Headlines News :
Home » » ਬਦਲਦਾ ਮੌਸਮ - ਮਹਿੰਦਰ ਦੀਪ ਗਰੇਵਾਲ

ਬਦਲਦਾ ਮੌਸਮ - ਮਹਿੰਦਰ ਦੀਪ ਗਰੇਵਾਲ

Written By Unknown on Thursday, 24 October 2013 | 05:45

ਮੈਂ ਬਦਲਦਾ ਮੌਸਮ ਚਾਹਿਆ ਸੀ
 ਗਰਮੀ ਤੋਂ ਸਰਦੀ
 ਸਰਦੀ ਤੋਂ ਨਿਘੀ ਗਰਮੀ ਦਾ
 ਪਤਝੜ ਤੋਂ ਬਹਾਰ ਦਾ
 ਸਾਉਣ ਦੀ ਮਿੱਠੀ ਫੁਹਾਰ ਦਾ
ਮੁਹੱਬਤ ਨਾਲ ਲਰਜ਼ਦੀ ਨੁਹਾਰ ਦਾ
 ਸਰਦੀ ;ਚ ਨਿਘ੍ਘੀ ਧੁਪ ਦਾ
 ਸ਼ਾਂਤ ਪਾਣੀਆਂ 'ਚ ਕਿਸ਼ਤੀ ਤਾਰਨ ਦਾ
 ਇਹ ਕਦੋਂ ਚਾਹਿਆ ਮੈਂ
 ਕਦੇ ਸਿਰ ਤੇ ਗੜੇਮਾਰੀ ਦੇ ਪੱਥਰ ਮਾਰੇਂ
 ਕਦੀ ਭਿਅੰਕਰ ਤੂਫ਼ਾਨ ਨਾਲ
 ਸਿਰਾਂ ਦੀ ਛਤ ਖੋਹ ਲਵੇਂ
 ਖੋਹ ਲਵੇਂ ਕਿਸਾਨਾਂ ਤੋੰ ਫ੍ਸਲ
 ਕਿਰਤੀਆਂ ਤੋਂ ਉਹਨਾਂ ਦੀ ਕਿਰਤ
 ਉਹਨਾਂ ਦੀ ਰੋਟੀ ਰੋਜ਼ੀ
 ਖੋਹ ਲਾਵੇਂ ਕਿਸੇ ਤੋਂ ਕੋਯੀ ਆਪਣਾ
 ਹਾਸੇ ਦੀ ਥਾਂ ਪਾ ਦੇਵੇਂ ਪੱਲੇ ਰੋਣ
 ਮੈਂ ਕਦੋਂ ਚਾਹਿਆ ਸੀ 'ਜੇਹਾ ਮੌਸਮ
 ਐ ਮੇਰੀ ਕੁਦਰਤ ,ਐ ਮੇਰੇ ਕਾਦਰ

ਮਹਿੰਦਰ ਦੀਪ ਗਰੇਵਾਲ
Brampton,Ontario
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template