Headlines News :
Home » » ਪੰਛੀ ਵੀ ਉੱਡ ਰਹੇ ਨੇ - ਕਰਮਜੀਤ ਕੌਰ

ਪੰਛੀ ਵੀ ਉੱਡ ਰਹੇ ਨੇ - ਕਰਮਜੀਤ ਕੌਰ

Written By Unknown on Thursday, 17 October 2013 | 00:58

ਪੰਛੀ ਵੀ ਉੱਡ ਰਹੇ ਨੇ ਬਣਾ ਕੇ ਝੁੰਡ ਦੇਖੋ
ਕਿਓਂ ਏਕਤਾ ਨੂੰ ਰਿਹਾ ਹੈ ਬਿਗਾੜ ਆਦਮੀ
ਜਿਨਾਂ ਘਰਾਂ ਵਿੱਚ ਸ਼ਾਇਦ ਕਦੀ ਮੁੜਨਾ ਪਊ
ਕਿਓ ਓਹਨਾ ਨੂੰ ਹੀ ਰਿਹਾ ਹੈ ਉਜਾੜ ਆਦਮੀ।
ਕਿਤੇ ਹੋਣ ਜੇ ਮੁਕਾਬਲੇ ਤਾਂ ਦੂਜੀ ਗੱਲ ਹੋਵੇ
ਬਿਨਾ ਗੱਲੋਂ ਲਵੇ ਈਰਖਾ ਦੀ ਆੜ ਆਦਮੀ
ਜਿਹੜੇ ਪੁਲਾਂ ਉਤੋਂ ਲੰਘਣਾ ਪੈ ਸਕਦਾ ਏ ਕਦੇ
ਓਨਾ ਪੁਲਾਂ ਨੂੰ ਹੀ ਰਿਹੈ ਇਹ ਸਾੜ ਆਦਮੀ।
ਕਿਸੇ ਮੁਰਦੇ ਚ ਜਾਨ ਪਾਉਣੀ ਇਹਦੇ ਵਸ ਨੀ
ਪਰ ਹਰ ਵੇਲੇ ਕਰੇ ਮਾਰ ਧਾੜ ਆਦਮੀ
ਜਿਹੜੇ ਰਿਸ਼ਤੇ ਨੂੰ ਬੁਣਨ ਚ ਲੱਗ ਜਾਂਦੇ ਵਰੇ
ਕੁੱਝ ਪਲਾਂ ਵਿੱਚ ਦਿੰਦਾ ਏ ਉਜਾੜ ਆਦਮੀ।
ਜਿਹੜੇ ਮਿਹਨਤਾਂ ਦੇ ਨਾਲਅਸੀਂ ਗੱਡ ਦਿੱਤੇ ਝੰਡੇ
ਉਹ ਕਿਵੇਂ ਭਲਾ ਸਕਦੈ ਉਖਾੜ ਆਦਮੀ
ਨੇਕੀ ਕਰੀ ਜਾਹ ਤੇ ਖੂਹ ਵਿੱਚ ਪਾਈ ਜਾ ਕਰਮ
ਏਥੇ ਸੱਚ ਨੂੰ ਵੀ ਸੂਲੀ ਦੇਵੇ ਚਾੜ ਆਦਮੀ।

ਕਰਮਜੀਤ ਕੌਰ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template