ਜੀਊੂਂਦੇ ਮਾਪਿਆਂ ਦੀ ਕੋਈ ਨਹੀਂ ਕਦਰ ਕਰਦਾ,
ਮਰ ਗਿਆਂ ਦੇ ਪਿੱਛੋਂ ਸਰਾਧ ਕਰਦੇ।
ਕਾਵਾਂ, ਕੁੱਤਿਆਂ ਦੀਆਂ ਮੌਜ਼ਾਂ ਲੱਗਦੀਆਂ ਨੇ,
ਕੂੰਡੇ ਪਾਣੀ ਦੇ ਪੀਣ ਲਈ ਵੀ ਰਹਿਣ ਭਰਦੇ।
ਇਹ ਮਿਥਹਾਸ ਹੈ, ਕਿ ਰੂਹਾਂ ਪਿਤਰ-ਲੋਕ ਵਿੱਚੋਂ,
ਸਰਾਧਾਂ ਸਮੇਂ ਮਾਤ-ਲੋਕ ਵਿੱਚ ਆਉਂਦੀਆ ਨੇ।
ਪੰਦਰਾਂ ਦਿਨ ਜੋ ਇਹਨ੍ਹਾਂ ਦੀ ਕਰੇ ਸੇਵਾ,
ਉਹਨੂੰ ਸਾਲ ਦੇ ਸੁੱਖ ਪਹੁੰਚਾਂਉਦੀਆਂ ਨੇ।
ਇਹ ਅਸਲੀਅਤ ਨਹੀਂ, ਕੇਵਲ ਮਨੌਤ ਸਮਝੋ,
ਪਿਤਰ-ਰੁੂਹਾਂ, ਮਾਤ ਲੋਕ ਨੂੰ ਮੁੜਦੀਆਂ ਨੇ।
ਭੁੱਲੀ ਭਟਕੀ ਨਾਮ ਤੋਂ, ਸੱਖਣੀ ਤਾਂ ਹੋ ਸਕਦੀ,
ਕਦੇ ਨਾ ਮੁੜੀਆਂ, ਜੋ ਪ੍ਰਭੂ ਨਾਲ ਜੁੜਦੀਆਂ ਨੇ।
ਇੱਕ ਆਤਮਾ, ਪ੍ਰਭੂ-ਸਿਮਰਨ ਦੇ ਵਿੱਚ ਜੁੜਕੇ,
ਪਰਮ-ਆਤਮਾ ਦਾ ਰੂਪ ਹੀ ਹੋ ਜਾਂਦੀ।
ਬੂੰਦ-ਪਾਣੀ ਦੀ ਜਲ-ਨਿਧਿ ਵਲ ਜਾਏ ਦੌੜੀ,
ਗਾਗਰ, ਸਾਗਰ ਦੇ ਵਿੱਚ ਸਮੋਅ ਜਾਂਦੀ।
ਸਨਾਤਨ ਧਰਮੀਆਂ ਨੇ, ਸਰਾਧ ਤਾਂ ਸੀ ਕਰਨੇ;
ਵੇਖੋ-ਵੇਖੀ ਕਈ ਸਿੱਖ ਵੀ ਹੁਣ ਕਰੀ ਜਾਂਦੇ।
ਭਾਵੇਂ ਪਾਠ ਸੁਖਮਨੀ ਦਾ ਰਹਿਣ ਕਰਦੇ,
ਨਾਲੇ ਗਾਇਤਰੀ, ਗੀਤਾ ਵੀ ਪੜ੍ਹੀ ਜਾਂਦੇ।
ਪਹਿਲਾਂ ਪੁਜਾਰੀ ਤੇ ਪੰਡਿਤ ਸੀ ਸਰਾਧ ਛਕਦੇ,
ਵੇਖੋ-ਵੇਖੀ, ਸਾਡਾ ਲਾਣਾ ਵੀ, ਖਾਣ ਲੱਗਿਆ।
ਦੰਦ-ਘਸਾਈ ਵੀ ਲਵੇ ਸਰਾਧ ਮਗਰੋਂ,
’ਸ਼ਬਦ’ ਅਣਿਆਲੇ ਦਾ, ਜੀਹਨੂੰ ਨਾ ਬਾਣ ਲੱਗਿਆ।
ਵਿੱਚ ਸਰਾਧਾਂ, ਇੰਞ ਜਾਪੇ ਜਿਵੇਂ ਸੋਗ ਹੋਇਆ,
ਵਿਆਹ-ਸ਼ਾਦੀ ਸਮਾਗਮ ਵੀ ਠੱਪ ਰਹਿੰਦੇ।
ਜ਼ੋਤਸ਼ੀ, ਬ੍ਰਾਹਮਣਾਂ ਤੇ ਸਾਰੇ ਯਕੀਨ ਕਰਦੇ,
ਭਾਵੇਂ ਕੋਰਾ ਹੀ ਝੂਠ, ਉਹ ਰਹਿਣ ਕਹਿੰਦੇ।
ਦੁਨੀ-ਚੰਦ ਨੇ ਸੀ, ਧਨ ਦੇ ਸੱਤ ਗੰਜ ਜੋੜੇ,
ਸਤਿਗੁਰਾਂ ਪੁੱਛਿਆਂ, ਨਾਲ ਕਿਵੇਂ ਲੈ ਜਾਏਂਗਾ?
