Headlines News :
Home » » ਗ਼ਜ਼ਲ - ਅਮਰ 'ਸੂਫ਼ੀ'

ਗ਼ਜ਼ਲ - ਅਮਰ 'ਸੂਫ਼ੀ'

Written By Unknown on Thursday, 24 October 2013 | 05:56

ਸੱਜਣ. ਨਾਲ. ਬਿਤਾਈਆਂ, ਰਾਤਾਂ. ਚਾਨਣੀਆਂ..
ਕਿੱਦਾਂ ..ਜਾਣ ..ਭੁਲਾਈਆਂ, ਰਾਤਾਂ .ਚਾਨਣੀਆਂ..

ਚੰਨ.. ਚਿਹਰੇ.. 'ਤੇ.. ਤਿੱਤਰ-ਖੰਭੀ ..ਚੁੰਨੀ. ਹੈ,
ਪਰਦੇ. 'ਚੋਂ ..ਮੁਸਕਾਈਆਂ, .ਰਾਤਾਂ ਚਾਨਣੀਆਂ..

ਤੂੰ .ਕੀ .ਜਾਣੇ, .ਐ .ਦਿਲਦਾਰਾ ! .ਬਾਝ. ਤਿਰੇ,
ਬਿਰਹਣ .ਕਿੰਝ .ਲੰਘਾਈਆਂ,.ਰਾਤਾਂ ਚਾਨਣੀਆਂ..

ਤਿੜ .ਤਿੜ. ਕਰ .ਕੇ .ਟੁੱਟੇ .ਤਾਰੇ ਅੰਬਰ 'ਚੋਂ,
ਨੇਰ੍ਹ.. ਮਚਾਵਣ.. ਆਈਆਂ, ਰਾਤਾਂ. ਚਾਨਣੀਆਂ..

ਸਾਡੇ ..ਵਿਹੜੇ .ਕਾਤਰ .ਵੀ .ਨਾ .ਚਾਨਣ .ਦੀ,
ਹੋਰ. ਘਰੀਂ .ਮੁਸਕਾਈਆਂ, .ਰਾਤਾਂ. ਚਾਨਣੀਆਂ..

ਰੀਝਾਂ. ਤੇ... ਚਾਵਾਂ ..ਜਦ ..ਲੁੱਡੀ ..ਪਾਈ .ਸੀ,
ਨੱਚਣ. ਦੂਣ ..ਸਵਾਈਆਂ, .ਰਾਤਾਂ .ਚਾਨਣੀਆਂ..

ਹੜ੍ਹ ..ਦੇ.. ਪਾਣੀ.. ਵਰਗੀ.. ਜੋਬਨ .ਰੁੱਤੇ .ਵੀ,
ਤਿਰਹਾਈਆਂ. ਤਿਰਹਾਈਆਂ, ਰਾਤਾਂ ਚਾਨਣੀਆਂ..

ਚਾਨਣ,. ਠੰਢਕ,. ਖੁਸ਼ਬੂ, ਹਸਰਤ, ਲੱਜ਼ਤ ਸੀ,
ਫਿਰ ਕਿਉਂ ਨਾ. ਮੁਸਕਾਈਆਂ,ਰਾਤਾਂ ਚਾਨਣੀਆਂ..

ਰੋਸੇ. ਕਰ .ਕੇ,. ਹਉਕੇ.. ਭਰ .ਭਰ. ਕੇ. ਯਾਰਾ,
ਗਫ਼ਲਤ .ਵਿੱਚ. ਲੰਘਾਈਆਂ,.ਰਾਤਾਂ ਚਾਨਣੀਆਂ..

ਸ਼ਾਮ .ਢਲੀ. ਜਦ .ਮਾਹੀ. ਘਰ ਨੂੰ ਧਾਇਆ ਤਾਂ,
ਖੁਸ਼ .ਹੋ .ਦੇਣ .ਵਧਾਈਆਂ, .ਰਾਤਾਂ. ਚਾਨਣੀਆਂ..

'ਸੂਫ਼ੀ' ..ਤੇਰੇ. ..ਲੇਖੀਂ. .ਮੁੱਠ ..ਕੁ ..ਤਾਰੇ.. ਸੀ,
ਮੁੜ. ਨਾ. ਮੁੜ. ਕੇ ਆਈਆਂ, ਰਾਤਾਂ ਚਾਨਣੀਆਂ..

 ਅਮਰ 'ਸੂਫ਼ੀ'
98555 43660
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template