ਦੱਸਾਂ ਕਿੱਝ ਕਿੰਨਾ ਤੇਰਾ ਮੋਹ ਆਂਦਾ,
ਦੁੱਖ ਕੱਟੇ ਜਾਂਦੇ, ਪਾਰਸ ਵਾਂਗ ਛੋਹ ਜਾਂਦਾ।
ਜਿੰਦਗੀ ਦੇ ਕੁੱਝ ਪੱਲ ਕਿੰਨੇ ਸੌਖੇ ਹੁੰਦੇ,
ਕੁੱਝ ਪਲਾਂ ਨੂੰ ਜੀਉਣਾ ਔਖਾ ਹੋ ਜਾਂਦਾ।
ਧੁੰਦਲੀਆਂ ਦਿਸਣ ਰਾਹਾਂ ਜਦ ਜ਼ਿੰਦਗੀ ਦੀਆਂ,
ਚੱਲਦਾ ਹੋਇਆ ਵੱਕਤ ਵੀ ਖਲੋ ਜਾਂਦਾ।
ਭ੍ਰਿਸ਼ਟਾਚਾਰ ਹੋਵੇ ਜਿਸ ਸਮਾਜ ਉੱਤੇ,
ਉੱਥੇ ਹਰ ਸੱਚਾ ਵੀ ਝੂਠਾ ਹੋ ਜਾਂਦਾ।
ਭੁੱਖ ਮਿਟਦੀ ਨਹੀਂ ਪਾਪੀ ਪੇਟ ਦੀ ਇੱਥੇ
ਰੱਜਾ ਵੀ ਭੁੱਖਿਆਂ ਤੋਂ ਖ਼ੋ ਕੇ ਖਾਂ ਜਾਂਦਾ
ਸੁਣੇ ਫ਼ਰਿਆਦ ਦਰ-ਨਾ-ਸਰਕਾਰ ਜਦੋਂ,
ਚੰਗਾ ਭਲਾ ਵੀ ਪਾਗਲ ਹੋ ਜਾਂਦਾ।
ਦੁੱਖ ਆਉਣ ਜੇ ਕਿਸੀ ਤੇ ਪਹਾੜ ਬਣਕੇ,
ਹਰ ਬੰਦਾ ਓਹਤੋਂ ਬੂਹਾ ਢੋਅ ਜਾਂਦਾ।
ਚੱਲਣ ਜਿਹੜੇ ਮੰਨ ਕੇ ਭਾਣਾ ਸੱਚੇ ਰੱਬ ਦਾ,
ਆਖਿਰ "ਪਾਲੀ" ਓਹੀ ਰੱਬ ਅੰਦਰ ਸਮੋ ਜਾਂਦਾ।
ਦੁੱਖ ਕੱਟੇ ਜਾਂਦੇ, ਪਾਰਸ ਵਾਂਗ ਛੋਹ ਜਾਂਦਾ।
ਜਿੰਦਗੀ ਦੇ ਕੁੱਝ ਪੱਲ ਕਿੰਨੇ ਸੌਖੇ ਹੁੰਦੇ,
ਕੁੱਝ ਪਲਾਂ ਨੂੰ ਜੀਉਣਾ ਔਖਾ ਹੋ ਜਾਂਦਾ।
ਧੁੰਦਲੀਆਂ ਦਿਸਣ ਰਾਹਾਂ ਜਦ ਜ਼ਿੰਦਗੀ ਦੀਆਂ,
ਚੱਲਦਾ ਹੋਇਆ ਵੱਕਤ ਵੀ ਖਲੋ ਜਾਂਦਾ।
ਭ੍ਰਿਸ਼ਟਾਚਾਰ ਹੋਵੇ ਜਿਸ ਸਮਾਜ ਉੱਤੇ,
ਉੱਥੇ ਹਰ ਸੱਚਾ ਵੀ ਝੂਠਾ ਹੋ ਜਾਂਦਾ।
ਭੁੱਖ ਮਿਟਦੀ ਨਹੀਂ ਪਾਪੀ ਪੇਟ ਦੀ ਇੱਥੇ
ਰੱਜਾ ਵੀ ਭੁੱਖਿਆਂ ਤੋਂ ਖ਼ੋ ਕੇ ਖਾਂ ਜਾਂਦਾ
ਸੁਣੇ ਫ਼ਰਿਆਦ ਦਰ-ਨਾ-ਸਰਕਾਰ ਜਦੋਂ,
ਚੰਗਾ ਭਲਾ ਵੀ ਪਾਗਲ ਹੋ ਜਾਂਦਾ।
ਦੁੱਖ ਆਉਣ ਜੇ ਕਿਸੀ ਤੇ ਪਹਾੜ ਬਣਕੇ,
ਹਰ ਬੰਦਾ ਓਹਤੋਂ ਬੂਹਾ ਢੋਅ ਜਾਂਦਾ।
ਚੱਲਣ ਜਿਹੜੇ ਮੰਨ ਕੇ ਭਾਣਾ ਸੱਚੇ ਰੱਬ ਦਾ,ਆਖਿਰ "ਪਾਲੀ" ਓਹੀ ਰੱਬ ਅੰਦਰ ਸਮੋ ਜਾਂਦਾ।
ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ
97796-02891

0 comments:
Speak up your mind
Tell us what you're thinking... !