ਸੂਈ ਵਾਂਙ ਇਹ ਤੇਰੇ ਨਹੀਂ ਨਾਲ ਜਾਣੇ,
ਅੰਤ ਸਮੇਂ ਹੱਥ ਮਲਦਾ ਹੀ ਰਹਿ ਜਾਏਂਗਾ।
ਸੁਣਕੇ ਡਰਿਆ ਤੇ, ਡਿਗ ਫ਼ਰਿਆਦ ਕੀਤੀ,
ਧਨ ਜੋੜਿਆ, ਮੇਰੇ ਹੀ ਸੰਗ ਜਾਵੇ।
ਗੁਰੂੁ ਨਾਨਕ ਆਖਿਆ, ਇਹ ਤਾਂ ਹੀ ਨਾਲ ਜਾਣਾ,
ਆਪਣੇ ਹੱਥੀਂ ਜੇ! ਗਰੀਬਾਂ ਵਿੱਚ ਵੰਡ ਜਾਵੇਂ।
ਖੰਡਨ ਸਰਾਧ ਕਰ, ਦੁਨੀ ਚੰਦ ਦੇ ਪਿਤਾ ਵਾਲਾ,
ਦੱਸਿਆ ਕਿੱਥੇ ਉਹ? ਕਿਵੇਂ ਬਘਿਆੜ ਬਣਿਆ?
ਅੰਤਿਮ ਸਮਂੇ, “ਜੇੈਸੀ ਮਨਸਾ ਤੈਸੀ ਦਸ਼ਾ ਹੋਵੇ,
ਤਿਵੇਂ!ਤਿਵਂੇ ਹੀ! ਜੂਨਾਂ ਦਾ ਤਾਣਾ ਜਾਏ ਤਣਿਆਂ”।
ਦੁਨੀ ਚੰਦ ਇਕੱਲਾ ਹੀ ਨਹੀਂ ਅਡੰਬਰੀ ਸੀ,
ਖ਼ੁਦ ਅਸੀਂ ਵੀ ਏਸ ਵਿੱਚ ਫਸੇ ਹੋਏ ਹਾਂ।
ਜਿਸ ਚਿੱਕੜ ‘ਚੋਂ’ ਦਸ ਗੁਰੂਆਂ ਨੇ ਕੱਢਿਆ ਸੀ,
ਮੁੜ ਓਸੇ ਹੀ ਚਿੱਕੜ ਵਿੱਚ ਧਸੇ ਹੋਏ ਹਾਂ।
ਵਢੀਅਹਿ ਹਥ ਦਲਾਲ ਕੇ, ਬਾਣੀ ਉਪਦੇਸ਼ ਦੇਵੇ,
ਕਿਸੇ ਰਾਹੀਂ, ਕੋਈ ਪਿਤਰ ਨਹੀਂ ਤ੍ਰਿਪਤ ਹੂੰਦਾ।
‘ਫ਼ਤਹਿਪੁਰੀ’ ਜਿਸ ਹਿਰਦੇ ਵਿੱਚ ਵਸੇ ਬਾਣੀ,
ਉਹ ਕਦੇ ਨਹੀਂ ਸਰਾਧਾਂ ਵਿੱਚ ਲਿਪਤ ਹੁੰਦਾ।

ਮਰ ਗਿਆਂ ਦੇ ਪਿੱਛੋਂ ਸਰਾਧ ਕਰਦੇ।
ਕਾਵਾਂ, ਕੁੱਤਿਆਂ ਦੀਆਂ ਮੌਜ਼ਾਂ ਲੱਗਦੀਆਂ ਨੇ,
ਕੂੰਡੇ ਪਾਣੀ ਦੇ ਪੀਣ ਲਈ ਵੀ ਰਹਿਣ ਭਰਦੇ।
ਇਹ ਮਿਥਹਾਸ ਹੈ, ਕਿ ਰੂਹਾਂ ਪਿਤਰ-ਲੋਕ ਵਿੱਚੋਂ,
ਸਰਾਧਾਂ ਸਮੇਂ ਮਾਤ-ਲੋਕ ਵਿੱਚ ਆਉਂਦੀਆ ਨੇ।
