![]() |
ਰਣਜੀਤ ਕੋਰ
ਤਰਨ ਤਾਰਨ
97802-82816 |
ਤੋਂ ਆਵਾਜ਼ ਆ ਰਹੀ ਸੀ,ਵਧਾਈਆਂ ਸਰਪੰਚਾ ਵਧਾਈਆਂ।
ਤੁਹਾਨੂੰ ਵਧਾਈਆ ਸੱਜਣੋ,ਤੁਸਾਂ ਇਸ ਨਾਚੀਜ਼ ਦਾ ਮੁੱਲ ਪਾ ਦਿੱਤਾ,ਸੱਭ ਪ੍ਰਤਾਪ ਤੁਹਾਡਾ ਹੀ ਹੈ”ਸਰਪੰਚ ਨੇ
ਧੰਨਵਾਦੀ ਲਹਿਜੇ ਚ ਆਖਿਆ।
ਧਰਮਾ-ਸਰਪੰਚ ਜੀ ਸੁਣਿਆ ਆਪਾਂ ਦਾ ਵੋਟਾਂ ਤੇ ਵਾਹਵਾ ਈ ਮਾਲ ਖਰਚ ਹੋ ਗਿਆ।
ਨੰਦੂ-ਯਾਰ ਮਾਲ ਤਾ ਆਉਂਦਾ ਰਹੂਗਾ,ਸਰਪੰਚੀ ਹੱਥੋਂ ਨਿਕਲ ਜਾਂਦੀ ਮੁੜ ਪੰਜ ਸਾਲ......
ਜਿੰਦਾ-ਨਾਲੇ ਅਗਲਾ ਰਾਹ ਵੀ ਤੇ ਬਣ ਗਿਆ ,ਐਮ ਐਲ.ਏ ਦੀ ਸੀਟ ਪੱਕੀ..ਹੋ ਗਈ ,ਲੱਖਾਂ ਲਗੇ ਕਰੋੜਾਂ ਹੋ ਕੇ ਮੁੜ ਆਉਣੇ।
ਮੰਗਲੂ-ਯਾਰਾ ਕੁਰਸੀ ਤੇ ਹੁਣ ਵੀ ਥਾਣੇਦਾਰ ਦੇ ਨਾਲ ਲਗਣੀ, ਬੰਦਾ ਮਾਰ ਦੇ ਸਰਪੰਚ ਕੋਈ ਨੀ ਪੁਛਦਾ ਹੁਣ
ਸਰਪੰਚ ਬਣਨ ਦੇ ਚਾਅ ਵਿੱਚ ਪਾਰਟੀ ਚਲ ਰਹੀ ਸੀ ਤੇ ਬੋਤਲਾ ਤੇ ਬੋਤਲਾ ਖੁਲ੍ਹ ਰਹੀਆ ਸੀ,ਡੁਲ੍ਹ ਰਹੀਆ ਸੀ ਸ਼ਰਾਬ,ਨਸ਼ੇ ਦੇ ਲੋਰ ਵਿੱਚ ਅਮਲੀ,ਸੂਫੀ ਇਕ ਤਾਲ ਨੱਚ ਗਾ ਰਹੇ ਸੀ,ਡੀ. ਜੇ ਕੰਨ ਫਾੜ ਰਿਹਾ ਸੀ,ਦੂਜੇ
ਪਾਸੇ ਅੰਦਰ ਤੀਵੀਆਂ ਬੁੱਕਲ ਵਿੱਚ ਮੂੰਹ ਦੇ ਝੁਰ ਰਹੀਆਂ ਸੀ,” ਬਾਰਾ ਖੇਤਾਂ ਤੇ ਮਿੱਟੀ ਪਾ ਤੀ,ਕਰੋੜਾਂ ਦੀ ਪੈਲੀ ਛਿਆਲੀ ਲੱਖ ਵਿੱਚ ਸੁੱਟ ਕੇ ਸਰਪੰਚੀ ਲੈ ਲੀ,ਆੜਤੀਏ ਦਾ ਖਾਤਾ ਪੀੜੀਆਂ ਤੱਕ ਜਾਊ ਤੇ ਬੈਂਕ ਦਾ
