ਗ਼ਰੀਬ ਦੀ ਧੀ
ਧੀ ਨਹੀਂ ਹੁੰਦੀ।
ਉਹ
ਜਿਗਰ ਦਾ
ਟੋਟਾ ਵੀ ਨਹੀਂ ਹੁੰਦੀ।
ਉਹ ਤਾਂ ਸਿਰਫ਼
ਹੱਡ-ਮਾਸ ਦਾ
ਟੁਕੜਾ ਹੁੰਦੀ ਹੈ।
ਸਾਬਤ ਸਬੂਤ ਪਿੰਜਰ।
ਉਸ ਦੀ ਕੋਈ
ਪਹਿਚਾਣ ਨਹੀਂ ਹੁੰਦੀ
ਉਸ ਦੀ ਕੋਈ
ਇੱਜ਼ਤ ਵੀ ਨਹੀਂ ਹੁੰਦੀ।
ਤੇ ਉਸ ਨੂੰ
ਇੱਜ਼ਤ ਨਾਲ
ਭਾਅ ਵੀ ਨਹੀਂ ਹੁੰਦਾ।
ਇੱਜ਼ਤ ਤਾਂ ਕਾਕਿਆਂ ਦੀ ਹੁੰਦੀ ਐ
ਫਾਕਿਆਂ ਦੀ ਨਹੀਂ।
ਲੁੱਟਣ ਵਾਲਿਆਂ ਦੀ ਹੁੰਦੀ ਐ
ਲੁਟਾਉਣ ਵਾਲਿਆਂ ਦੀ ਕਾਹਦੀ ਇੱਜ਼ਤ?
ਉਹਨਾਂ ਦਾ ਤਾਂ ਢਿੱਡ ਹੁੰਦਾ ਏ
ਜਾਂ ਢਿੱਡੋਂ ਜੰਮੇ।
ਗ਼ਰੀਬ ਦੀ ਧੀ
ਧੀ ਨਹੀਂ ਹੁੰਦੀ
ਜਿਗਰ ਦਾ ਟੋਟਾ ਵੀ ਨਹੀਂ ਹੁੰਦੀ
ਪੱਥਰ ਹੁੰਦੀ ਐ
ਤੇ ਪੱਥਰਾਂ ਨੂੰ
ਕੋਈ ਵੀ ਠੇਡਾ ਮਾਰ ਕੇ
ਲੰਘ ਜਾਣ ਦਾ ਹੀਆ ਕਰ ਸਕਦਾ ਹੈ।
ਧੀ ਨਹੀਂ ਹੁੰਦੀ।
ਉਹ
ਜਿਗਰ ਦਾ
ਟੋਟਾ ਵੀ ਨਹੀਂ ਹੁੰਦੀ।
ਉਹ ਤਾਂ ਸਿਰਫ਼
ਹੱਡ-ਮਾਸ ਦਾ
ਟੁਕੜਾ ਹੁੰਦੀ ਹੈ।
ਸਾਬਤ ਸਬੂਤ ਪਿੰਜਰ।
ਉਸ ਦੀ ਕੋਈ
ਪਹਿਚਾਣ ਨਹੀਂ ਹੁੰਦੀ
ਉਸ ਦੀ ਕੋਈ
ਇੱਜ਼ਤ ਵੀ ਨਹੀਂ ਹੁੰਦੀ।
ਤੇ ਉਸ ਨੂੰ
ਇੱਜ਼ਤ ਨਾਲ
ਭਾਅ ਵੀ ਨਹੀਂ ਹੁੰਦਾ।
ਇੱਜ਼ਤ ਤਾਂ ਕਾਕਿਆਂ ਦੀ ਹੁੰਦੀ ਐ
ਫਾਕਿਆਂ ਦੀ ਨਹੀਂ।
ਲੁੱਟਣ ਵਾਲਿਆਂ ਦੀ ਹੁੰਦੀ ਐ
ਲੁਟਾਉਣ ਵਾਲਿਆਂ ਦੀ ਕਾਹਦੀ ਇੱਜ਼ਤ?
ਉਹਨਾਂ ਦਾ ਤਾਂ ਢਿੱਡ ਹੁੰਦਾ ਏਜਾਂ ਢਿੱਡੋਂ ਜੰਮੇ।
ਗ਼ਰੀਬ ਦੀ ਧੀ
ਧੀ ਨਹੀਂ ਹੁੰਦੀ
ਜਿਗਰ ਦਾ ਟੋਟਾ ਵੀ ਨਹੀਂ ਹੁੰਦੀ
ਪੱਥਰ ਹੁੰਦੀ ਐ
ਤੇ ਪੱਥਰਾਂ ਨੂੰ
ਕੋਈ ਵੀ ਠੇਡਾ ਮਾਰ ਕੇ
ਲੰਘ ਜਾਣ ਦਾ ਹੀਆ ਕਰ ਸਕਦਾ ਹੈ।
ਸੁਰਜੀਤ ਗੱਗ

0 comments:
Speak up your mind
Tell us what you're thinking... !