ਪੰਦਰਾਂ ਦਿਨ ਜੋ ਇਹਨ੍ਹਾਂ ਦੀ ਕਰੇ ਸੇਵਾ,
ਉਹਨੂੰ ਸਾਲ ਦੇ ਸੁੱਖ ਪਹੁੰਚਾਂਉਦੀਆਂ ਨੇ।
ਇਹ ਅਸਲੀਅਤ ਨਹੀਂ, ਕੇਵਲ ਮਨੌਤ ਸਮਝੋ,
ਪਿਤਰ-ਰੁੂਹਾਂ, ਮਾਤ ਲੋਕ ਨੂੰ ਮੁੜਦੀਆਂ ਨੇ।
ਭੁੱਲੀ ਭਟਕੀ ਨਾਮ ਤੋਂ, ਸੱਖਣੀ ਤਾਂ ਹੋ ਸਕਦੀ,
ਕਦੇ ਨਾ ਮੁੜੀਆਂ, ਜੋ ਪ੍ਰਭੂ ਨਾਲ ਜੁੜਦੀਆਂ ਨੇ।
ਇੱਕ ਆਤਮਾ, ਪ੍ਰਭੂ-ਸਿਮਰਨ ਦੇ ਵਿੱਚ ਜੁੜਕੇ,
ਪਰਮ-ਆਤਮਾ ਦਾ ਰੂਪ ਹੀ ਹੋ ਜਾਂਦੀ।
ਬੂੰਦ-ਪਾਣੀ ਦੀ ਜਲ-ਨਿਧਿ ਵਲ ਜਾਏ ਦੌੜੀ,
ਗਾਗਰ, ਸਾਗਰ ਦੇ ਵਿੱਚ ਸਮੋਅ ਜਾਂਦੀ।
ਸਨਾਤਨ ਧਰਮੀਆਂ ਨੇ, ਸਰਾਧ ਤਾਂ ਸੀ ਕਰਨੇ;
ਵੇਖੋ-ਵੇਖੀ ਕਈ ਸਿੱਖ ਵੀ ਹੁਣ ਕਰੀ ਜਾਂਦੇ।
ਭਾਵੇਂ ਪਾਠ ਸੁਖਮਨੀ ਦਾ ਰਹਿਣ ਕਰਦੇ,
ਨਾਲੇ ਗਾਇਤਰੀ, ਗੀਤਾ ਵੀ ਪੜ੍ਹੀ ਜਾਂਦੇ।
ਪਹਿਲਾਂ ਪੁਜਾਰੀ ਤੇ ਪੰਡਿਤ ਸੀ ਸਰਾਧ ਛਕਦੇ,
ਵੇਖੋ-ਵੇਖੀ, ਸਾਡਾ ਲਾਣਾ ਵੀ, ਖਾਣ ਲੱਗਿਆ।
ਦੰਦ-ਘਸਾਈ ਵੀ ਲਵੇ ਸਰਾਧ ਮਗਰੋਂ,
’ਸ਼ਬਦ’ ਅਣਿਆਲੇ ਦਾ, ਜੀਹਨੂੰ ਨਾ ਬਾਣ ਲੱਗਿਆ।
ਵਿੱਚ ਸਰਾਧਾਂ, ਇੰਞ ਜਾਪੇ ਜਿਵੇਂ ਸੋਗ ਹੋਇਆ,
ਵਿਆਹ-ਸ਼ਾਦੀ ਸਮਾਗਮ ਵੀ ਠੱਪ ਰਹਿੰਦੇ।
ਜ਼ੋਤਸ਼ੀ, ਬ੍ਰਾਹਮਣਾਂ ਤੇ ਸਾਰੇ ਯਕੀਨ ਕਰਦੇ,
ਭਾਵੇਂ ਕੋਰਾ ਹੀ ਝੂਠ, ਉਹ ਰਹਿਣ ਕਹਿੰਦੇ।
ਦੁਨੀ-ਚੰਦ ਨੇ ਸੀ, ਧਨ ਦੇ ਸੱਤ ਗੰਜ ਜੋੜੇ,
ਸਤਿਗੁਰਾਂ ਪੁੱਛਿਆਂ, ਨਾਲ ਕਿਵੇਂ ਲੈ ਜਾਏਂਗਾ?