ਕਰਜ਼ਾ ਪਹਿਲਾ ਲਹੂ ਪੀ ਈ ਜਾਂਦਾ,ਜਵਾਨ ਨਿਆਣੇ,ਖਵਰੇ ਕੀ ਬਣੂ?ਸਰਪੰਚ ਦੇ ਘਰ ਦੀਆ ਤੀਵੀਆ ਪਲੇ
ਨਾਲ ਮੂੰਹ,ਅੱਖਾਂ ਪੂੰਝ ਰਹੀਆ ਸਨ।ਸਰਪੰਚ ਤੋਂ ਛੋਟਾ ਭਾਈ ਅੱਡ ਬੈਠਾ ਖੁਦ ਨੂੰ ਕੋਸ ਰਿਹਾ ਸੀ ਮੈਂ ਜਮੀਂਨ
ਕਾਹਨੂੰ ਵਿਕਣ ਦਿੱਤੀ,ਮੈਂ ਕਿਉਂ ਢਿੱਲਾ ਰਿਹਾ?ਵੱਡਾ ਵੀਰ ਚੰਗਾ ਰਹਿ ਗਿਆ,ਆਪਣਾ ਹਿੱਸਾ ਮਹੀਨਾ ਪਹਿਲਾਂ
ਵੰਡਾ ਗਿਆ।
ਬਾਹਰ ਖੂਬ ਜਸ਼ਨ ਮੱਚ ਰਿਹਾ ਸੀ ,ਨੰਦੂ ਆਖਣ ਲਗਾ,ਜੀਤੂ ਮੈਂ ਪੰਝੀ ਹਜਾਰ ਲਿਆ ਕੋਠਾ ਪੱਕਾ ਕਰ ਲੈਣਾ ਹੁਣ ਮੈਂ,ਕੂਝ ਰੋਕੜਾ ਤੇਰੀ ਭਰਜਾਈ ਵੀ ਬਣਾ ਲਿਆ,ਮਹੀਨਾ ਹੋ ਗਿਆ ਮੁਫਤ ਦੀ ਪੀਣ ਡਹੇ ਹਾਂ।
ਜੀਤੂ-ਸਾਡੀ ਬਸਤੀ ਵਿੱਚ ਸਰਪੰਚ ਨੇ ਤੇਈ ਲੱਖ ਰੁਪਈਆ ਵੰਡਿਆ,ਨਿਹਾਲ ਸਿੰਘ ਕੁੱਲ ਛੱਬੀ ਲੱਖ ਲਾ ਕੇ
ਊਣਾ ਹੋ ਕੇ ਬਹਿ ਗਿਆ।ਲੋਕ ਤਾ ਬਹੁਤੇ ਸਿਆਣੇ ਹੋ ਗਏ ਸਾਰੀਆ ਧਿਰਾਂ ਤੋਂ ਮਾਲ ਲਿਆ ਦੋਹਰੀਆਂ ਚੌਹਰੀਆਂ ਰਕਮਾ ਲੁੱਟ ਗਏ।
ਨੰਦੂ-ਅਸਾਂ ਇਹਨਾਂ ਨੂੰ ਕੀ ਲੁਟਣਾ,ਇਹ ਸਾਨੂੰ ਲੁਟਦੇ ਆਏ ਤੇ ਲੁਟੀ ਜਾਣਾ,ਹੁਣ ਸਰਪੰਚ ਗਰਾਟਾ ਖਾ ਕੇ
ਆਪਣਾ ਘਰ ਪੂਰਾ ਕਰੂ ਤੇ ਪਿੰਡ ਦਾ ਕਿਹਨੇ ਕੁਝ ਕਰਨਾ,ਕਈ ਆਏ ਜੇਬਾਂ ਭਰੀਆ ਗਾਂਹ ਗਏ ਤੇ ਆਪਾਂ
ਮੁਫਤ ਦੀ ਬੋਤਲ ਤੇ ਹੀ ਮਰੇ ਰਹੇ।
