ਅਪਨਾਉਣ ਦੀ ਕੋਸ਼ਿਸ਼ ਕਰਦੇ ਹਨ।
ਪਰ ਆਹ ਕੀ ਇਸ ਘੋਰ ਕਲਯੁਗ ਵਿੱਚ ਉਲਟਾ ਹੀ ਦੇਖਣ ਨੂੰ ਮਿਲਿਆ। ਰਾਵਣ ਨੂੰ ਅੱਗ ਲਾਉਣ ਦਾ ਕੰਮ ਵੀ ਰਾਵਣ ਦੇ ਹਵਾਲੇ ਕੀਤਾ ਜਾਂਦਾ ਹੈ। ਅਖਬਾਰਾਂ ਤੋ ਪਤਾ ਲਗਦਾ ਹੈ ਕਿ ਉਸ ਦਿਨ ਸ਼ਹਿਰ ਦੀ ਰਾਮਲੀਲਾ ਕਮੇਟੀ ਵਾਲੇ ਕਿਸੇ ਆਧੁਨਿਕ ਰਾਵਣ ਨੂੰ ਵਿਸ਼ੇਸ ਸੱਦੇ ਤੇ ਬਲਾਉਦੇ ਹਨ ਤੇ ਉਸਦੇ ਗੁਣ ਗਾਉਦੇ ਹੋਏ ਪ੍ਰਸੰਸਾ ਦੇ ਪੁਲ ਬੰਨਦੇ ਹੋਏ ਉਸ ਰਾਵਣ ਕੋਲੋ ਰਿਮੋਟ ਦੁਆਰਾ ਰਾਵਣ ਦੇ ਪੁਤਲੇ ਨੂੰ ਅੱਗ ਲਵਾਉਦੇ ਹਨ। ਇਸ ਆਧੁਨਿਕ ਰਾਵਣ ਨਾਲ ਵੀ ਆਪਣੀ ਰਾਵਣ ਸੈਨਾ ਹੁੰਦੀ ਹੈ। ਸ਼ਹਿਰ ਦੇ ਦਰਜੇ ਅਨੁਸਾਰ ਤੇ ਰਾਮਲੀਲਾ ਕਮੇਟੀ ਦੀ ਪਹੁੰਚ ਅਨੁਸਾਰ ਅੱਗ ਲਾਉਣ ਲਈ ਆਧੁਨਿਕ ਰਾਵਣ ਦਾ ਪ੍ਰਬੰਧ ਕੀਤਾ ਜਾਂਦਾ ਹੈ । ਕਈ ਵਾਰੀ ਨੰਬਰ ਬਨਾਉਣ ਲਈ ਜਾਂ ਮਾਇਆ ਰਾਣੀ ਲਈ ਇਹਨਾਂ ਰਾਵਣਾਂ ਨੂੰ ਰਾਵਣ ਸਾੜਣ ਦਾ ਮੌਕਾ ਦਿੱਤਾ ਜਾਂਦਾ ਹੈ। ਹੈਰਾਨੀ ਉਦੋਂ ਹੁੰਦੀ ਹੈ ਕਿ ਸ੍ਰੀ ਰਾਮ ਚੰਦਰ ਜੀ ਦੀ ਵੇਸ਼ ਵੂਸ਼ਾ ਵਿੱਚ ਸਜਿਆ ਰਾਮ ਪਾਤਰ ਬੇਚਾਰਾ ਕੋਲੇ ਖੜ੍ਹਾ ਰਾਵਣ ਹੱਥੋ ਰਾਵਣ ਨੂੰ ਜਲਾਇਆ ਜਾਂਦਾ ਦੇਖ ਰਿਹਾ ਹੁੰਦਾ ਹੈ। 
ਇਹ ਰਾਵਣ ਹੱਥੋ ਰਾਵਣ ਕਦੋ ਤੱਕ ਸੜਦਾ ਰਹੇਗਾ। ਜਦੋ ਕਿ ਉਸ ਰਾਵਣ ਦੇ ਮੁਕਾਬਲੇ ਅੱਜ ਦੇ ਰਾਵਣ ਜਿਆਦਾ ਖਤਰਨਾਕ ਹਨ। ਉਹ ਰਾਵਣ ਤਾਂ ਵੇਦਾਂ ਦਾ ਜਾਣਕਾਰ ਸੀ ਤੇ ਟਿੱਕਾਦਾਰ ਪੰਡਤ ਸੀ ਅੱਜ ਦੇ ਬਹੁਤੇ ਰਾਵਣ ਅਗੂਠਾ ਛਾਪ ਹਨ। ਉਸ ਰਾਵਣ ਨੇ ਤਾਂ ਇੱਕ ਸੀਤਾ ਦਾ ਅਪਹਰਣ ਕੀਤਾ ਸੀ ਇਹ ਰਾਵਣ ਨਿੱਤ ਨਵੀ ਨਵੀ ਸੀਤਾ ਵਰਗੀਆਂ ਹੀ ਨਹੀ ਸਗੋ ਨਬਾਲਿਗਾ  ਦਾ ਅਪਹਰਣ ਕਰਦੇ ਹਨ। ਉਹ ਰਾਵਣ ਤਾਂ ਅਸੂਲਾਂ ਦਾ ਪੱਕਾ ਸੀ ਉਸ ਨੇ ਅਪਹਰਣ ਤੋਂ ਬਾਅਦ ਮਾਤਾ ਸੀਤਾ ਜੀ ਨੂੰ ਕੁਝ ਵੀ ਨਹੀਂ ਸੀ ਆਖਿਆ ਪਰ ਏਹ ਰਾਵਣ ਤਾਂ ਬਲਾਤਕਾਰ ਹੀ ਨਹੀ ਕਰਦੇ ਅਜੇਹੀ ਦਰਿੰਦਗੀ ਦਿਖਾਉਦੇ ਹਨ ਕਿ ਰਾਕਸ਼ ਵੀ ਸਰਮਿੰਦਾ ਮਹਿਸੂਸ ਕਰਦੇ ਹਨ।  । ਉਹ ਰਾਵਣ ਤਾਂ ਰਾਕਸ਼ਿਸ਼ ਕੁਲ ਵਿੱਚੋ ਸੀ ਜਿਸ ਦੇ ਕੰਮ ਹੀ ਰਾਕਸ਼ਿਸ਼ਾਂ ਵਾਲੇ ਹੁੰਦੇ ਸਨ।ਤੇ ਉਸ ਨੇ ਅਸੂਲਾਂ ਤੇ ਚਲ ਕੇ ਯੁੱਧ ਵੀ ਮਰਿਆਦਾ ਅਨੁਸਾਰ ਕੀਤਾ।  ਭਰ ਅੱਜ ਦੇ  ਇਹ ਰਾਵਣ ਤਾਂ ਇਨਸਾਨ ਦੀ ਕੁਲ੍ਹ ਵਿੱਚੋ ਹਨ।ਤੇ ਇਹਨਾ ਦੇ ਕੰਮਾ ਰਾਕਸਿਸਾ ਤੋ ਵੀ ਵੱਧ ਵਹਿਸੀ ਹਨ।   ਉਸ ਰਾਵਣ ਨੇ ਆਪਣੇ ਦੇਸ਼ ਨੂੰ ਨਹੀਂ ਸੀ ਲੁੱਟਿਆ ਬਲਕਿ ਸੋਨੇ ਦੀ ਲੰਕਾ ਬਣਾਈ ਸੀ ਪਰ ਇਹਨਾਂ ਰਾਵਣਾ ਨੇ ਤਾਂ ਸੋਨੇ ਦੀ ਚਿੜੀ (ਭਾਰਤ ਮਾਤਾ) ਨੂੰ ਲੁੱਟ ਕੇ ਇੱਕ ਕੰਗਾਲ ਦੇਵੀ ਬਣਾ ਦਿੱਤਾ ਹੈ।ਅੱਜ ਜਰੁਰਤ ਰਾਵਣ ਦੇ ਪੁਤਲੇ ਸਾੜਣ ਦੀ ਨਹੀ ਬਲਕਿ ਇਹਨਾ ਚਿੱਟ ਕਪੜੀਏ ਰਾਵਣਾਂ ਨੂੰ ਸਾੜਣ ਦੀ ਲੋੜ ਹੈ। ਨਹੀ ਤਾਂ ਇਹ ਰਾਵਣ ਸਾਲਾਂ   ਤੱਕ  ਹਰ ਸਾਲ ਚੰਦ ਚਾਂਦੀ ਦੇ ਸਿੱਕਿਆ ਦੇ ਜੋਰ ਤੇ ਸੱਤਾ ਦੇ ਨਸ਼ੇ ਵਿੱਚ ਇਹ ਰਾਵਣ ਸ੍ਰੀ ਰਾਮ ਬਣਕੇ  ਰਾਵਣ ਨੂੰ ਸਾੜਣ ੇ ਦਾ ਢੋਗ ਕਰਦੇ ਰਹਿਣਗੇ।

                            


    ਰਮੇਸ਼ ਸੇਠੀ ਬਾਦਲ 
                                ਮੌ 98 766 27233 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template