ਸੂਈ ਵਾਂਙ ਇਹ ਤੇਰੇ ਨਹੀਂ ਨਾਲ ਜਾਣੇ,
ਅੰਤ ਸਮੇਂ ਹੱਥ ਮਲਦਾ ਹੀ ਰਹਿ ਜਾਏਂਗਾ।
ਸੁਣਕੇ ਡਰਿਆ ਤੇ, ਡਿਗ ਫ਼ਰਿਆਦ ਕੀਤੀ,
ਧਨ ਜੋੜਿਆ, ਮੇਰੇ ਹੀ ਸੰਗ ਜਾਵੇ।
ਗੁਰੂੁ ਨਾਨਕ ਆਖਿਆ, ਇਹ ਤਾਂ ਹੀ ਨਾਲ ਜਾਣਾ,
ਆਪਣੇ ਹੱਥੀਂ ਜੇ! ਗਰੀਬਾਂ ਵਿੱਚ ਵੰਡ ਜਾਵੇਂ।
ਖੰਡਨ ਸਰਾਧ ਕਰ, ਦੁਨੀ ਚੰਦ ਦੇ ਪਿਤਾ ਵਾਲਾ,
ਦੱਸਿਆ ਕਿੱਥੇ ਉਹ? ਕਿਵੇਂ ਬਘਿਆੜ ਬਣਿਆ?
ਅੰਤਿਮ ਸਮਂੇ, “ਜੇੈਸੀ ਮਨਸਾ ਤੈਸੀ ਦਸ਼ਾ ਹੋਵੇ,
ਤਿਵੇਂ!ਤਿਵਂੇ ਹੀ! ਜੂਨਾਂ ਦਾ ਤਾਣਾ ਜਾਏ ਤਣਿਆਂ”।
ਦੁਨੀ ਚੰਦ ਇਕੱਲਾ ਹੀ ਨਹੀਂ ਅਡੰਬਰੀ ਸੀ,
ਖ਼ੁਦ ਅਸੀਂ ਵੀ ਏਸ ਵਿੱਚ ਫਸੇ ਹੋਏ ਹਾਂ।
ਜਿਸ ਚਿੱਕੜ ‘ਚੋਂ’ ਦਸ ਗੁਰੂਆਂ ਨੇ ਕੱਢਿਆ ਸੀ,
ਮੁੜ ਓਸੇ ਹੀ ਚਿੱਕੜ ਵਿੱਚ ਧਸੇ ਹੋਏ ਹਾਂ।
ਵਢੀਅਹਿ ਹਥ ਦਲਾਲ ਕੇ, ਬਾਣੀ ਉਪਦੇਸ਼ ਦੇਵੇ,
ਕਿਸੇ ਰਾਹੀਂ, ਕੋਈ ਪਿਤਰ ਨਹੀਂ ਤ੍ਰਿਪਤ ਹੂੰਦਾ।
‘ਫ਼ਤਹਿਪੁਰੀ’ ਜਿਸ ਹਿਰਦੇ ਵਿੱਚ ਵਸੇ ਬਾਣੀ,
ਉਹ ਕਦੇ ਨਹੀਂ ਸਰਾਧਾਂ ਵਿੱਚ ਲਿਪਤ ਹੁੰਦਾ।

ਗਿਆਨੀ
ਅਜੀਤ ਸਿੰਘ ਫ਼ਤਹਿਪੁਰੀ
ਮੋਬ. : 8146633646

0 comments:
Speak up your mind
Tell us what you're thinking... !