Headlines News :
Home » » ਵੈਸ਼ਣੂ - ਰਮੇਸ਼ ਸੇਠੀ ਬਾਦਲ

ਵੈਸ਼ਣੂ - ਰਮੇਸ਼ ਸੇਠੀ ਬਾਦਲ

Written By Unknown on Thursday, 24 October 2013 | 06:17

        ਉਹ ਕਲ੍ਹ ਦਾ ਸੁਹਰੇ ਘਰ ਆਇਆ ਹੋਇਆ ਸੀ। ਇਕੱਲਾ ਇਕੱਲਾ ਜਵਾਈ ਸੀ ਉਹ ਉਸ ਘਰ ਦਾ।ਚਾਰ ਸਾਲੇ ਸਨ ਉਸਦੇ ਤੇ ਸਾਲੀ ਕੋਈ ਨਹੀ ਸੀ। ਸੋ ਸੇਵਾ ਸੰਭਾਲ ਤੇ  ਰੋਟੀ ਪਾਣੀ ਖਵਾਉਣ ਦਾ ਜੁੰਮਾਂ ਸਾਲਿਆਂ ਦੇ ਸਿਰ ਤੇ ਹੀ ਸੀ। ਉਸ ਨੂੰ ਰੋਟੀ ਖਵਾਉਣ ਵੇਲੇ ਚਾਰੇ ਸਾਲੇ ਪੂਰੀ ਭੱਜ ਨੱਠ ਕਰਦੇ। ਪਰ ਨਾਲ ਕੋਈ ਨਾ ਬੈਠਦਾ ਰੋਟੀ ਖਾਣ। ਚਾਰੇ ਇੱਕ ਦੂਜੇ ਨੂੰ ਨਾਲ ਬੈਠਣ ਲਈ ਜੋਰ ਲਾਉਂਦੇ ਰਹਿੰਦੇ।ਤੇ ਉਹ ਇਕੱਲਾ ਹੀ ਰੋਟੀ ਖਾ ਲੈਂਦਾ। ਪਰ ਇਸਨੂੰ ਉਹ  ਆਪਣੀ ਹੱਤਕ ਜਿਹੀ ਸਮਝਦਾ। ਉਹ ਚੁੱਪ ਰਿਹਾ।ਸਾਲੇ ਦੇ ਵਿਆਹ ਤੇ ਆਏ ਨੂੰ ਉਸ ਦਾ ਹੁਣ ਤੀਜਾ ਡੰਗ ਸੀ।
‘‘ਇਹ ਮੇਰੇ ਨਾਲ ਰੋਟੀ ਖਾਣ ਤੋਂ ਇੰਨਾ ਟਾਲਾ ਕਿਉਂ ਵੱਟਦੇ ਹਨ?” ਉਸ ਨੇ ਆਪਣੀ ਘਰਆਲੀ ਨੂੰ ਪ੍‍ੋਛਿਆ।ਪਹਿਲਾਂ ਤਾਂ ਉਹ ਚੁੱਪ ਰਹੀ।ਛਾ ਫਿਰ ਉਹ ਬੋਲੀ।  ‘‘ਨਾ ਤੁਸੀ ਸ਼ਰਾਬ ਪੀਂਦੇ ਹੋ ਤੇ ਨਾ ਹੀ ਕੋਈ ਮਾਸ ਅੰਡਾ ਖਾਂਦੇ ਹੋ। ਉਹਨਾਂ ਦੇ ਇਹ ਸੌਂਕ ਹਨ। ਤੁਹਾਡੇ ਨਾਲ ਰੋਟੀ ਖਾ ਕੇ ਉਹ ਇਹਨਾਂ ਖਾਣਿਆਂ ਤੋ ਵਾਂਝੇ ਰਹਿ ਜਾਂਦੇ ਹਨ ਇਸ ਲਈ ਹੀ ਉਹ ਤੁਹਾਡੇ ਨਾਲ ਰੋਟੀ ਖਾਣ ਤੋਂ ਪਾਸਾ ਵੱਟਦੇ ਹਨ।” ‘‘ਅੱਛਾ ਇਹ ਗੱਲ ਹੈ।” ਤੇ ਹੁਣ ਉਹ ਦੁਚਿੱਤੀ  ਵਿੱਚ ਸੀ ਕਿ ਵੈਸ਼ਣੂ  ਉਹ ਹੈ ਜਾਂ ਉਸ ਦੇ ਸਾਲੇ।




ਰਮੇਸ਼ ਸੇਠੀ ਬਾਦਲ
ਮੋ  98 766 27 233

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template