ਦਿੱਲੀ ਵਿੱਚ ਯੰਤਰ-ਮੰਤਰ ’ਤੇ ਬੈਨਰ, ਤੱਖਤੀਆਂ ਹੱਥਾਂ ਵਿੱਚ ਫੜੀਂ ਉੱਚੀ-ਉੱਚੀ ਲੋਕ ਨਾਅਰੇ ਮਾਰ ਰਹੇ ਸਨ।‘ਬਲਾਤਕਾਰੀਆਂ ਨੂੰ ਗ੍ਰਿਫ਼ਤਾਰ ਕਰੋ’, ਫਾਂਸੀ ਦੀ ਸਜ਼ਾ ਦਿਉ।, ‘ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ’ ਕੇਂਦਰ ਸਰਕਾਰ ਮੁਰਦਾਬਾਦ
ਕੁਝ ਮਹੀਨੇ ਬਾਅਦ ਉਹਨਾਂ ਵਿੱਚੋਂ ਬਹੁਤੇ ਲੋਕ ਅੱਜ ਫਿਰ ਜੰਤਰ ਮੰਤਰ ਤੇ ਇਕੱਠੇ ਹੋਏ। ਹੱਥਾਂ ਵਿੱਚ ਤੱਖਤੀਆਂ ਅਤੇ ਬੈਨਰ ਫੜੀ ਆਕਾਸ਼ ਗੁੰਜਾਉ ਨਾਅਰੇ ਲਾ ਰਹੇ ਸਨ।
‘‘ਕੇਂਦਰ ਸਰਕਾਰ ਮੁਰਦਾਬਾਦ, ‘ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ’
ਰਿਹਾਅ ਕਰੋ ...... ਰਿਹਾਅ ਕਰੋ, ਗੁਰੂ ਜੀ ਨੂੰ ਰਿਹਾਅ ਕਰੋ। ਕਿਉਂਕਿ ਅੱਜ ਉਹਨਾਂ ਦੇ ਧਾਰਮਿਕ ਗੁਰੂ ‘‘ਬਾਪੂ’’ ਨੂੰ ਬਲਾਤਕਾਰ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।
ਸਾਇੰਸ ਮਾਸਟਰ
ਸਰਕਾਰੀ ਮਿਡਲ ਸਕੂਲ, ਭਰਥਲਾ,
ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ
ਮੋਬਾ: 8427500911


0 comments:
Speak up your mind
Tell us what you're thinking... !