Headlines News :
Home » » ਸਾਹਿਤਕ ਖੇਤਰ ’ਚ ਸਰਗਰਮ ਨਾਂ ਮਨਦੀਪ ਸਿੰਘ ਸਿੱਧੂ - ਸੋਹਣ ਸਿੰਘ ਸੋਨੀ

ਸਾਹਿਤਕ ਖੇਤਰ ’ਚ ਸਰਗਰਮ ਨਾਂ ਮਨਦੀਪ ਸਿੰਘ ਸਿੱਧੂ - ਸੋਹਣ ਸਿੰਘ ਸੋਨੀ

Written By Unknown on Wednesday, 2 October 2013 | 04:46

ਗੱਲ ਜਦੋਂ ਹੌਸਲੇ ਜਾਂ ਲਗਨ ਨਾਲ ਜ਼ਿੰਦਗੀ ’ਚ ਕੁਝ ਕਰ ਵਿਖਾਉਣ ਦੀ ਹੋਵੇ ਤਾਂ ਇਹੋ ਜਿਹੇ ਇਨਸਾਨ ’ਤੇ ਅਪਣੇ ਮਿੱਥੇ ਟੀਚੇ ਤੱਕ ਪੁੱਜਣ ਦਾ ਜਨੂੰਨ ਸਵਾਰ ਰਹਿੰਦਾ ਹੈ ਫਿਰ ਉਹ ਹਯਾਤੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਠੋਕਰ ਮਾਰ ਕੇ ਵੀ ਆਪਣੇ ਮੁਕਾਮ ਤੱਕ ਅੱਪੜ ਜਾਂਦਾ ਹੈ। ਜੋ ਮਿਠੜੇ ਸੁਭਾਅ ਦਾ ਮਾਲਕ ਹੈ ਅਤੇ ਸਭ ਨੂੰ ਰੱਬ ਦੇ ਰੂਪ ਵਿਚ ਵੇਖਦਾ ਹੈ। ਉਹ ਨਾਂ ਹੈ ਮਨਦੀਪ ਸਿੰਘ ਸਿੱਧੂ ਜੋ ਬਹੁ ਕਲਾਵਾਂ ਦਾ ਸੁਮੇਲ ਹੈ।
ਪੇਂਡੂ ਮਲਵਈ ਜੱਟ ਪਰਵਾਰ ਵਿਚ ਤਿੰਨ ਕੁ ਦਹਾਕੇ ਪਹਿਲਾਂ ਵੱਡੇ ਭਰਾ ਅਤੇ ਛੋਟੀ ਭੈਣ ਦੇ ਵਿਚਕਾਰਲੇ ਭਰਾ ਮਨਦੀਪ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਸ. ਜੋਗਿੰਦਰ ਸਿੰਘ ਸਿੱਧੂ ਅਤੇ ਮਾਤਾ ਗੁਰਮੇਲ ਕੌਰ ਦੇ ਘਰ ਹੋਇਆ। ਸੰਗੀਤ ਨਾਲ ਉਹਦਾ ਮੋਹ ਛੋਟੀ ਉਮਰੇ ਹੀ ਏਨਾ ਸੀ ਕਿ ਰੇਡੀਓ ’ਤੇ ਬੀ.ਬੀ. ਸਿਲੋਨ ਅਤੇ ਗੀਤ ਸੁਣਨ ਤੋਂ ਲੈ ਕੇ ਆਲ ਇੰਡੀਆ ਰੇਡੀਓ, ਲਾਹੌਰ ਰੇਡੀਓ, ਪੀ.ਟੀ.ਵੀ. ਅਤੇ ਦੂਰਦਰਸ਼ਨ ’ਤੇ ਆਉਂਦੀਆਂ ਬੀਤੇ ਵੇਲਿਆਂ ਦੀਆਂ ਪੰਜਾਬੀ-ਹਿੰਦੀ ਫ਼ਿਲਮਾਂ ਦੇ ਗੀਤ ਉਸਨੂੰ ਕੀਲ ਕੇ ਰੱਖ ਲੈਂਦੇ, ਜਿਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਉਹ ਕਲਮ ਦਵਾਤ ਲੈ ਕੇ ਸਿਰਹਾਣੇ ਬੈਠਾ ਰਹਿੰਦਾ। ਪਿੰਡ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸ਼ਹਿਰ ਦੇ ਗੌਰਮਿੰਟ ਸੀ.ਸੈ.ਸਕੂਲ ਬਾਰ੍ਹਵੀਂ ਅਤੇ ਬੀ.ਏ. ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਵਿਖੇ ਕੀਤੀ। ਉਸਦਾ ਆਪਣਾ ਘਰ ਇਕ ਮਿੰਨੀ ਅਜਾਇਬ ਘਰ ਹੈ, ਜਿਥੇ ਗ੍ਰਾਮੋਫ਼ੋਨ, ਤਵੇ, ਰੀਲਾਂ, ਸੀਡੀਆਂ, ਪੋਸਟਰ ਤੇ ਹਜ਼ਾਰਾਂ ਦੀ ਗਿਣਤੀ ਵਿਚ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਤੋਂ ਇਲਾਵਾ ਅਥਾਹ ਸੰਗੀਤਕ ਖ਼ਜ਼ਾਨੇ ਦਾ ਭੰਡਾਰ ਹੈ। ਸੰਗੀਤ ਦਾ ਇਹ ਭੰਡਾਰ ਇਕੱਠ ਕਰਨ ਦਾ ਜਨੂੰਨ ਉਸ ਦੇ ਕਦਮਾਂ ਨੂੰ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੋਂ ਲੈ ਕੇ ਮੁੰਬਈ, ਕਲਕੱਤਾ ਤੇ ਲਾਹੌਰ ਦੇ ਬਜ਼ਾਰਾਂ ਤੱਕ ਲੈ ਗਿਆ। ਪਾਕਿਸਤਾਨ ਦੇ ਪੋਪ, ਰੈਪ ਮਿਊਜ਼ਿਕ ਗਰੁੱਪਾਂ ਦੀ ਸ਼ਰੂਆਤ ਤੋਂ ਲੈ ਕੇ ਹੁਣ ਤੱਕ ਦੇ ਸੰਗੀਤਕ ਖ਼ਜ਼ਾਨੇ ਦਾ ਵੀ ਖੋਜ ਭਰਪੂਰ ਭੰਡਾਰ ਉਸ ਕੋਲ ਪਿਆ ਹੈ। ਪਾਕਿਸਤਾਨ ਦਾ ਅੰਤਰਰਾਸ਼ਟਰੀ ਪ੍ਰਸਿੱਧ ਗਾਇਕ ਜਵਾਦ ਅਹਿਮਦ (ਜੂਪੀਟਰਸ ਗਰੁੱਪ ਗਾਇਕ) ਵੀ ਉਸ ਦੀ ਲਾਹੌਰ ਫੇਰੀ ਦੌਰਾਨ ਇਕ ਮੁਲਾਕਾਤ ਦੌਰਾਨ ਇਸ ਖੋਜ ਬਾਰੇ ਜਾਣ ਕੇ ਦੰਗ ਰਹਿ ਗਿਆ ਸੀ। ਉਸਦੀਆਂ ਸੰਗੀਤਕ ਪ੍ਰਾਪਤੀਆਂ ਦਾ ਜ਼ਿਕਰ ਇਲੈਕਟ੍ਰੋਨਿਕ ਮੀਡੀਏ ਰਾਹੀਂ ਯੂਰਪੀ ਦੇਸ਼ਾਂ ਤਕ ਵੀ ਪੁੱਜਾ।
ਮਨਦੀਪ ਦੀ ਪੰਜਾਬੀ ਦੀ ਸੁੰਦਰ ਲਿਖਾਈ ਕੰਪਿਊਟਰ ਨੂੰ ਵੀ ਮਾਤ ਦਿੰਦੀ ਹੈ, ਉਹ ਇੰਨਾ ਵਧੀਆ ਲਿਖਦਾ ਹੈ ਕਿ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਉਹ ਉਰਦੂ ਆਮੋਜ਼ ਵਿਚ ਮੈਟ੍ਰਿਕ ਦੀ ਪੜ੍ਹਾਈ ਕਰ ਚੁੱਕਾ ਹੈ। ਜੇ ਗੱਲ ਕਰੀਏ ਉਸਦੀਆਂ ਰਚਨਾਵਾਂ ਦੀ। ਬਾਲ ਕਹਾਣੀਆਂ ਤੋਂ ਸ਼ੁਰੂ ਹੋਏ ਮਨਦੀਪ ਦੀਆਂ ਹਰ ਵਿਸ਼ੇ ਨਾਲ ਸਬੰਧਤ ਰਚਨਾਵਾਂ ਪ੍ਰੀਤਲੜੀ ਵਰਗੇ ਸਾਹਿਤਕ ਰਸਾਲੇ ਤੋਂ ਲੈ ਕੇ ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ, ਸਪੋਕਸਮੈਨ, ਅਜੀਤ, ਇੰਡੋ ਕਨੇਡੀਅਨ ਟਾਈਮਜ਼, ਕੌਮਾਂਤਰੀ ਪ੍ਰਦੇਸੀ, ਪ੍ਰਵਾਸੀ ਵਰਗੇ ਅਖ਼ਬਾਰਾਂ ਵਿਚ ਉਸ ਦੀਆਂ ਲਿਖਤਾਂ ਛਪ ਚੁੱਕੀਆਂ ਹਨ।