ਆਪਣੇ ਪਿੰਡ ਬਿਜਲੀ ਹੀ ਚੌਵੀ ਘੰਟੇ ਕਰਾ ਦੇ ਸਰਪੰਚ ਤਾਂ ਵੀ ਵਾਹ ਭਲੀ,ਜੀਤੂ ਹੱਥ ਜੋੜ ਕੇ ਬੋਲਿਆ।
ਇਧਰ ਉਧਰ ਦੀਆ ਗਲਾ ਚਲ ਹੀ ਰਹੀਆ ਸਨ ਕਿ ਹੌਲਦਾਰ ਪੰਡਾਲ ਵਿੱਚ ਧੁਸ ਦੇਣੀ ਆ ਵੜਿਆ,ਪਹਿਲਾਂ
ਉਸ ਗਲਾਸੀ ਚਾੜ੍ਹੀ ਤੇ ਫਿਰ ਸਰਪੰਚ ਨੂੰ ਮੁਖਾਤਿਬ ਹੋਇਆ,” ਸਰਪੰਚ ਜੀ ਥਾਣੇਦਾਰ ਯਾਦ ਫਰਮਾਇਐ-
ਸਰਪੰਚ-ਹੌਲਦਾਰਾ ਥਾਣੇਦਾਰ ਹੁਰੀ ਸਗੋਂ ਇਥੇ ਆ ਜਾਂਦੇ,ਕੌੜਾ,ਮਿੱਠਾ ਵੀ ਹੋ ਜਾਂਦਾ-ਚਲ ਫਿਰ ਮੈਂ ਆਉਨੈ..
ਧਰਮਾਂ ਤੇ ਜੀਤੂ ਘੁਸਰ ਫੁਸਰ ਕਰਨ ਲਗੇ,ਲੈ ਥਾਣੇਦਾਰ ਆਪਣਾ ਮੁੱਲ ਵੱਟਣ ਲਗਾ-ਯਾਰਾ ਥਾਣੇਦਾਰ ਨੇ ਮਦਾਤ ਵੀ ਚੋਖੀ ਕੀਤੀ,ਕਾਲੂ ਦੇ ਵਾਰਸਾ ਨੂੰ ਥਾੲੈ ਬਠਾ ਤਾ ਨਹੀਂ ਤੇ ਸਰਪੰਚ ਦੇ ਸਿਰ ਖੁਨ ਮੜ੍ਹਿਆ ਜਾਣਾ ਸੀ,ਕਾਲੂ ਤੇ ਪਹਿਲਾ ਈ ਮਰਿਆ ਵਰਗਾ ਸੀ ਮੁਫਤ ਦੀ ਪੀ ਪੀ ਫਿੱਟ ਗਿਆ ਤੇ ਲੱਖੇ ਵਲ ਬੰਦੂਕ ਤਾਣ ਲੀ
ਆ ਤਾ ਵੇਲੇ ਸਿਰ ਨਿੰਦਰ ਵਿੱਚ ਆ ਗਿਆ ਨਹੀਂ ਤੇ ਆਨਾੜੀ ਦਾ ਕੀ....ਲੱਖੈ ਦੀ ਜਾ ਜਾਂਦੀ ਹੋ ਜਾਣੀ ਸੀ।
ਕਾਲੂ ਤੇ ਆਪਣੀ ਆਈ ਮਰ ਗਿਆ....ਚਲੋ ਜੋ ਵਾਹਿਗੁਰੂ ਨੂੰ ਭਾਵੇ..ਧਰਮੇ ਗਲ ਮੁਕਾਈ।
ਭਰਾਵਾ,ਆਪਣਾ ਤੇ ਵਾਹਵਾ ਸਰ ਗਿਆ,ਲਿਬੜੀ ਭਾਡੀ ਮੈਂ ਚੁੰਨੀ ਚੜ੍ਹਾ ਕੇ ਕੁੜੀ ਤੋਰ ਦਿੱਤੀ,ਇਹਨਾ ਮੇਲਿਆ
