.ਕਰ ਪ੍ਰਨਾਮ ਸ਼ਹੀਦਾਂ ਨੂੰ,ਸ਼ਰਧਾ ਨਾਲ ਸੀਸ ਝੁਕਾਵਾਂ । ਦਿਲੋਂ ਉੱਠੇ ਕੁਝ ਵਲਵਲੇ, ਫਿਰ ਮੈ ਇਉਂ ਖੋਹਲ ਸੁਣਾਵਾਂ ।
ਉਧਮ ਸਿੰਘ ਦੀ ਰੂਹ ਨੂੰ, ਇਕ ਅਰਜ਼ ਪਹੁੰਚਾਵਾਂ ।
ਭਗਤ ਸਿੰਘ ਤੇ ਸੁਖਦੇਵ ਨੂੰ, ਅੱਜ ਵਾਸਤੇ ਪਾਵਾਂ ।
ਚੰਦਰ ਸ਼ੇਖਰ ਤੇ ਰਾਜ ਗੁਰੂ ਨੂੰ, ਇਹ ਸੰਦੇਸ਼ ਪਹੁੰਚਾਵਾਂ ।
ਕੀ ਹੋਇਆ ਭਾਰਤ ਦੇਸ਼ ਨੂੰ, ਉਨ੍ਹਾਂ ਨੂੰ ਕੀ ਬਤਾਵਾਂ ।
ਜਿਸਦੇ ਲਈ ਗਲ ਤੁਸਾਂ ਨੇ, ਫਾਂਸੀ ਨੂੰ ਲਾਇਆ ।
ਉਸੇ ਦੇਸ਼ ਦਾ ਲੋਟੂਆਂ, ਕੀ ਹੈ ਹਾਲ ਬਣਾਇਆ ।
ਅੱਜ ਥਾਂ ਥਾਂ ਸਾਂਡਰਸ ਡਾਇਰਾਂ, ਆਤੰਕ ਮਚਾਇਆ ।
ਨੌਜਵਾਨ ਸਾਡੀ ਕੌਮ ਦਾ, ਜਿਨ੍ਹਾ ਮਾਰ ਮੁਕਾਇਆ ।
ਗੋਰੇ ਭਜਾਏ ਸਨ ਤੁਸਾਂ ਨੇ, ੲੈਥੇ ਕਾਲੇ ਬਹਿ ਗਏ ।
ਲੁਟੇਰੇ ਸਨ ਉਹ ਬਾਹਰ ਦੇ, ਇਹ ਘਰ ਨੂੰ ਹੀ ਪੈ ਗਏ ।
ਸੋਨ ਚਿੜੀ ਲੋਕ ਆਖਦੇ, ਇਨ੍ਹਾਂ ਕੰਗਾਲ ਬਣਾਇਆ ।
ਦੁਨੀਆ ਦਾ ਗਹਿਣਾ ਦੇਸ਼ ਸੀ, ਇਨ੍ਹਾਂ ਗਹਿਣੇ ਪਾਇਆ ।
ਮੌਕਾ ਪ੍ਰਸਤ ਇਸ ਦੇਸ਼ ਦਾ, ਹਰ ਲੀਡਰ (ਬੰਦਾ) ਹੋਇਆ ।
ਸਵੈਮਾਨ ਸਾਡੇ ਦੇਸ਼ ਦਾ, ਪਤਾ ਨਹੀ ਕਿਥੇ ਖੋਇਆ । ਕੌਮੀ ਅੰਦੋਲਣਾਂ ਵਿੱਚ ਸਦਾ, ਜਿਨ੍ਹਾਂ ਪਿੱਠ ਦਿਖਾਈ ।
ਅੱਜ ਹੋ ਗਏ ਮੋਹਰੀ ਦੇਸ਼ ਦੇ, ਜਾਣ ਦੋਂਹ ਹੱਥੀਂ ਖਾਈ ।
ਤੁਸਾਂ ਨੇ ਹੱਕ ਬਰਾਬਰੀ, ਸੋਚੇ ਸੀ ਸਭ ਨੂੰ ।
ਇਹ ਦਿੰਦੇ ਪੁੱਤ ਭਤੀਜਿਆਂ, ਤੇ ਭੁੱਲ ਗਏ ਜਗ ਨੂੰ ।
ਫਿਰਕਾ ਵਾਦ ਤੇ ਨਫਰਤ ਦੀ, ਹੈ ਇਨ੍ਹਾਂ ਅੱਗ ਲਾਈ ।
ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ, ਸਭ ਜਾਣ ਜਲਾਈ ।
ਐ ‘ਸੁਰਿੰਦਰ’ ਘੁਟਾਲਿਆਂ ਦੇਸ਼ ਵਿੱਚ, ਹੈ ਅਤੰਕ ਮਚਾਇਆ ।
ਖਾ ਗਏ ਰਾਖੇ ਖੇਤ ਨੂੰ, ਭੋਰਾ ਤਰਸ ਨਾ ਆਇਆ ।
ਹੈ ਤਰਲਾ ਸ਼ਹੀਦੋ ਦੇਸ਼ ਦਿਉ, ਇਕ ਫੇਰਾ ਪਾਉ ॥
ਡੁਬਦਾ ਬੇੜਾ ਦੇਸ਼ ਦਾ, ਇਸਨੂੰ ਆਣ ਬਚਾਉ ॥

ਸ੍ਰ; ਸੁਰਿੰਦਰ ਸਿੰਘ "ਖਾਲਸਾ"
ਮਿਉਂਦ ਕਲਾਂ,{ਫਤਿਹਾਬਾਦ} ਮੋਬਾਈਲ=97287 43287,
94662 66708,

0 comments:
Speak up your mind
Tell us what you're thinking... !