ਹੁਸਨ ਤੇਰਾ,
ਚਮਕਦਾ ਸੂਰਜ,
ਚਾਨਣ ਵੰਡੇ ,
ਫੜਾਂ ਕਿੰਝ ਚਾਨਣ,
ਇਹ ਹੱਥ ਨਾ ਆਵੇ ।
ਪਿਆਰ ਤੇਰਾ,
ਹਿੰਮਤ ਨੂੰ ਚੁਣੌਤੀ,
ਕਬੂਲ ਮੈਨੂੰ ,
ਜਮਾਨੇ ਦੇ ਸਿਤਮ,
ਸਹਾਰਾਂਗਾ ਹੱਸ ਕੇ ।
ਵਾਅਦਾ ਤੇਰਾ,
ਊਠ ਬੁੱਲ ਵਰਗਾ,
ਨਂਾ ਡਿਗੇ ਕਦੇ ,
ਪਰਚਿਆ ਹੈ ਦਿਲ,
ਉਡੀਕਾਂ ਕਰੇ ਇਹ ।
ਨਖਰਾ ਤੇਰਾ,
ਇੱਕ ਜਵਾਰ ਭਾਟਾ,
ਚੜ੍ਹੇ ਉੱਤਰੇ ,
ਜਾਦੂ ਦੇ ਖੇਲ ਇਹ,
ਹੁਲਾਰੇ ਪਏ ਦਿੰਦੇ ।
ਵਤੀਰਾ ਤੇਰਾ,
ਨਿੱਘ ਦਾ ਅਹਿਸਾਸ,
ਠਰਿਆ ਦਿਲ,
ਹਰਕਤ ਮਿਲੇ ਤੋਂ ,
ਧੜਕਣ ਲੱਗਾ ।
ਤੱਕਣੀ ਤੇਰੀ,
ਛੱਡੇ ਤੀਰ ਤਿੱਖੜੇ,
ਕਰੇ ਘਾਇਲ,
ਤੜਪਣ ਜਖ਼ਮ,
ਮੱਲ੍ਹਮ ਕੌਣ ਲਾਵੇ ?
ਬੋਲਣ ਤੇਰਾ,
ਸ਼ਹਿਦ ਦੀ ਮਿੱਠਤ,
ਚਾਹੇ ਹਰੇਕ,
ਮਿਲੇ ਜਦ ਜਦ ਵੀ,
ਕੁੱੜਤਣ ਮਿਟਾਵੇ ।
ਹੱਸਣਾ ਤੇਰਾ,
ਸੰਗਤਿਕ ਫੁਹਾਰਾ,
ਨੱਚਦਾ ਚੱਲੇ,
ਮਿਲੇ ਤਾਜ਼ਗੀ ਇਕ,
ਰੱਜ ਰੱਜ ਨ੍ਹਾਈਏ ।
ਮਿਲਣਾ ਤੇਰਾ,
ਸਾਹਾਂ ਦੀ ਧੜਕਣ,
ਦੌੜੇ ਲਹੂ ਵੀ,
ਮਿਲੇ ਨਵ-ਜੀਵਨ,
ਮੁਰਦਾ ਜਿਉ ਉਠੇ ।
ਰੁੱਸਣਾ ਤੇਰਾ,
ਬਿਜਲੀ ਦਾ ਭੱਜਣਾ,
ਛਾਵੇ ਹਨ੍ਹੇਰਾ,
ਨਾ ਕੁਝ ਵੀ ਤਾਂ ਦਿਸੇ,
ਭਟਕਣ ਬਥੇਰੀ ।
ਲੜਣਾ ਤੇਰਾ,
ਪਿਆਰੀ ਸ਼ਰਾਰਤ,
ਚਲਦੀ ਰਵ੍ਹੇ ,
ਉਲਾਂਭੇ,ਡੰਗ,ਚੋਭਾਂ,
ਲ਼ੱਗਣ ਬੜੇ ਮਿੱਠੇ ।
ਤੁਰਨਾ ਤੇਰਾ,
ਪਹਾੜਾਂ ਦਾ ਰਸਤਾ,
ਵਿੰਗ ਤੜਿੰਗਾ,
ਨਿਭਾਵਾਂ ਧੁਰਾਂ ਤੱਕ,
ਤੂੰ ਫੜ ਹੱਥ ਮੇਰਾ ।
ਚੁੱਪ ਮੁੱਖੜਾ,
ਬਹੁਤ ਕੁਝ ਆਖੇ,
ਪ੍ਰੀਤਾਂ ਦਾ ਲਾਰਾ,
ਆਧਾਰ ਬਣੇ ਮੇਰਾ,
ਇਵੇਂ ਰਹੀਂ ਤੱਕਦਾ ।
ਚਮਕਦਾ ਸੂਰਜ,
ਚਾਨਣ ਵੰਡੇ ,
ਫੜਾਂ ਕਿੰਝ ਚਾਨਣ,
ਇਹ ਹੱਥ ਨਾ ਆਵੇ ।
ਪਿਆਰ ਤੇਰਾ,
