ਸੋਹਣੀ ਜਿਹੀ ਕੁੜੀ , ਯਾਰੀ , ਦਿਲ ਤੇਰੇ ਨਾਂ, ਆਪਣਾ-ਕੋਈ , ਸਟੈਂਪ-ਅੱਪ ਵਰਗੀਆਂ ਹਿੱਟ ਐਲਬਮ ਨਾਲ ਸਰੋਤਿਆਂ ਦੇ ਦਿਲ ਜਿੱਤਣ ਵਾਲਾ ਗੁਰਕ੍ਰਿਪਾਲ ਸੁਰਾਪੂਰੀ ਅੱਜ ਕੱਲ ਆਪਣੀ ਨਵੀ ਐਲਬਮ ‘ ਸੁਪਨੇ ’ ਨਾਲ ਖੂਬ ਚਰਚਾ ਵਿੱਚ ਹੈ । ਸੁਰਾਪੂਰੀ ਨੇ ਨਵੀ ਐਲਬਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕੇ ਇਹ ਨਵੀ ਐਲਬਮ ‘ ਸੁਪਨੇ ’ ਖਾਸ ਤੌਰ ਤੇ ਨੌਜਵਾਨਾ ਦੀਆਂ ਭਾਵਨਾਵਾਂ ਨੂੰ ਧਿਆਨ ਰੱਖ ਕੇ ਤਿਆਰ ਕੀਤੀ ਗਈ ਹੈ। ਇਹ ਐਲਬਮ ਨੌਜਵਾਨਾ ਦੇ ਦਿਲਾ ਦੀ ਬਾਤ ਪਾਉਦੀ ਹੈ ਤੇ ਸਰੌਤਿਆਂ ਵੱਲੋ ਵੀ ਐਲਬਮ ਨੂੰ ਖੂਬ ਹੁੰਗਾਰਾ ਮਿਲ ਰਿਹਾ । ਐਲਬਮ ਦੇ ਸਾਰੇ ਗੀਤਾ ਨੂੰ ਸਰੋਤਿਆਂ ਵੱਲੋ ਪਸੰਦ ਕੀਤਾ ਜਾਂ ਰਿਹਾ । ਖਾਸ ਤੌਰ ਤੇ ਗੀਤ ‘ ਗੁਆਚਿਆਂ ਮੁੰਬਾਇਲ ਤੇ ਵਲੈਤ ਗਈ ਸਹੇਲੀ ਕਿਸੇ-ਕਿਸੇ ਦੇ ਹੀ ਮੁੜਦੇ ’ ਹਰ ਸਰੋਤੇ ਦੇ ਦਿਲ ਦੀ ਧੜਕਣ ਤੇ ਹਰ ਮੁਬਾਇਲ ਦੀ ਕਾਲਰ ਟਿਊਨ ਬਣਿਆਂ ਹੋਇਆਂ । ਤੇ ਸੁਰਾਪੂਰੀ ਨੇ ਪੰਜਾਬੀ ਫਿਲਮਾਂ ਵੱਲ ਆਉਣ ਬਾਰੇ ਦੱਸਿਆਂ ਕਿ ਮੈਨੂੰ ਤਿੰਨ- ਚਾਰ ਫਿਲਮਾਂ ਦੀ ਆਫ਼ਰ ਆਈ ਸੀ ਪਰ ਮੈ ਚਾਹੁੰਦਾ ਕਿ ਮੇਰੇ ਗੀਤਾਂ ਵਰਗਾ ਹੋਵੇ ਮੇਰਾ ਕਿਰਦਾਰ । ਚੰਗੀ ਸਟੌਰੀ ਚੰਗਾ ਪ੍ਰੋਜੈਕਟ ਹੋਵੇ ਤਾਂ ਜਰੂਰ ਪੰਜਾਬੀ ਫਿਲਮ ਵੀ ਕਰਾਗਾ ।
ਤਲਵੰਡੀ ਜੱਲੇ ਖਾਂ
‘ ਜੀਰਾਂ ’
98881- 08384


0 comments:
Speak up your mind
Tell us what you're thinking... !