Headlines News :
Home » » ਬਾਲ ਗੀਤ- ਚਿੜੀਆਂ - ਨਰਿੰਦਰ ਸਿੰਘ ਧੂਰੀ

ਬਾਲ ਗੀਤ- ਚਿੜੀਆਂ - ਨਰਿੰਦਰ ਸਿੰਘ ਧੂਰੀ

Written By Unknown on Friday, 11 October 2013 | 04:48

ਵਿਹੜੇ ਵਿੱਚ ਜਿੰਨ੍ਹਾਂ ਨਾਲ ਰੌਣਕਾਂ ਸੀ, ਛਿੜੀਆਂ,
ਪਤਾ ਨਹੀਂ ਅੱਜ ਕਿਧਰ ਉਡ ਗਈਆਂ ਚਿੜੀਆਂ।

ਇਕੱਠੇ ਹੋ ਕੇ ਕਦੇ ਅਸੀਂ ਚਿੜੀਆਂ ਸੀ, ਫੜ੍ਹਦੇ,
ਰੰਗ-ਬਿਰੰਗੀਆਂ ਕਰਕੇ ਫਿਰ ਅਸਮਾਨੀ ਛੱਡਦੇ।

ਛੋਟੇ-ਛੋਟੇ ਆਂਡੇ ਉਨ੍ਹਾਂ ਦੇ ਪਿਆਰੇ ਬੜੇ ਫੱਬਦੇ,
ਨਿਕਲੇ ਬੋਟ ਚੀਂ-ਚੀਂ ਕਰਦੇ  ਪਿਆਰੇ ਲੱਗਦੇ।

ਕਰਦੇ ਸਾਂ, ਰਾਖੀ ਬੋਟ ਕਾਂਵਾਂ ਤੋਂ ਬਚਾਉਂਦੇ ਸੀ,
ਛੋਟੇ-ਛੋਟੇ ਦਾਣੇ ਚੂਰੀ, ਰੋਟੀ ਵੀ ਖਿਲਾਉਂਦੇ ਸੀ।

ਉਡ ਗਈਆਂ ਚਿੜੀਆਂ ਰੌਣਕ ਵੀ ਉਡ ਗਈ,
ਰਿਹਾ ਨਾ ਪਿਆਰ ਦੁਨੀਆਂ ਪੈਸੇ ਉਤੇ ਡੁੱਲ੍ਹ ਗਈ।

ਅੱਜ ਛੋਟੇ-ਛੋਟੇ ਆਲ੍ਹਣੇ ਆਪਣੇ ਘਰਾਂ ਵਿੱਚ ਸਜਾ ਲਓ,
‘‘ਨਰਿੰਦਰ ਧੂਰੀ” ਆਖੇ ਖੋਈਆਂ ਚਿੜੀਆਂ ਬੁਲਾ ਲਓ।

ਨਰਿੰਦਰ ਸਿੰਘ, ਧੂਰੀ  
 89685-00390

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template