ਪੰਜਾਬੀ ਸਿਨੇਮਾ ਜਿੱਥੇ ਕੌਮਂਾਤਰੀ ਪੱਧਰ ਤੇ ਸੁਨਿਹਰੇ ਭਵਿੱਖ ਦੀਆਂ ਰਾਹਾਂ ਤੈਅ ਕਰ ਵਿੱਚ ਸਹਾਈ ਹੋ ਰਿਹਾ ਹੇੈ। ਉਥੇ ਹੀ ਪੰਜਾਬੀ ਸਿਨੇਮਾ ਨਿਵੇਕਲੇ ਫਿਲਮ ਤਜਰਬਿਆਂ ਦਾ ਹਾਣੀ ਰਿਹਾ। ਭਾਰਤੀ ਸਿਨੇਮੇ ਵਿੱਚ ਜਿੱਥੇ ਫਾਰਮੂਲਾ ਤੇ ਰਿਮੇਕ ਫਿਲਮਾਂ ਬਣਾਉਣ ਦਾ ਰੁਝਾਨ ਸਿਖਰਾ ਤੇ ਹੈ। ਉਥੇ ਹੀ ਇਸ ਸਿਨੇਮੇ ਵਿੱਚ ਨਵੇ ਅਤੇ ਮਿਆਰੀ ਵਿਸੇ ਤੇ ਫਿਲਮਾਂ ਸਾਹਮਣੇ ਲਿਆਉਣ ਲਈ ਕਈ ਨਿਰਦੇਸਕ ਵਿਸੇਸ ਪਹਿਲ ਕਦਮੀ ਕਰ ਰਹੇ ਹਨ । ਇਸੇ ਤਰਾਂ ਹੀ ਨਿਰਮਾਤਾ ਅੰਗਦ ਸਿੰਘ ਦੀ ਨਾਈਟ ਹਾਰਟ ਪ੍ਰੋਡਕਸ਼ਨ ਹੇਠ ਬਣੀ ਫਿਲਮ ‘ ਦਿਲ ਸਾਡਾ ਲੁੱਟਿਆਂ ਗਿਆਂ ’ 8 ਨਵੰਬਰ ਨੂੰ ਸਿਨੇਮਾਂ ਘਰਾ ਦਾ ਸਿੰਗਾਰ ਬਣਨ ਜਾਂ ਰਹੀ ਹੈ । ਇਸ ਫਿਲਮ ਦੇ ਨਿਰਦੇਸ਼ਕ ਹਰਦੀਪ ਬੰਦੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ‘ ਦਿਲ ਸਾਡਾ ਲੁੱਟਿਆਂ ਗਿਆਂ ’ ਇੱਕ ਮਿਆਰੀ ਕਾਮੇਡੀ ਰੰਗਾਂ ਨਾਲ ਔਤ ਪੋਤ ਇੱਕ ਪਰਿਵਾਰਕ ਫਿਲਮ ਹੈ । ਫਿਲਮ ਦੀ ਕਹਾਣੀ ਵਿੱਚ ਕਾਫੀ ਡਰਾਮਾ ਹੈ ਤੇ ਕਾਮੇਡੀ ਵੀ ਹੈ । ਇਹ ਫਿਲਮ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰੇਗੀ । ਇਸ ਫਿਲਮ ‘ ਦਿਲ ਸਾਡਾ ਲੁੱਟਿਆਂ ਗਿਆਂ ’ ਵਿੱਚ ਲੜਕੀਆਂ ਦੀ ਹਰ ਕਿੱਤੇ ਵਿੱਚ ਵੱਧ ਰਹੀ ਮਹੱਤਤਾ ਦਾ ਭਰਪੂਰ ਵਰਣਨ ਕੀਤਾ ਗਿਆਂ ਹੈ । ਇਹ ਫਿਲਮ ਕਾਮੇਡੀ ਤੇ ਰੁਮਾਟਿਕ ਦੇ ਨਾਲ ਨਾਲ ਕਈ ਮੇਸੈਜ਼ ਵੀ ਦੇਵੇਗੀ ਕਿ ਲੜਕੀਆਂ ਨੂੰ ਲੜਕਿਆਂ ਤੋ ਘੱਟ ਨਾਂ ਸਮਝਿਆਂ ਜਾਵੇ । ਦਿਲ ਸਾਡਾ ਲੁੱਟਿਆਂ ਗਿਆਂ ਵਿੱਚ ਹੀਰੋ ਮੰਗੀ ਮਾਹਲ , ਅਸ਼ਮਿਤ ਪਟੇਲ , ਜਿਵਿਦਾ ਆਸਥਾ , ਪੂਜਾ ਟੰਡਨ , ਰਾਣਾ ਰਣਬੀਰ , ਰਾਣਾ ਜੰਗ ਬਹਾਦਰ , ਬੀ ਐਨ ਸ਼ਰਮਾਂ , ਸੁਦੇਸ਼ ਲਹਿਰੀ , ਆਦਿ ਇਸ ਫਿਲਮ ਵਿੱਚ ਅਦਾਕਾਰੀ ਕਰ ਰਹੇ ਹਨ । ਨਿਰਮਾਤਾ ਅੰਗਦ ਸਿੰਘ ਕੰਸੈਪਟ ਤੇ ਬਣੀ ਇਸ ਫਿਲਮ ਦੀ ਪਟਕਥਾ ਤੇ ਸੰਵਾਦ ਨਿਰਦੇਸ਼ਕ ਹਰਦੀਪ ਬੰਦੋਵਾਲ ਨੇ ਹੀ ਲਿਖੇ ਹਨ । ਫਿਲਮ ਦੇ ਕੈਮਰਾਂ ਮੈਨ ਕਰਨ ਖੱਤਰੀ ਤੇ ਇਸ ਫਿਲਮ ਨੂੰ ਸੰਗੀਤ ਨਾਲ ਸਿੰਗਾਰਿਆਂ ਹੈ ਮਿਊਜਿਕ ਡਾਇਰੈਕਟਰ ਵਿੱਲੀ ਸਦੀਕ , ਅਮਨ ਹੇਅਰ , ਅਸ਼ੋਕ ਸ਼ਰਮਾਂ ਨੇ । ਫਿਲਮ ਦੇ ਗੀਤਾ ਨੂੰ ਕਮਲ ਖਾਨ , ਮਾਸਟਰ ਸਲੀਮ , ਨਵਰਾਜ਼ ਹੰਸ, ਇੰਦਰਜੀਤ ਨਿੱਕੂ , ਮੰਗੀ ਮਾਹਲ , ਆਰ. ਪੂਰੀ ਤੇ ਡੌਲੀ ਸਿੰਘ ਨੇ ਗਾਇਆਂ ਹੈ। ਤੇ ਇਹ ਫਿਲਮ 8 ਨਵੰਬਰ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣਨ ਜਾਂ ਰਹੀ ਹੈ ਉਮੀਦ ਕਰਦੇ ਹਾਂ ਕੇ ਇਹ ਫਿਲਮ ‘ ਦਿਲ ਸਾਡਾ ਲੁੱਟਿਆਂ ਗਿਆਂ ’ ਪੰਜਾਬੀ ਸਿਨੇਮੇ ਨੂੰ ਹੋਰ ਉਚੱਾ ਚੁੱਕਣ ਵਿੱਚ ਸਹਾਈ ਹੋਵੇਗੀ ਤੇ ਪੰਜਾਬੀ ਸਿਨੇਮੇ ਦਾ ਮਾਣ ਵਧਾਏਗੀ ।
ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ
‘ ਜੀਰਾਂ ’
98881- 08384


0 comments:
Speak up your mind
Tell us what you're thinking... !