Headlines News :
Home » » ਅੰਮੀ ਦੀ ਯਾਦ ਵਿੱਚ - ਜਸਵਿੰਦਰ ਸਿੰਘ “ਰੁਪਾਲ”

ਅੰਮੀ ਦੀ ਯਾਦ ਵਿੱਚ - ਜਸਵਿੰਦਰ ਸਿੰਘ “ਰੁਪਾਲ”

Written By Unknown on Thursday, 10 October 2013 | 05:03

ਭਲਾ ਇਸ ਦਿਲ ਨੂੰ ਕੀ ਹੋਇਆ, ਤੇਰੇ ਤੁਰ ਜਾਣ ਤੋਂ ਪਿੱਛੋਂ ।
ਨਂਾ ਇਹ ਹੱਸਿਆ ਨਾ ਇਹ ਰੋਇਆ, ਤੇਰੇ ਤੁਰ ਜਾਣ ਤੋਂ ਪਿੱਛੋਂ ।
ਇਹ ਸਚ ਹੈ ਤੁਰ ਗਈ ਤੂਂੰ ਯਾਦ ਤੇਰੀ ਸਦ ਹੀ ਜੀਂਦੀ ਹੈ,
ਮੈਂ ਜਿੰਦਾ ਬਣ ਗਿਆ ਮੋਇਆ, ਤੇਰੇ ਤੁਰ ਜਾਣ ਤੋਂ ਪਿੱਛੋਂ ।
ਮੈਂ ਤੇਰੇ ਪਿਆਰ ਨੂੰ ਸਦ ਹੀ,ਸਮੇਟਾਂ ਯਾਦ ਦੇ ਅੰਦਰ,
ਕਿ ਬੂਹਾ ਬੁੱਲਾਂ ਦਾ ਢੋਇਆ, ਤੇਰੇ ਤੁਰ ਜਾਣ ਤੋਂ ਪਿੱਛੋਂ ।
ਸਵਾਗਤ ਹੈ ਤੇਰੇ ਬਿਰਹੋਂ ਦੇ ਦਿੱਤੇ ਗ਼ਮ ਦਾ ਵੀ ਅੰਮੀ,
ਮੈਂ ਪਰ ਕਿਉਂ ਤੇਲ ਨਾ ਚੋਇਆ ? ਤੇਰੇ ਤੁਰ ਜਾਣ ਤੋਂ ਪਿੱਛੋਂ ।
ਖ਼ਜ਼ਾਨੇ ਪਿਆਰ ਦੇ ਬਖ਼ਸ਼ੇ,ਸਦਾ ਭਰਪੂਰ ਤੂੰ ਕੀਤਾ,
ਕਿਵੇਂ ਲੱਭਾਂ ਜੋ ਮੈਂ ਖੋਇਆ ? ਤੇਰੇ ਤੁਰ ਜਾਣ ਤੋਂ ਪਿੱਛੋਂ ।
ਦਿਲੇ ਤੇ ਕਰਜ਼ ਹੈ ਤੇਰਾ ਇਹ ਦੱਸ ਕਿੱਦਾਂ ਉਤਾਰਾਂਗਾ ?
ਸੁਰਾ ਨੇ ਰਾਗ ਨਾ ਛੋਹਿਆ, ਤੇਰੇ ਤੁਰ ਜਾਣ ਤੋਂ ਪਿੱਛੋਂ ।
ਤੂੰ ਰੱਖਿਆ ਅਗਨ ਚੋਂ ਮੈਨੂੰ,ਮੈ ਤੈਨੂੰ ਅਗਨ ਵਿੱਚ ਰੱਖਿਐ,
“ਰੁਪਾਲ” ਅੱਜ ਇਸ ਤਰਾਂ ਹੋਇਆ, ਤੇਰੇ ਤੁਰ ਜਾਣ ਤੋਂ ਪਿੱਛੋਂ ।

ਜਸਵਿੰਦਰ ਸਿੰਘ “ਰੁਪਾਲ”
 9814715796




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template