Headlines News :
Home » » ਗੀਤ - ਅਸ਼ਵਨੀ ਕੁਮਾਰ ਧੂਰੀ

ਗੀਤ - ਅਸ਼ਵਨੀ ਕੁਮਾਰ ਧੂਰੀ

Written By Unknown on Friday, 11 October 2013 | 04:36

ਰੋਟੀ ਕੱਪੜਾ ਅਤੇ ਮਕਾਨ।
ਸਭ ਨੂੰ ਤੂੰ ਦੇ ਭਗਵਾਨ।
ਰੋਟੀ ਕੱਪੜਾ............।

ਕੋਈ ਨਾ ਸੋਵੇ ਭੁੱਖਣ-ਭਾਣਾ,
ਸਭ ਨੂੰ ਦੇ ਦੇ ਖਾਣ ਨੂੰ ਦਾਣਾ,
ਜੰਨਤ ਹੋ ਜੇ ਕੁੱਲ ਜਹਾਨ।
ਰੋਟੀ ਕੱਪੜਾ............ ।

ਹੋ ਜਾਵਣ ਦੂਰ ਹਨੇਰੇ,
ਫੈਲੇ ਚਾਣਨ ਚਾਰ ਚੁਫੇਰੇ,
ਹਰ ਮੁੱਖ ਤੇ ਖੇਲੇ ਮੁਸਕਾਨ।
ਰੋਟੀ ਕੱਪੜਾ.............. ।

ਹੱਕ ਗਰੀਬ ਦਾ ਕੋਈ ਨਾ ਲੁੱਟੇ,
ਮਾੜੇ ਨੂੰ ਨਾ ਤਕੜਾ ਕੁੱਟੇ,
ਹਰ ਕੋਈ ਹੋ ਜੇ ਇੱਕ ਸਮਾਨ।
ਰੋਟੀ ਕੱਪੜਾ.................

ਮਿਟ ਜਾਵਣ ਝਗੜੇ-ਝੇੜੇ,
ਹਰ ਥਾਂ ਹੋਵਣ ਖ਼ੁਸ਼ੀਆਂ ਖੇੜੇ,
ਮੌਜਾਂ ਮਾਣੇ ਹਰ ਇਨਸਾਨ।
ਰੋਟੀ ਕੱਪੜਾ.............. ।


ਅਸ਼ਵਨੀ ਕੁਮਾਰ, ਧੂਰੀ
9501600436

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template