ਵਸਲ ਦੀ ਲੰਮੀ ਰਾਤ ਨਾ ਮੁੱਕਦੀ,
ਹੰਝੂਆਂ ਦੀ ਬਰਸਾਤ ਨਾ ਰੁੱਕਦੀ।
ਦਿਲ ਦੇ ਬੂਹੇ ਢੋ ਬੈਠਾਂ ਜਦ,
ਯਾਦ ਤੇਰੀ ਝੱਟ ਵਿਹੜੇ ਢੁੱਕਦੀ।
ਆ ਜਾ ਕਿਧਰੋਂ ਸਾਵਣ ਬਣਕੇ,
ਔੜਾਂ ਮਾਰੀ ਜਾਵਾਂ ਸੁੱਕਦੀ।
ਦਿਲ ਦੇ ਜਖ਼ਮ ’ਤੇ ਮਰਹਮ ਲਾ ਜਾ,
ਦੁਨੀਆਂ ਤਾਂ ਬਸ ਲੂਣ ਹੀ ਭੁੱਕਦੀ।
ਯਾਦਾਂ ਵਿੱਚ ਗੁਆਚਾਂ ਜਦ ਵੀ,
ਲੜ੍ਹ ਚੁੰਨੀ ਦਾ ਮੂੰਹ ਵਿੱਚ ਟੁੱਕਦੀ।
ਖਾਲੀ ਮੁੜੀ ਆਂ ਪੀਰ ਦੇ ਦਰ ਤੋਂ,
ਹੁਣ ਨਾ ਮੈਂ ਕਿਸੇ ਦਰ ’ਤੇ ਝੁੱਕਦੀ।
ਝੁੱਕਦੀ ਆਂ ਬਸ ਤੇਰੇ ਦਰ ’ਤੇ,
‘ਮੇਘ’ ਆਖਰ ਨੂੰ ਗੱਲ ਏਥੇ ਮੁੱਕਦੀ।

ਹੰਝੂਆਂ ਦੀ ਬਰਸਾਤ ਨਾ ਰੁੱਕਦੀ।
ਦਿਲ ਦੇ ਬੂਹੇ ਢੋ ਬੈਠਾਂ ਜਦ,
ਯਾਦ ਤੇਰੀ ਝੱਟ ਵਿਹੜੇ ਢੁੱਕਦੀ।
ਆ ਜਾ ਕਿਧਰੋਂ ਸਾਵਣ ਬਣਕੇ,
ਔੜਾਂ ਮਾਰੀ ਜਾਵਾਂ ਸੁੱਕਦੀ।
ਦਿਲ ਦੇ ਜਖ਼ਮ ’ਤੇ ਮਰਹਮ ਲਾ ਜਾ,
ਦੁਨੀਆਂ ਤਾਂ ਬਸ ਲੂਣ ਹੀ ਭੁੱਕਦੀ।
ਯਾਦਾਂ ਵਿੱਚ ਗੁਆਚਾਂ ਜਦ ਵੀ,
ਲੜ੍ਹ ਚੁੰਨੀ ਦਾ ਮੂੰਹ ਵਿੱਚ ਟੁੱਕਦੀ।
ਖਾਲੀ ਮੁੜੀ ਆਂ ਪੀਰ ਦੇ ਦਰ ਤੋਂ,
ਹੁਣ ਨਾ ਮੈਂ ਕਿਸੇ ਦਰ ’ਤੇ ਝੁੱਕਦੀ।
ਝੁੱਕਦੀ ਆਂ ਬਸ ਤੇਰੇ ਦਰ ’ਤੇ,
‘ਮੇਘ’ ਆਖਰ ਨੂੰ ਗੱਲ ਏਥੇ ਮੁੱਕਦੀ।

ਮੇਘਦਾਸ ‘ਜਾਵੰਦਾ’
ਸਰਕਾਰੀ ਮਿਡਲ ਸਕੂਲ ਭਰਥਲਾ
ਸਮਰਾਲਾ (ਲੁਧਿਆਣਾ)
84275-00911

0 comments:
Speak up your mind
Tell us what you're thinking... !