Headlines News :
Home » » ਗੀਤ - ਸੋਹਣ ਸਿੰਘ ਸੋਨੀ

ਗੀਤ - ਸੋਹਣ ਸਿੰਘ ਸੋਨੀ

Written By Unknown on Wednesday, 16 October 2013 | 06:49

ਹੱਥ ਰੱਖ ਕੇ ‘ਕੁਰਾਨ’ ਨੀ ਤੂੰ ਕੀਤੀ ਸੀ ਜ਼ੁਬਾਨ
ਕਦੇ ਵਿਛੜੇ ਜੇ ਆਪਾਂ ’ਕੱਠੇ ਨਿਕਲੇ ਪ੍ਰਾਣ
ਅਰਮਾਨ ਦਿਲਾਂ ਵਿਚ ਭੁਰਗੇ ਨੇ
ਸਾਡੇ ਸੱਜਣ ਲਾਰਾ ਲਾ ਕੇ ਤੁਰਗੇ ਨੇ
ਸਾਡੇ ਸੱਜਣ ਲਾਰਾ...

ਅਸੀਂ ਸੀ ਗ਼ਰੀਬ, ਉਹ ਮਹਿਲਾਂ ਦੀ ਸੀ ਰਾਣੀ
ਰਾਸ ਨਾ ਆਈ ਸਾਡੀ ਲੋਕਾਂ ਨੂੰ ਕਹਾਣੀ
ਸਾਡਾ ਚੱਲਿਆ ਨਾ ਜ਼ੋਰ, ਉਹ ਹੋਗੇ ਹੁਣ ਹੋਰ
ਨਾਤੇ ਵੱਡਿਆਂ ਘਰਾਂ ਨਾਲ ਜੁੜਗੇ ਨੇ
ਸਾਡੇ ਸੱਜਣ ਲਾਰਾ...

ਓਹਦੇ ਹਿੱਸੇ ਖੇੜੇ, ਸਾਡੇ ਪੈ ਗੇ ਪੱਲੇ ਰੋਣੇ ਨੀ
ਓਹਦੇ ਦਿੱਤੇ ਫਟ ਸਾਡੇ ਹੰਝਿੂਆਂ ਨੇ ਧੋਣੇ ਨੀ
ਚੜ੍ਹਗੀ ਜਹਾਜ਼, ਸਾਡਾ ਖੋਹ ਲਿਆ ਤੂੰ ਰਾਜ
ਪੰਛੀ ਮੁੜ ਆਲ੍ਹਣਿਆਂ ਵਿਚ ਮੁੜਗੇ ਨੇ
ਸਾਡੇ ਸੱਜਣ ਲਾਰਾ...

ਦਿਲ ਦੀਆਂ ਸੱਧਰਾਂ ਉਜਾੜਾ ਬਣ ਗਈਆਂ ਨੇ
ਯਾਦਾਂ ਹੁਣ ਤੇਰੀਆਂ ਸਹਾਰਾ ਬਣ ਗਈਆਂ ਨੇ
ਰੱਖਿਆ ਤੂੰ ਓਹਲਾ, ‘ਸੋਨੀ’ ਕਰ ਦਿੱਤਾ ਵਿਹਲਾ
ਸਾਡੇ ਚਾਅ ਪਾਣੀਆਂ ਵਿਚ ਖੁਰਗੇ ਨੇ
ਸਾਡੇ ਸੱਜਣ ਲਾਰਾ...

ਸੋਹਣ ਸਿੰਘ ਸੋਨੀ, 
# ਪੀ-39, ਰਾਜਪੁਰਾ ਕਲੋਨੀ,
ਪਟਿਆਲਾ
ਮੋਬਾ: 99156-28853

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template