ਗਿਟਾਰ ਵਜਾਉਣ ਦੇ ਸ਼ੌਕੀਨ ਇਸ ਨੌਜਵਾਨ ਨੇ ਅਮਿਤਾਬ ਬੱਚਨ ਦੀ ਏ.ਬੀ.ਸੀ. ਕੰਪਨੀ ਲਈ ਮਾਡਲਿੰਗ ਵਿਚ ਵੀ ਪੈਰ ਰੱਖਿਆ ਸੀ। ਉਸਨੂੰ ਸਟਿੱਲ ਮਾਡਲਿੰਗ ਲਈ ਸੱਦੇ ਵੀ ਆ ਚੁੱਕੇ ਹਨ। ‘ਸਿਨੇ ਸੋਸਾਇਟੀ’ ਮੁੰਬਈ ਦੇ ਮੈਂਬਰ ਮਨਦੀਪ ਦੇ ਫ਼ਿਲਮੀ ਅਤੇ ਸੰਗੀਤਕ ਖੇਤਰ ਨਾਲ ਜੁੜੀਆਂ ਕਈ ਹਸਤੀਆਂ ਨਾਲ ਨਜ਼ਦੀਕੀ ਸਬੰਧ ਹਨ। ਮੁਹੰਮਦ ਰਫ਼ੀ ਮੈਮੋਰੀਅਲ ਸੋਸਾਇਟੀ ਵਲੋਂ ਵੀ ਉਸਨੂੰ ਸਨਮਾਨਤ ਕੀਤਾ ਗਿਆ। ਉਸਨੇ ਪਹਿਲਾਂ ਆਪਣੇ ਸ਼ਹਿਰ ਫ਼ਿਰੋਜ਼ਪੁਰ ਤੋਂ ਪੰਜਾਬੀ ਰਸਾਲਾ ਵੀ ਸ਼ੁਰੂ ਕੀਤਾ ਸੀ ਤੇ ਇਸ ਤੋਂ ਇਲਾਵਾ ਪੰਚਾਇਤ ਯੂਨੀਅਨ ਪੰਜਾਬ ਦੇ ਦੋ ਸੋਵੀਨਰ ਵੀ ਅਪਣੇ ਵੱਡੇ ਭਰਾ ਕੰਵਲਜੀਤ ਸਿੰਘ ਸਿੱਧੂ ਜੋ ਟੀ.ਵੀ., ਥੀਏਟਰ ਅਤੇ ਰੇਡੀਓ ਆਰਟਿਸਟ ਹਨ, ਦੇ ਸਹਿਯੋਗ ਨਾਲ ਸੰਪਾਦਿਤ ਕੀਤੇ ਹਨ। ਆਪਣੀਆਂ ਲਿਖਤਾਂ ਦੀ ਵਜ੍ਹਾ ਕਰ ਕੇ ਉਸ ਨੂੰ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਨਹਿਰੂ ਯੁਵਾ ਕੇਂਦਰ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਅੱਜ ਮਨਦੀਪ ਰੋਜ਼ਾਨਾ ਸਪੋਕਸਮੈਨ ਵਿਚ ਬਤੌਰ ਮੈਗਜ਼ੀਨ ਦੇ ਉਪ ਸੰਪਾਦਕ ਦੀ ਸੇਵਾ ਨਿਭਾਅ ਰਿਹਾ ਹੈ। 
ਪੰਜਾਬੀ ਕੇਂਦਰੀ ਲੇਖਕ ਸਭਾ ਦਾ ਮੈਂਬਰ ਹੋਣ ਦੇ ਨਾਲ ਮਨਦੀਪ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਹ ਹੁਣ ਤੱਕ 4 ਵਾਰ ਖ਼ੂਨ ਦਾਨ ਕਰ ਚੁੱਕਿਆ ਹੈ। ਆਪਣੇ ਪਰਵਾਰ ਵਲੋਂ ਮਿਲੇ ਸਹਿਯੋਗ ਤੋਂ ਇਲਾਵਾ ਉਸਦੀ ਹੌਸਲਾ ਅਫ਼ਜਾਈ ਕਰਨ ਵਾਲਿਆਂ ਵਿਚ ਨਾਵਲਕਾਰ ਜਸਵੰਤ ਸਿੰਘ ਕੰਵਲ, ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਬਾਪੂ ਜਗਤਾਰ ਸਿੰਘ, ਜਗਜੀਤ ਸਿੰਘ ਚਾਹਲ, ਸਰਬਜੀਤ ਸਿੰਘ ਬੇਦੀ, ਗੁਰਮੇਲ ਬਰਨਾਲਾ, ਜਗਰੂਪ ਥਾਂਦੇਵਾਲ ਅਤੇ ਭੈਣ ਜਸਵਿੰਦਰ ਕੌਰ ਪਾਰਸ ਹੁਰਾਂ ਦੇ ਨਾਮ ਜ਼ਿਕਰਯੋਗ ਹਨ। ਪ੍ਰਮਾਤਮਾ ਕਰੇ ਮੇਰੇ ਰੱਬ ਜਿਹਾ ਮਿੱਤਰ ਮਨਦੀਪ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। 
 



ਸੋਹਣ ਸਿੰਘ ਸੋਨੀ,
ਮੋਬਾਈਲ ਨੰ. 99156-28853
  ਪਟਿਆਲਾ।

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template