ਹਿੰਮਤ ਨੂੰ ਚੁਣੌਤੀ,
ਕਬੂਲ ਮੈਨੂੰ ,
ਜਮਾਨੇ ਦੇ ਸਿਤਮ,
ਸਹਾਰਾਂਗਾ ਹੱਸ ਕੇ ।
ਵਾਅਦਾ ਤੇਰਾ,
ਊਠ ਬੁੱਲ ਵਰਗਾ,
ਨਂਾ ਡਿਗੇ ਕਦੇ ,
ਪਰਚਿਆ ਹੈ ਦਿਲ,
ਉਡੀਕਾਂ ਕਰੇ ਇਹ ।
ਨਖਰਾ ਤੇਰਾ,
ਇੱਕ ਜਵਾਰ ਭਾਟਾ,
ਚੜ੍ਹੇ ਉੱਤਰੇ ,
ਜਾਦੂ ਦੇ ਖੇਲ ਇਹ,
ਹੁਲਾਰੇ ਪਏ ਦਿੰਦੇ ।
ਵਤੀਰਾ ਤੇਰਾ,
ਨਿੱਘ ਦਾ ਅਹਿਸਾਸ,
ਠਰਿਆ ਦਿਲ,
ਹਰਕਤ ਮਿਲੇ ਤੋਂ ,
ਧੜਕਣ ਲੱਗਾ ।
ਤੱਕਣੀ ਤੇਰੀ,
ਛੱਡੇ ਤੀਰ ਤਿੱਖੜੇ,
ਕਰੇ ਘਾਇਲ,
ਤੜਪਣ ਜਖ਼ਮ,
ਮੱਲ੍ਹਮ ਕੌਣ ਲਾਵੇ ?
ਬੋਲਣ ਤੇਰਾ,
ਸ਼ਹਿਦ ਦੀ ਮਿੱਠਤ,
ਚਾਹੇ ਹਰੇਕ,
ਮਿਲੇ ਜਦ ਜਦ ਵੀ,
ਕੁੱੜਤਣ ਮਿਟਾਵੇ ।
ਹੱਸਣਾ ਤੇਰਾ,
ਸੰਗਤਿਕ ਫੁਹਾਰਾ,
ਨੱਚਦਾ ਚੱਲੇ,
ਮਿਲੇ ਤਾਜ਼ਗੀ ਇਕ,
ਰੱਜ ਰੱਜ ਨ੍ਹਾਈਏ ।
ਮਿਲਣਾ ਤੇਰਾ,
ਸਾਹਾਂ ਦੀ ਧੜਕਣ,
ਦੌੜੇ ਲਹੂ ਵੀ,
ਮਿਲੇ ਨਵ-ਜੀਵਨ,
ਮੁਰਦਾ ਜਿਉ ਉਠੇ ।
ਰੁੱਸਣਾ ਤੇਰਾ,
ਬਿਜਲੀ ਦਾ ਭੱਜਣਾ,
ਛਾਵੇ ਹਨ੍ਹੇਰਾ,
ਨਾ ਕੁਝ ਵੀ ਤਾਂ ਦਿਸੇ,
ਭਟਕਣ ਬਥੇਰੀ ।
ਲੜਣਾ ਤੇਰਾ,
ਪਿਆਰੀ ਸ਼ਰਾਰਤ,
ਚਲਦੀ ਰਵ੍ਹੇ ,
ਉਲਾਂਭੇ,ਡੰਗ,ਚੋਭਾਂ,
ਲ਼ੱਗਣ ਬੜੇ ਮਿੱਠੇ ।
ਤੁਰਨਾ ਤੇਰਾ,
ਪਹਾੜਾਂ ਦਾ ਰਸਤਾ,
ਵਿੰਗ ਤੜਿੰਗਾ,
ਨਿਭਾਵਾਂ ਧੁਰਾਂ ਤੱਕ,
ਤੂੰ ਫੜ ਹੱਥ ਮੇਰਾ ।
ਚੁੱਪ ਮੁੱਖੜਾ,
ਬਹੁਤ ਕੁਝ ਆਖੇ,
ਪ੍ਰੀਤਾਂ ਦਾ ਲਾਰਾ,
ਆਧਾਰ ਬਣੇ ਮੇਰਾ,
ਇਵੇਂ ਰਹੀਂ ਤੱਕਦਾ ।
ਜਸਵਿੰਦਰ ਸਿੰਘ ‘ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਭੈਣੀ ਸਾਹਿਬ(ਲੁਧਿਆਣਾ)-141126

0 comments:
Speak up your mind
Tell us what you're thinking... !