ਕੀ ਕਰੀਏ ਵੇ ਮਾਪਿਓ
ਰੋਣਾ ਝੂਠਾ ਨਹੀਓਂ ਆਇਆ
ਤੁਸਾਂ ਕਰ ਤਾ ਪਰਾਈਆਂ
ਸਾਨੂੰ ਹੋਣਾ ਨਹੀਓਂ ਆਇਆ !
ਕੀ ਕਰੀਏ ਵੇ ਵੀਰਾ
ਮੂਹਰੇ ਬੋਲਣਾ ਨਾ ਆਇਆ
ਗਾਨਾ ਬੰਨ ਦਿੱਤਾ ਚਾਵਾਂ
ਮੁੜ ਖੋਲਣਾ ਨਾ ਆਇਆ!
ਕੀ ਕਰੀਏ ਨੀਂ ਭੈਣੇ
ਸਾਥ ਛੱਡਣਾ ਨਾ ਆਇਆ
ਜਿੱਦਾਂ ਕਢ ਦਿੱਤਾ ਦਿਲੋ
ਸਾਨੂੰ ਕਢਣਾ ਨਾ ਆਇਆ!
ਕੀ ਕਰੀਏ ਵੇ ਚੰਨਾ
ਪਿਆਰ ਹਰਾਉਣਾ ਨਾ ਆਇਆ
ਜਿਵੇਂ ਢਾਅ ਦਿੰਦੇ ਲੋਕ
ਦਿਲ ਢਾਹੁਣਾ ਨਾ ਆਇਆ!
ਕ਼ੀ ਕਰੀਏ ਵੇ ਲੋਕੋ
ਵਿਛੋੜਾ ਜਰਨਾ ਨਾ ਆਇਆ
ਮਰੀਏ ਤਿਲ ਤਿਲ ਹੋਕੇ
ਸੌਖਾ ਮਰਨਾ ਨਾ ਆਇਆ!
ਉਹਦੀ ਹਰ ਗੱਲ ਮੰਨੀ
ਕਿਹਾ ਮੋੜਨਾ ਨਾ ਆਇਆ
ਰਿਸ਼ਤਾ ਜੋੜ ਲਿਆ ਰੂਹੀਂ
'ਭਿੰਦਰ' ਤੋੜਨਾ ਨਾ ਆਇਆ!
'ਨੱਤ' ਰੱਬ ਤੋਂ ਸਿਵਾਏ ਕਦੀ
ਡਰਨਾ ਨਾ ਆਇਆ
ਝੂਠੇ ਲੋਕਾਂ ਵਾਂਗੂੰ ਝੂਠਾ
ਪਿਆਰ ਕਰਨਾ ਨਾ ਆਇਆ!
ਰੋਣਾ ਝੂਠਾ ਨਹੀਓਂ ਆਇਆ
ਤੁਸਾਂ ਕਰ ਤਾ ਪਰਾਈਆਂ
ਸਾਨੂੰ ਹੋਣਾ ਨਹੀਓਂ ਆਇਆ !
ਕੀ ਕਰੀਏ ਵੇ ਵੀਰਾ
ਮੂਹਰੇ ਬੋਲਣਾ ਨਾ ਆਇਆ
ਗਾਨਾ ਬੰਨ ਦਿੱਤਾ ਚਾਵਾਂ
ਮੁੜ ਖੋਲਣਾ ਨਾ ਆਇਆ!
ਕੀ ਕਰੀਏ ਨੀਂ ਭੈਣੇ
ਸਾਥ ਛੱਡਣਾ ਨਾ ਆਇਆ
ਜਿੱਦਾਂ ਕਢ ਦਿੱਤਾ ਦਿਲੋ
ਸਾਨੂੰ ਕਢਣਾ ਨਾ ਆਇਆ!
ਕੀ ਕਰੀਏ ਵੇ ਚੰਨਾ
ਪਿਆਰ ਹਰਾਉਣਾ ਨਾ ਆਇਆ
ਜਿਵੇਂ ਢਾਅ ਦਿੰਦੇ ਲੋਕ
ਦਿਲ ਢਾਹੁਣਾ ਨਾ ਆਇਆ!
ਕ਼ੀ ਕਰੀਏ ਵੇ ਲੋਕੋ
ਵਿਛੋੜਾ ਜਰਨਾ ਨਾ ਆਇਆ
ਮਰੀਏ ਤਿਲ ਤਿਲ ਹੋਕੇ
ਸੌਖਾ ਮਰਨਾ ਨਾ ਆਇਆ!
ਉਹਦੀ ਹਰ ਗੱਲ ਮੰਨੀ
ਕਿਹਾ ਮੋੜਨਾ ਨਾ ਆਇਆ
ਰਿਸ਼ਤਾ ਜੋੜ ਲਿਆ ਰੂਹੀਂ
'ਭਿੰਦਰ' ਤੋੜਨਾ ਨਾ ਆਇਆ!
'ਨੱਤ' ਰੱਬ ਤੋਂ ਸਿਵਾਏ ਕਦੀਡਰਨਾ ਨਾ ਆਇਆ
ਝੂਠੇ ਲੋਕਾਂ ਵਾਂਗੂੰ ਝੂਠਾ
ਪਿਆਰ ਕਰਨਾ ਨਾ ਆਇਆ!
ਭੁਪਿੰਦਰ ਨੱਤ
TOROTO,
ONTARIO

0 comments:
Speak up your mind
Tell us what you're thinking... !