ਸੱਚ ਨੂੰ ਸਦਾ ਲੁਕਾਏ ਪਰਦਾ,
ਝੂਠ ਨੂੰ ਖੂਬ ਫੈਲਾਏ ਪਰਦਾ।
ਇਸਦੇ ਪਿੱਛੇ ਕੀ-ਕੁਝ ਹੁੰਦਾ,
ਖੁਦ ਹੀ ਸਮਝ ਨਾ ਪਾਏ ਪਰਦਾ।
ਸਭ ਪਰਦੇ ਦਾ ਲੈਣ ਸਹਾਰਾ,
ਫੋਕੀ ਟੌਹਰ ਬਣਾਏ ਪਰਦਾ।
ਚੋਰ-ਮੋਰੀਆਂ ਰੱਖਣ ਦੇ ਲਈ,
ਕੰਮ ਬੜਾ ਹੀ ਆਏ ਪਰਦਾ।
ਤਕੜੇ ਦੀ ਇਹ ਭਰਦਾ ਹਾਮੀ,
ਮਾੜੇ ਨੂੰ ਦਬਕਾਏ ਪਰਦਾ।
ਸੋਹਣੀਆਂ-ਸੋਹਣੀਆਂ ਸ਼ਕਲਾਂ ਰਾਹੀਂ,
ਨੀਅਤਾਂ ਨੂੰ ਚਮਕਾਏ ਪਰਦਾ।
‘ਗੋਗੀ’ ਉਦੋਂ ਖੁੱਲ ਜਾਂਦੀ ਪੋਲ,
ਜਦ ਕਿਧਰੇ ਉੱਠ ਜਾਏ ਪਰਦਾ।
ਝੂਠ ਨੂੰ ਖੂਬ ਫੈਲਾਏ ਪਰਦਾ।
ਇਸਦੇ ਪਿੱਛੇ ਕੀ-ਕੁਝ ਹੁੰਦਾ,
ਖੁਦ ਹੀ ਸਮਝ ਨਾ ਪਾਏ ਪਰਦਾ।
ਸਭ ਪਰਦੇ ਦਾ ਲੈਣ ਸਹਾਰਾ,
ਫੋਕੀ ਟੌਹਰ ਬਣਾਏ ਪਰਦਾ।
ਚੋਰ-ਮੋਰੀਆਂ ਰੱਖਣ ਦੇ ਲਈ,
ਕੰਮ ਬੜਾ ਹੀ ਆਏ ਪਰਦਾ।
ਤਕੜੇ ਦੀ ਇਹ ਭਰਦਾ ਹਾਮੀ,
ਮਾੜੇ ਨੂੰ ਦਬਕਾਏ ਪਰਦਾ।
ਸੋਹਣੀਆਂ-ਸੋਹਣੀਆਂ ਸ਼ਕਲਾਂ ਰਾਹੀਂ,
ਨੀਅਤਾਂ ਨੂੰ ਚਮਕਾਏ ਪਰਦਾ।
‘ਗੋਗੀ’ ਉਦੋਂ ਖੁੱਲ ਜਾਂਦੀ ਪੋਲ,
ਜਦ ਕਿਧਰੇ ਉੱਠ ਜਾਏ ਪਰਦਾ।
ਗੋਗੀ ਜੀਰਾ
ਸੁਭਾਸ਼ ਕਲੋਨੀ ,
ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240


0 comments:
Speak up your mind
Tell us what you're thinking... !