ਗੇਲਿਆ ਚ ਜਿਹੜੈ ਦਸ ਪ੍ਰਾਹੁਣੇ ਆਏ,ਮੁਫਤੋ ਮੁਫਤੀ ਸਰ ਗਿਆਂ,ਧੀਰਜ ਨੇ ਖੂਸ਼ੀ ਦੇ ਰੌਅ ਚ ਸੱਚ ਉਗਲ ਦਿੱਤਾ।ਲਾਗੇ ਖੜਾ ਸਰਪੰਚ ਦਾ ਜਵਾਈ ਸੱਭ ਸੁਣ ਰਿਹਾ ਸੀ,ਉਸ ਦੇ ਪੈਰੋਂ ਹੇਠੋਂ ਜਮੀਨ ਖਿਸਕਦੀ ਲਗੀ,ਉਸ
ਆਪਣੇ ਮਨ ਨਾਲ ਵਿਚਾਰ ਕੀਤੀ,ਕੀ ਇਹ ਉਹੀ ਲੋਕ ਨੇ ਜਿਹਨਾਂ ਨੂੰ ਅਸੀ ਭੋਲੇ ਤੇ ਭੁਲੱਕੜ ਸਮਝਦੇ ਹਾਂ।
ਇਹ ਤਾਂ ਚਲਚਿੱ ਤਰ ਨਿਕਲੇ।ਉਹਦੇ ਸਾਹਮਣੇ ਲੋਕ ਕਹਿ ਰਹੇ ਸਨ,ਸਾਡੇ ਪਿੰਡ ਤਾਂ ਪੰਚਾਇਤੀ ਜਮੀਨ ਵੀ ਨਹੀਂ,ਸਰਕਾਰ ਦਾ ਖਜਾਨਾ ਖਾਲੀ,ਗਰਾਟ ਵੀ ਨੀ ਮਿਲਣੀ,ਸਰਪੰਚ ਦਾ ਤਾ ਖਾਨਾਂ ਖਰਾਬ ਹੋ ਗਿਆ।ਕੋਈ
ਦੂਜਾ ਬੋਲਿਆ,ਖਾਨਾ ਕਾਹਦਾ ਖਰਾਬ,ਦੋ ਨੰਬਰ ਤਾਂ ਪੂਰਾ ਆਬਾਦ,ਉਤੋਂ ਵੱਡੀਆਂ ਚੋਣਾਂ ਨੇੜੈ ਆਈਆਂ,ਸੱਭ
ਵਾਰੇ ਨਿਆਰੇ ਹੋ ਜਾਣੇ”।
ਪੁੜੀਆਂ ਤਾਂ ਵਿਕਦੀਆਂ ਰਹਿਣੀਆਂ।ਦੋ ਨੰਬਰ,ਦੱਸ ਨੰਬਰ ਜਿੰਦਾਬਾਦ,ਤੇ ਸਰਪੰਚ
ਵੀ ਬੱਲੇ,ਬੱਲੇ।ਸਰਪੰਚ ਦਾ ਫੋਜੀ ਜਵਾਈ ਜਿਹੜਾ ਵਧਾਈ ਦੇਣ ਚੇਚਾ ਆਇਆ ਸੀ ਮੂੰਹ ਚ ਉਂਗਲੀ ਪਾ
ਓਹਲੇ,ਓਹਲੇ ਖਿਸਕ ਗਿਆ।ਉਸਦੇ ਕੰਨਾ ਵਿੱਚ ਅਜੇ ਵੀ ਗੂੰਜ ਆ ਰਹੀ ਸੀ,ਵਧਾਇਓ. ਸਰਪੰਚ ਜੀ.....
ਮਖਿਆ,ਵਧਾਈਆ ਸਰਪੰਚ ਜੀ।ਐਰਕਾਂ ਆਪਣੀਆਂ ਤੇ ਮੌਜਾਂ ਲਗੀਆਂ,ਨਾਂ ਵਾਢੀਆਂ ਕਰ ਧੁੱਪੇ ਸੜਨਾਂ ਪਿਆ ।


0 comments:
Speak up your mind
Tell us what you're thinking... !