ਦੇਖ ਬਾਬਿਆਂ ਦੀਆਂ ਪੰਜਾਬ 'ਚ ਪੌਂ ਬਾਰਾਂ , ਢੰਗ ਕਮਾਈ ਦਾ ਏਹੋ ਬਣਾ ਲਿਆ ਏ ।
ਚੋਲਾ ਰੰਗ ਬਿਰੰਗਾ ਕਢਾਈ ਵਾਲਾ , ਸਿਰ ਤੇ ਗੋਲ ਜਿਹਾ ਪਰਨਾ ਟਿਕਾ ਲਿਆ ਏ ।
ਪੰਜ ਸੱਤ ਹੋਏ ਜੁੰਡੀ ਦੇ ਯਾਰ ਇਕੱਠੇ , ਜਥਾ ਵਿਉਂਤ ਨਾਲ ਇਕ ਬਣਾ ਲਿਆ ਏ ।
ਕਿਸੇ 'ਢੋਲਕੀਆਂ" 'ਚਿਮਟੇ' ਕਿਸੇ ਪਕੜੇ , 'ਵਾਜ਼ੇ ਤੇ ਇੱਕ ਨੇ ਕਬਜ਼ਾ ਜਮਾ ਲਿਆ ਏ ।
ਕੱਚੀਆਂ ਧਾਰਨਾ ਤੇ ਤਰਜ਼ਾਂ ਫਿਲਮੀ , ਦੋ ਚਾਰ "ਸਾਖੀਆਂ ਨੂੰ ਰੱਟਾ ਲਾ ਲਿਆ ਏ ।
ਪਹੁੰਚੇ ਹੋਏ ਨੇ ਬਾਬੇ ਰੱਬ ਤਾਂਈਂ {ਤੀਕਰ} , ਇਹ ਪ੍ਰਚਾਰ ਵੀ 'ਏਜੰਟਾਂ' ਤੋਂ ਕਰਵਾ ਲਿਆ ਏ ।
ਸ਼ਾਮਲਾਤ" ਜ਼ਮੀਨ ਤੇ ਕਰ ਕੱਬਜਾ' , ਇੱਕ "ਡੇਰੇ ਨੁਮਾਂ" 'ਅੱਡਾ' ਬਣਾ ਲਿਆ ਏ ।
ਸਰਕਾਰੇ ਦਰਬਾਰੇ ਪਹੁੰਚ, ਕੁੱਝ ਦੇ ਦਿਵਾ ਕੇ , ਵਿਰੋਧੀ ਲੋਕਾਂ ਨੂੰ ਚੁੱਪ ਕਰਵਾ ਲਿਆ ਏ ।
ਸੱਚੀਆਂ ਝੂਠੀਆਂ ਕੁਝ ਸੁਣਾ ਸਾਖੀਆਂ , ਇਉਂ "ਸੰਗਤਾਂ" ਨੂੰ ਖੂਬ ਭਰਮਾ ਲਿਆ ਏ ।
ਅਗਾਂਹ ਸੰਗਤਾਂ ਵੀ ਚੋਲੇ ਤੇ ਮੋਹਿਤ ਹੋਈਆਂ , ਸੰਤਾਂ' ਦੁਆਲੇ ਝੱਟ ਝੁਰਮੱਟ ਪਾ ਲਿਆ ਏ ।
ਸ਼ਰਧਾ ਦੀਆਂ ਦੇਵੀਆਂ ਭੋਲੀਆਂ ਬੀਬੀਆਂ ਨੇ , ਡੇਰੇ ਦੇ ਸਾਧ ਨੂੰ ਰੱਬ ਬਣਾ ਲਿਆ ਏ ।
ਜਿਸ ਨਿਖਟੂ ਨਾ ਸੀ ਘਰੇ ਨਸੀਬ ਸਾਈਕਲ , ਏ. ਸੀ. ਕਾਰਾਂ' ਤੇ ਫਲੈਟ ਵੀ ਬਣਾ ਲਿਆ ਏ ।
ਪੈਸਾ' ਸੰਗਤਾਂ ਦਾ, ਐਸ਼ ਕਰਨ ਬਾਬੇ , ਵਾਹਵਾ ਬਾਬਿਆਂ ਰੰਗ ਜ਼ਮਾ ਲਿਆ ਏ ।
ਅਮਰ ਵੇਲ ਵਾਂਗ ਇਹ ਹਨ ਵਧੀ ਜਾਂਦੇ , ਸਿੱਖੀ ਦੇ ਬੂਟੇ ਨੂੰ ਜ਼ਫਾ ਪਾ ਲਿਆ ਏ ।
ਖੁੰਬਾਂ ਵਾਂਗ ਨੇ ਡੇਰੇ ਉਗਾਈ {ਬਣਾਈ} ਜਾਂਦੇ , ਥਾਂ ਥਾਂ ਠੱਗਾਂ ਨੇ ਡੇਰਾ ਬਣਾ ਲਿਆ ਏ ।
ਡੱਫਲੀ ਅਪਣੀ ਹੀ ਅਲੱਗ ਵਜ਼ਾਉਣ ਬਾਬੇ , ਰਾਗ' ਬੇਸੁਰਾ ਸਭ ਨੇ ਅਲਾਅ ਲਿਆ ਏ ।
ਇੱਕ ਲੜੀ 'ਚ ਪੰਥ ਨਾ ਰਹਿਣ ਦਿੱਤਾ , ਸਭ ਨੇ ਆਪਣਾ ਹੀ ਢੰਗ ਅਪਨਾ ਲਿਆ ਏ ।
ਤੇਰੀ ਸੁਨਣੀ ਨਹੀਂ ਅੰਨ੍ਹੇ ਬੋਲਿਆਂ ਗੱਲ "ਸੁਰਿੰਦਰ', ਐਸਾ ਬਾਬਿਆਂ ਨੇ ਮੰਤਰ ਚਲਾ ਲਿਆ ਏ ।
ਇਕ ਅਪੀਲ' ਹੈ ਪੰਥ ਦਰਦੀਆਂ ਨੂੰ , ਕਿਉਂ ਤੁਸਾਂ ਨੇ ਫਰਜ਼ ਭੁਲਾ ਲਿਆ ਏ ।
'ਉਠੋ' ਗਿਆਨ ਦੀ ਹੱਥ ਖੜ੍ਹਗ ਫੜ੍ਹ' ਲਉ , ਪਾਖੰਡੀਆਂ ਕੌਮ ਘੇਰਾ ਪਾ ਲਿਆ ਏ ।
ਸ੍ਰ; ਸੁਰਿੰਦਰ ਸਿੰਘ 'ਖਾਲਸਾ'

ਮਿਉਂਦ ਕਲਾਂ,{ਫਤਿਹਾਬਾਦ}
ਫੋਨ=97287-43287,
094662-66708,

0 comments:
Speak up your mind
Tell us what you're thinking... !